ਪਹਿਲੀ ਵਾਰ ਅਮਰੀਕਾ ਦੇ ਕਿਸੇ ਰਾਸ਼ਟਰਪਤੀ ਦੀ ਅੱਤਵਾਦ ਦੇ ਮਾਮਲੇ ‘ਚ ਪਾਕਿਸਤਾਨ ਖਿਲਾਫ਼ ਅਵਾਜ ਕੜਕ ਹੋਈ ਹੈ ਟਰੰਪ ਨੇ ਆਪਣੇ ਮੁਲਕ ਦੀ ਕੌਮੀ ਸੁਰੱਖਿਆ ਨੀਤੀ ਦਾ ਐਲਾਨ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਉਹ ਅੱਤਵਾਦ ਖਿਲਾਫ਼ ਅਮਰੀਕਾ ਤੋਂ ਮੋਟੀ ਵਿੱਤੀ ਸਹਾਇਤਾ ਲੈ ਕੇ ਵੀ ਅੱਤਵਾਦੀ ਗੁੱਟਾਂ ਖਿਲਾਫ਼ ਲੋੜੀਂਦੀ ਕਾਰਵਾਈ ਨਹੀਂ ਕਰ ਰਿਹਾ ਟਰੰਪ ਨੇ ਚੇਤਾਵਨੀ ਦਿੱਤੀ ਹੈ ਕਿ ਪਾਕਿ ਨੂੰ ਹੁਣ ਹੋਰ ਜ਼ਿਆਦਾ ਮੋਹਲਤ ਨਹੀਂ ਦਿੱਤੀ ਜਾ ਸਕਦੀ। (Trump)
ਭਾਵੇਂ ਟਰੰਪ ਦਾ ਇਸ਼ਾਰਾ ਹੱਕਾਨੀ ਗਰੁੱਪ ਵੱਲ ਹੈ ਫਿਰ ਵੀ ਇਹ ਘਟਨਾਚੱਕਰ ਭਾਰਤ ਦੇ ਹਿੱਤ ਵਿੱਚ ਹੈ ਇਹ ਕਿਹਾ ਜਾ ਸਕਦਾ ਹੈ ਅਮਰੀਕਾ ਦੇ ਪਹਿਲੇ ਹੁਕਮਰਾਨਾਂ ਦੀ ਪਾਕਿ ਪ੍ਰਤੀ ਦੋਗਲੀ ਨੀਤੀ ਜਾਂ ਨਰਮੀ ਵਰਤਦੇ ਆਏ ਹਨ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਵਰਗੇ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਦੇ ਕਾਰਜਕਾਲ ‘ਚ ਪਾਕਿਸਤਾਨ ਨੂੰ ਅੱਤਵਾਦ ਖਿਲਾਫ਼ ਆਪਣਾ ਪੱਕਾ ਸਾਥੀ ਕਹਿ ਕੇ ਸਿਫ਼ਤਾਂ ਕਰਦੇ ਨਹੀਂ ਥੱਕਦੇ ਸਨ ਇਸ ਗੱਲ ਨੂੰ ਅਮਰੀਕੀ ਹਾਕਮਾਂ ਦਾ ਅਨਾੜੀਪੁਣਾ ਜਾਂ ਬੇਈਮਾਨੀ ਕਹੀਏ ਕਿ ਅੱਜ ਉਹੀ ਮੁਸ਼ੱਰਫ਼ ਮੁਜਾਹਿਦੀਨ ਤੇ ਲਸ਼ਕਰ ਦੀ ਖੁੱਲ੍ਹੀ ਹਮਾਇਤ ਕਰ ਰਿਹਾ ਹੈ ਜਿਸ ਹਾਫ਼ਿਜ਼ ਮੁਹੰਮਦ ਸਈਅਦ ਦੇ ਸਿਰ ‘ਤੇ ਅਮਰੀਕਾ ਨੇ ਸੰਯੁਕਤ ਰਾਸ਼ਟਰ ‘ਚ ਹਾਫ਼ਿਜ਼ ਨੂੰ ਕੌਮਾਂਤਰੀ ਅੱਤਵਾਦੀ ਐਲਾਨ ਚੁੱਕਾ ਹੈ ਇੱਕ ਕਰੋੜ ਡਾਲਰ ਦਾ ਇਨਾਮ ਰੱਖਿਆ ਸੀ ਉਸੇ ਅੱਤਵਾਦੀ ਨਾਲ ਰਲ ਕੇ ਮੁਸ਼ੱਰਫ਼ ਆਮ ਚੋਣਾਂ ਲੜਨ ਲਈ ਤਿਆਰ ਹੈ। (Trump)
ਇਹ ਵੀ ਪੜ੍ਹੋ : ਡੇਰਾ ਸ਼ਰਧਾਲੂ ਨੂੰ ਤੈਰਨਾ ਵੀ ਨਹੀਂ ਸੀ ਆਉਂਦਾ, ਫਿਰ ਵੀ ਨਹਿਰ ’ਚ ਕੁੱਦ ਕੇ ਵਿਅਕਤੀ ਦੀ ਜਾਨ ਬਚਾਈ
