ਗੋਲੀ ਲੱਗਣ ਕਾਰਨ ’ਚ ਇੱਕ ਔਰਤ ਦੀ ਮੌਤ
ਕੈਪੀਟਲ ਬਿਲਡਿੰਗ ’ਚ ਹੋਏ ਹੰਗਾਮੇ ਨੂੰ ਬਾਇਡਨ ਨੇ ਦਿੱਤਾ ਦੇਸ਼ ਧ੍ਰੋਹ ਕਰਾਰ
ਵਾਸ਼ਿੰਗਟਨ। ਅਮਰੀਕਾ ’ਚ ਰਾਸ਼ਟਰਪਤੀ ਚੋਣਾਂ 2020 ਦੇ ਨਤੀਜਿਆਂ ’ਤੇ ਸਿਆਸੀ ਖਿੱਚੋਤਾਣ ਜਾਰੀ ਹੈ। ਰਾਸ਼ਟਰਪਤੀ ਡੋਨਾਲਟ ਟਰੰਪ ਨੇ ਚੋਣਾਂ ’ਚ ਘਪਲੇ ਦਾ ਦੋਸ਼ ਲਾਉਂਦਿਆਂ ਦਬਾਅ ਬਣਾਉਣ ’ਚ ਜੁਟੇ ਹੋਏ ਹਨ। ਟਰੰਪ ਦੇ ਹਮਾਇਤੀਆਂ ਨੇ ਵਾਈਟ ਹਾਉਸ ਤੇ ਕੈਪਟਿਲ ਬਿਲਡਿੰਗ ਦੇ ਬਾਹਰ ਜੰਮ ਕੇ ਹੰਗਾਮਾ ਕੀਤਾ। ਇਸ ਹਿੰਸਾ ’ਚ ਇੱਕ ਔਰਤ ਦੇ ਗੋਲੀ ਲੱਗਣ ਕਾਰਨ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ। ਜਿਸ ਤੋਂ ਬਾਅਦ ਵਾਸ਼ਿੰਗਟਨ ਡੀਸੀ ’ਚ ਕਰਫਿਊ ਲਾ ਦਿੱਤਾ ਗਿਆ ਹੈ।
ਚੋਣ ਨਤੀਜਿਆਂ ’ਤੇ ਅਮਰੀਕੀ ਸੰਸਦ ਦੀ ਸੱਦੀ ਗਈ ਬੈਠਕ ਤੋਂ ਪਹਿਲਾਂ ਟਰੰਪ ਹਮਾਇਤੀਆਂ ਦੀ ਭੀੜ ਵਾਈਟ ਹਾਊਸ ਤੇ ਅਮਰੀਕੀ ਕੈਪੀਟਲ ਭਵਨ ਦੇ ਬਾਹਰ ਇਕੱਠੀ ਹੋ ਗਈ ਸੀ। ਟਰੰਪ ਹਮਾਇਤੀਆਂ ਨੇ ਬਿਲਡਿੰਗ ’ਤੇ ਹੰਗਾਮਾ ਵੀ ਕੀਤਾ। ਪੁਲਿਸ ਨਾਲ ਝੜਪ ਦੀਆਂ ਵੀ ਖਬਰਾਂ ਹਨ। ਯੂਐਸ ਕੈਪੀਟਲ ’ਚ ਹਿੰਸਾ ’ਚ ਇੱਕ ਔਰਤ ਨੂੰ ਗੋਲੀ ਵੱਜੀ ਜਿਸ ਦੀ ਇਲਾਜ ਦੌਰਾਤ ਮੌਤ ਹੋ ਗਈ ਹੈ ਤੇ ਹਿੰਸਾ ’ਚ ਕਈ ਅਧਿਕਾਰੀ ਜ਼ਖਮੀ ਹੋਏ ਹਨ।
ਰਾਸ਼ਟਰਪਤੀ ਅਹੁਦੇ ਲਈ ਚੁਣੇ ਗਏ ਜੋ ਬਾਇਡਨ ਨੇ ਕਿਹਾ ਕਿ ਮੈਂ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੀ ਸਹੁੰ ਪੂਰੀ ਕਰਨ ਤੇ ਸੰਵਿਧਾਨ ਦੀ ਰੱਖਿਆ ਕਰਨ ਤੇ ਇਸ ਘੇਰਾਬੰਦੀ ਨੂੰ ਸਮਾਪਤ ਕਰਨ ਦੀ ਮੰਗ ਕਰਨ। ਬਾਇਡਨ ਨੇ ਕੈਪੀਟਲ ਬਿਲਡਿੰਗ ’ਚ ਹੋਏ ਹੰਗਾਮੇ ਨੂੰ ਦੇਸ਼ਧ੍ਰੋਹ ਕਰਾਰ ਦਿੱਤਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.