11 ਅਪਰੈਲ ਤੋਂ ਵੋਟਿੰਗ, 23 ਮਈ ਨੂੰ ਹੋਵੇਗੀ ਗਿਣਤੀ
ਨਵੀਂ ਦਿੱਲੀ| ਅੱਜ ਚੋਣ ਕਮਿਸ਼ਨ ਨੇ ਆਮ ਚੋਣਾਂ ਸਬੰਧੀ ਸਾਰੀਆਂ ਕਿਆਸਅਰਾਈਆਂ ਨੂੰ ਰੋਕਦਿਆਂ 17ਵੀਂਆਂ ਲੋਕ ਸਭਾ ਚੋਣਾਂ ਦਾ ਬਿਗੁਲ ਵਜਾ ਦਿੱਤਾ ਕਮਿਸ਼ਨ ਨੇ ਲੋਕ ਸਭਾ ਦੀਆਂ ਕੁੱਲ 543 ਸੀਟਾਂ ‘ਤੇ 7 ਗੇੜਾਂ ਚ ਚੋਣਾਂ ਦਾ ਐਲਾਨ ਕਰ ਦਿੱਤਾ 11, 18, 23, 29 ਅਪਰੈਲ ਤੇ 6, 12 ਤੇ 19 ਮਈ ਨੂੰ ਚੋਣਾਂ ਹੋਣਗੀਆਂ ਸਾਰੇ ਗੇੜਾਂ ਦੀਆਂ ਵੋਟਿੰਗ ਦੀ ਗਿਣਤੀ ਇਕੱਠੀ 23 ਮਈ ਨੂੰ ਹੋਵੇਗੀ
22 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਚ ਇੱਕ ਗੇੜ ‘ਚ ਹੀ ਵੋਟਿੰਗ ਹੋਵੇਗੀ ਇਸ ਦੇ ਨਾਲ ਹੀ ਕਮਿਸ਼ਨ ਨੇ ਆਂਧਰਾ ਪ੍ਰਦੇਸ਼, ਓਡੀਸ਼ਾ, ਅਰੁਣਾਚਲ ਪ੍ਰਦੇਸ਼ ਤੇ ਸਿੱਕਮ ‘ਚ ਵਿਧਾਨ ਸਭਾ ਚੋਣਾਂ ਦਾ ਵੀ ਐਲਾਨ ਕੀਤਾ ਲੋਕ ਸਭਾ ਦੀਆਂ ਵੋਟਾਂ ਦੇ ਨਾਲ ਵਿਧਾਨ ਸਭਾ ਲਈ ਵੀ ਵੋਟਾਂ ਪੈਣਗੀਆਂ ਪਹਿਲੇ ਗੇੜ ‘ਚ 20 ਸੂਬਿਆਂ ਦੀਆਂ 91 ਸੀਟਾਂ ‘ਤੇ ਵੋਟਿੰਗ ਹੋਵੇਗੀ ਦੂਜੇ ਰਾਊਂਡ ‘ਚ 13 ਸੂਬਿਆਂ ਦੀਆਂ 97 ਸੀਟਾਂ ‘ਤੇ ਵੋਟਿੰਗ ਹੋਵੇਗੀ ਤੀਜੇ ਗੇੜ ‘ਚ 13 ਸੂਬਿਆਂ ਦੀਆਂ 115 ਸੀਟਾਂ ‘ਤੇ ਵੋਟਾਂ ਪੈਣਗੀਆਂ ਚੌਥੇ ਗੇੜ ‘ਚ 9 ਸੂਬਿਆਂ ਦੀਆਂ 71 ਸੀਟਾਂ, 5ਵੇਂ ‘ਚ 7 ਸੂਬਿਆਂ ਦੀਆਂ 51 ਸੀਟਾਂ, ਛੇਵੇਂ ਰਾਊਂਡ ‘ਚ 7 ਸੂਬਿਆਂ ਦੀਆਂ 59 ਸੀਟਾਂ ਤੇ 7ਵੇਂ ਤੇ ਆਖਰੀ ਗੇੜ ‘ਚ 8 ਸੂਬਿਆਂ ਦੀਆਂ 59 ਸੀਟਾਂ ‘ਤੇ ਵੋਟਿੰਗ ਹੋਵੇਗੀ ਦਿੱਲੀ ‘ਚ ਛੇਵੇਂ ਗੇੜ ‘ਚ 12 ਮਈ ਨੂੰ ਵੋਟਾਂ ਪੈਣਗੀਆਂ 12 ਸੂਬਿਆਂ ਦੀਆਂ 34 ਵਿਧਾਨ ਸਭਾ ਸੀਟਾਂ ਦੀਆਂ ਉਪ ਚੋਣਾਂ ਲਈ ਵੀ ਲੋਕ ਸਭਾ ਚੋਣਾਂ ਦੇ ਨਾਲ ਹੀ ਵੋਟਾਂ ਪੈਣਗੀਆਂ
