ਪਰਮਾਤਮਾ ਦੀ ਭਗਤੀ ਲਈ ਸੱਚੀ ਤੜਫ਼ ਜ਼ਰੂਰੀ : ਪੂਜਨੀਕ ਗੁਰੂ ਜੀ

ਪਰਮਾਤਮਾ ਦੀ ਭਗਤੀ ਲਈ ਸੱਚੀ ਤੜਫ਼ ਜ਼ਰੂਰੀ : ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਨਾਮ ਸਭ ਸੁੱਖਾਂ ਦੀ ਖਾਨ ਹੈ ਜਿਸ ਇਨਸਾਨ ਨੂੰ ਪਰਮਾਤਮਾ ਦਾ ਪਾਕ-ਪਵਿੱਤਰ ਨਾਮ ਮਿਲ ਜਾਂਦਾ ਹੈ ਉਹ ਭਾਗਾਂ ਵਾਲਾ ਹੈ ਅਤੇ ਬਾਅਦ ’ਚ ਅੱਗੇ ਜੋ ਇਸ ਦਾ ਸਿਮਰਨ ਕਰਦਾ ਹੈ ਉਹ ਹੋਰ ਭਾਗਾਂ ਵਾਲਾ ਬਣ ਜਾਂਦਾ ਹੈ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਨਾਲ ਨੱਕੋ-ਨੱਕ ਭਰ ਜਾਂਦਾ ਹੈ। ਇੱਕੋ-ਇੱਕ ਮਾਲਕ ਦਾ ਨਾਮ ਹੀ ਹਰ ਤਰ੍ਹਾਂ ਦੇ ਦੁੱਖ-ਦਰਦ ਨੂੰ ਖ਼ਤਮ ਕਰ ਸਕਦਾ ਹੈ ਨਾਮ ਦਾ ਸਿਮਰਨ ਹੀ ਇਨਸਾਨ ਨੂੰ ਭਿਆਨਕ ਬਿਮਾਰੀਆਂ ਤੋਂ ਬਚਾ ਸਕਦਾ ਹੈ, ਦੁੱਖ-ਤਕਲੀਫ਼ ਤੋਂ ਬਚਾ ਸਕਦਾ ਹੈ ਪਰ ਨਾਮ ਦਾ ਸਿਮਰਨ ਭਾਗਾਂ ਵਾਲੇ, ਨਸੀਬਾਂ ਵਾਲੇ ਇਨਸਾਨ ਹੀ ਕਰ ਸਕਦੇ ਹਨ।

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜਿਨ੍ਹਾਂ ਦੇ ਅੰਦਰ ਉਸ ਪ੍ਰਭੂ-ਪਰਮਾਤਮਾ ਨੂੰ ਪਾਉਣ ਦੀ ਤੜਫ਼ ਹੈ, ਉਸ ਦੇ ਪਿਆਰ-ਮੁਹੱਬਤ ਦੀ ਚਾਹ ਹੈ ਉਹੀ ਲਗਾਤਾਰ ਪਰਮ ਪਿਤਾ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ ਹਨ ਜਿਨ੍ਹਾਂ ਦੇ ਅੰਦਰ ਤੜਫ਼-ਲਗਨ ਨਹੀਂ ਅਤੇ ਦਿਲ-ਦਿਮਾਗ ਦਾ ਸ਼ੀਸ਼ਾ ਸਾਫ਼ ਨਹੀਂ, ਉਨ੍ਹਾਂ ਦੇ ਅੰਦਰ ਮਾਲਕ ਦੀ ਭਗਤੀ-ਇਬਾਦਤ, ਦਇਆ-ਮਿਹਰ ਦਾ ਸੰਚਾਰ ਨਹੀਂ ਹੋ ਸਕਦਾ ਪਰ ਹਰ ਇਨਸਾਨ ਪਰਮਾਤਮਾ ਦੀ ਭਗਤੀ ਕਰਨ ਦਾ ਹੱਕਦਾਰ ਹੈ।  ਮਨੁੱਖੀ ਸਰੀਰ ’ਚ ਹੀ ਪਰਮਾਤਮਾ ਨੇ ਅਧਿਕਾਰ ਦਿੱਤਾ ਹੈ ਕਿ ਉਹ ਨਾਮ ਦਾ ਸਿਮਰਨ ਕਰਕੇ ਆਵਾਗਮਨ ਤੋਂ ਆਜ਼ਾਦ ਹੋ ਸਕਦਾ ਹੈ ਅਤੇ ਇਸ ਮਾਤਲੋਕ ’ਚ ਪਰਮ ਪਿਤਾ ਪਰਮਾਤਮਾ ਨੂੰ ਵੇਖ ਸਕਦਾ ਹੈ ਇਹ ਤਦ ਹੀ ਸੰਭਵ ਹੈ ਜੇਕਰ ਇਨਸਾਨ ਹਿੰਮਤ ਕਰੇ ਜੇਕਰ ਇਨਸਾਨ ਹਿੰਮਤ ਹੀ ਨਾ ਕਰੇ, ਇਹ ਕੋਸ਼ਿਸ਼ ਹੀ ਨਾ ਕਰੇ ਕਿ ਮੈਂ ਮਾਲਕ ਦੇ ਨਾਮ ਦਾ ਸਿਮਰਨ ਕਰਾਂਗਾ, ਬਚਨਾਂ ’ਤੇ ਅਮਲ ਕਰਾਂਗਾ ਤਾਂ ਮਾਲਕ ਦਇਆ-ਮਿਹਰ ਕਿੱਥੋਂ ਕਰੇਗਾ। (Saint Dr. MSG)