ਕੀ ਵਾਸ਼ਿੰਗਟਨ ਹੀ ਮੁਸ਼ੱਰਫ਼ ਦੀ ਪ੍ਰਸ਼ੰਸਾ ‘ਚ ਕੀਤੀਆਂ ਗਈਆਂ ਟਿੱਪਣੀਆਂ ਨੂੰ ਵਾਪਸ ਲਵੇਗਾ ਆਖਰ ਅਮਰੀਕਾ ਬੀਤੇ ਸਮੇਂ ‘ਚ ਪਾਕਿ ਨੂੰ ਦਿੱਤੀ ਗਈ ਵਿੱਤੀ ਸਹਾਇਤਾ ਦਾ ਲੇਖਾ-ਜੋਖਾ ਮੰਗੇਗਾ ਕਿ ਕਿੰਨਾ ਪੈਸਾ ਅੱਤਵਾਦ ਖਿਲਾਫ਼ ਲੜਾਈ ‘ਚ ਖਰਚਿਆ ਗਿਆ? ਹੁਣ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਤਿੱਖੇ ਤੇਵਰਾਂ ਵਾਲੇ ਤੇ ਅੱਤਵਾਦ ਦੇ ਸਖ਼ਤ ਵਿਰੋਧੀ ਮੰਨੇ ਜਾਂਦੇ ਹਨ ਜੇਕਰ ਉਹ ਵਾਕਈ ਪਾਕਿਸਤਾਨ ਦੀ ਭੂਮਿਕਾ ਨੂੰ ਸਪੱਸ਼ਟ ਵੇਖਣ ਦੀ ਹਿੰਮਤ ਕਰਨਗੇ ਤਾਂ ਇਸ ਨਾਲ ਪਾਕਿ ਦੀ ਜਵਾਬਦੇਹੀ ਵਧੇਗੀ ਤੇ ਅੱਤਵਾਦ ਦੀ ਘੇਰਾਬੰਦੀ ਹੋਵੇਗੀ ਪਰ ਗੱਲ ਹੱਕਾਨੀ ਗੁੱਟਾਂ ਦੇ ਨਾਲ-ਨਾਲ ਜੰਮੂ-ਕਸ਼ਮੀਰ ‘ਚ ਜਾਰੀ ਅੱਤਵਾਦ ਬਾਰੇ ਵੀ ਹੋਣੀ ਚਾਹੀਦੀ ਹੈ।
ਹਿੰਸਾ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ ਤੇ ਨਾ ਹੀ ਭਾਰਤ ਇਸ ਹਿੰਸਾ ਅੱਗੇ ਝੁਕਣ ਲਈ ਤਿਆਰ ਹੈ ਪਾਕਿਸਤਾਨ ਸਿਰਫ਼ ਭਾਰਤ ‘ਚ ਅੱਤਵਾਦ ਦੀ ਸਪਲਾਈ ਨਹੀਂ ਕਰ ਰਿਹਾ ਸਗੋਂ ਅਫ਼ਗਾਨਿਸਤਾਨ ‘ਚ ਤਾਲਿਬਾਨ ਨੂੰ ਖੁਰਾਕ ਪਾਕਿ ਤੋਂ ਹੀ ਮਿਲ ਰਹੀ ਹੈ ਦੱਖਣੀ ਏਸ਼ੀਆ ‘ਚ ਅਮਨ-ਅਮਾਨ ਕਾਇਮ ਕਰਨ ਲਈ ਅੱਤਵਾਦ ਦੀ ਨਰਸਰੀ ਬਣ ਚੁੱਕੇ ਪਾਕਿ ਖਿਲਾਫ਼ ਕਾਰਵਾਈ ਜ਼ਰੂਰੀ ਹੈ ਅਮਰੀਕਾ ਦੇ ਪਹਿਲੇ ਹਾਕਮਾਂ ਦੀਆਂ ਦੋਗਲੀਆਂ ਨੀਤੀਆਂ ਦਾ ਖਾਮਿਆਜਾ ਭਾਰਤ, ਅਫ਼ਗਾਨ ਸਮੇਤ ਅਮਰੀਕਾ ਨੇ ਵੀ ਭੁਗਤਿਆ ਹੈ ਬਰਾਕ ਓਬਾਮਾ ਨੇ ਐਬਟਾਬਾਦ ਮਿਸ਼ਨ ਰਾਹੀਂ ਅਮਰੀਕਾ ਦੇ ਬਦਲ ਰਹੇ ਚਿਹਰੇ ਦਾ ਅਹਿਸਾਸ ਕਰਵਾਇਆ ਜੇਕਰ ਟਰੰਪ ਉਸੇ ਸਖ਼ਤੀ ਨੂੰ ਸਾਂਝਾ ਕਰਦੇ ਹਨ ਤਾਂ ਅੱਤਵਾਦ ਖਿਲਾਫ਼ ਲੜਾਈ ਮਜ਼ਬੂਤ ਹੋ ਸਕਦੀ ਹੈ। (Trump)