ਯੂਪੀ, ਬਿਹਾਰ ਤੇ ਬੰਗਾਲ ‘ਚ 7 ਗੇੜਾਂ ‘ਚ ਪੈਣਗੀਆਂ ਵੋਟਾਂ ਸਭ ਤੋਂ ਜ਼ਿਆਦਾ 80 ਲੋਕ ਸਭਾ ਸੀਟਾਂ ਵਾਲੇ ਉੱਤਰ ਪ੍ਰਦੇਸ਼, 40 ਸੀਟਾਂ ਵਾਲੇ ਬਿਹਾਰ ਤੇ 42 ਸੀਟਾਂ ਵਾਲੇ ਪੱਛਮੀ ਬੰਗਾਲ ‘ਚ ਸੱਤ ਗੇੜਾਂ ‘ਚ ਵੋਟਾਂ ਪੈਣਗੀਆਂ 22 ਸੂਬਿਆਂ ਤੇ ਕੇਂਦਿਰ ਸ਼ਾਸਿਤ ਪ੍ਰਦੇਸ਼ ‘ਚ ਇੱਕ ਰਾਊਂਡ ‘ਚ ਪੈਣਗੀਆਂ ਵੋਟਾਂ
ਆਂਧਰਾ ਪ੍ਰਦੇਸ਼, ਅਰੁਣਾਚਲ, ਗੋਵਾ, ਗੁਜਰਾਤ, ਹਰਿਆਣਾ, ਹਿਮਾਚਲ ਪ੍ਰਦੇਸ਼, ਕੇਰਲ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਪੰਜਾਬ, ਸਿੱਕਮ, ਤੇਲੰਗਾਨਾ, ਤਮਿਲਨਾਡੂ, ਉੱਤਰਾਖੰਡ, ਅੰਡੇਮਾਨ-ਨਿਕੋਬਾਰ, ਦਾਦਰ ਤੇ ਨਾਗਰ ਹਵੇਲੀ, ਦਿੱਲੀ, ਪੇਡੂਚੇਰੀ, ਚੰਡੀਗੜ੍ਹ ‘ਚ ਇੱਕ ਹੀ ਰਾਊਂਡ ‘ਚ ਵੋਟਾਂ ਪੈਣਗੀਆਂ
ਹਰ ਮਸ਼ੀਨ ‘ਚ ਹੋਵੇਗੀ ਵੀਵੀਪੈਟ ਦੀ ਸਹੂਲਤ
ਇਸ ਵਾਰ ਸਾਰੇ ਪੋਲਿੰਗ ਸਟੇਸ਼ਨਾ ‘ਤੇ ਵੀਵੀਪੈਟ ਮਸ਼ੀਨਾਂ ਹੋਣਗੀਆਂ ਇਸ ਨਾਲ ਵੋਟਰਾਂ ਨੂੰ ਇਹ ਪਤਾ ਚੱਲ ਸਕੇਗਾ ਕਿ ਉਸ ਵੱਲੋਂ ਦਿੱਤੀ ਗਈ ਵੋਟ ਸਹੀ ਉਮੀਦਵਾਰ ਨੂੰ ਹੀ ਪਈ ਹੈ ਜਾਂ ਨਹੀਂ ਇਹੀ ਨਹੀਂ ਈਵੀਐਮ ਦੀ ਵੀ ਕਈ ਪੱਧਰੀ ਸੁਰੱਖਿਆ ਹੋਵੇਗੀ ਹਰ ਉਮੀਦਵਾਰ ਨੂੰ ਫਾਰਮ 26 ਭਰਨਾ ਪਵੇਗਾ ਦੇਸ਼ ਭਰ ‘ਚ ਕੁੱਲ 10 ਲੱਖ ਪੋਲਿੰਗ ਸਟੇਸ਼ਨਾਂ ‘ਤੇ ਵੋਟਿੰਗ ਹੋਵੇਗੀ 2014 ‘ਚ ਇਹ ਗਿਣਤੀ 9 ਲੱਖ ਦੇ ਕਰੀਬ ਸੀ ਸਾਰੇ ਵੋਟਰ ਕੇਂਦਰਾਂ ‘ਤੇ ਸੀਸੀਟੀਵੀ ਕੈਮਰੇ ਵੀ ਲੱਗੇ ਹੋਣਗੇ ਪੂਰੀ ਚੋਣ ਪ੍ਰਕਿਰਿਆ ਦੀ ਵੀਡੀਓਗਾਫ੍ਰੀ ਵੀ ਹੋਵੇਗੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।