ਸੱਚੇ ਸਤਿਗੁਰੂ ਜੀ ਨੇ ਪਰਮਾਰਥੀ ਸੇਵਾ ਕਰਵਾ ਕੇ ਬਦਲੀ ਜੀਵ ਦੀ ਜ਼ਿੰਦਗੀ
ਪ੍ਰੇਮੀ ਮਿਸਤਰੀ ਬਿਗਲਾ ਸਿੰਘ ਇੰਸਾਂ ਪੁੱਤਰ ਸ੍ਰੀ ਗੁਰਦੇਵ ਸਿੰਘ ਪਿੰਡ ਝਾੜੋਂ , ਤਹਿਸੀਲ ਸੁਨਾਮ ਜਿਲ੍ਹਾ ਸੰਗਰੂਰ ਪੰਜਾਬ, ਹਾਲ ਅਬਾਦ ਉਪਕਾਰ ਕਲੋਨੀ ਪਿੰਡ ਸ਼ਾਹ ਸਤਿਨਾਮ ਜੀ ਪੁਰਾ ਜਿਲ੍ਹਾ ਸਰਸਾ ਤੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਆਪਣੇ ’ਤੇ ਹੋਈਆਂ ਅਪਾਰ ਰਹਿਮਤਾਂ ਦਾ ਵਰਣਨ ਇਸ ਪ੍ਰਕਾਰ ਕਰਦਾ ਹੈ:
ਮੇਰੀ ਲੜਕੀ ਇੰਦਰਜੀਤ ਕੌਰ ਪਿੰਡ ਕਾਹਨੇ ਜਿਲ੍ਹਾ ਬਰਨਾਲਾ ’ਚ ਵਿਆਹੀ ਹੋਈ ਸੀ, ਉਸ ਦੇ ਪਤੀ ਦੀ ਮੌਤ ਹੋ ਗਈ ਸੀ ਉਸ ਦਾ ਲੜਕਾ ਭਾਵ ਮੇਰਾ ਦੋਹਤਾ 6-7 ਸਾਲਾਂ ਦਾ ਹੋ ਗਿਆ ਸੀ, ਉਸ ਦੇ ਪੈਰ ਕੰਮ ਨਹੀਂ ਕਰਦੇ ਸੀ ਉਹ ਰਿੜ੍ਹਦਾ ਸੀ ਤਿੰਨ ਸਾਲਾਂ ਤੱਕ ਉਸ ਨੂੰ ਮਿਰਗੀ ਦਾ ਦੌਰਾ ਵੀ ਪੈਂਦਾ ਰਿਹਾ ਮੈਂ ਆਪਣੇ ਦੋਹਤੇ ਦਾ ਸਰਕਾਰੀ ਹਸਪਤਾਲ ਬਰਨਾਲਾ ਤੋਂ ਚੈਕਅੱਪ ਕਰਵਾਇਆ ਉਨ੍ਹਾਂ ਨੇ ਇੱਕ ਐਕਸ-ਰੇ ਕਰਵਾ ਲਿਆ ਸੀ ਫਿਰ ਡਾਕਟਰ ਕਹਿਣ ਲੱਗੇ ਕਿ ਪਟਿਆਲਾ ਤੋਂ ਰੰਗੀਨ ਐਕਸ-ਰੇ ਕਰਵਾ ਲਿਆਓ ਮੈਂ ਪੁੱਛਿਆ ਕਿ ਬੱਚੇ ਦੇ ਇਲਾਜ ਵਿੱਚ ਕਿੰਨਾ ਖਰਚ ਆਉਗਾ? ਉਨ੍ਹਾਂ ਦੱਸਿਆ ਪੰਜਾਹ ਹਜ਼ਾਰ ਰੁਪਏ ਖਰਚ ਆਵੇਗਾ ਮੈਂ ਕਿਹਾ ਕਿ ਮੈਂ ਇੰਨਾ ਖਰਚ ਨਹੀਂ ਕਰ ਸਕਦਾ।
ਮੈਂ ਆਪਣੇ ਘਰ ਆ ਗਿਆ ਅਤੇ ਮੈਂ ਸਿਮਰਨ ਦੌਰਾਨ ਆਪਣੇ ਸਤਿਗੁਰੂ ਪਰਮ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਚਰਨ-ਕਮਲਾਂ ’ਚ ਅਰਦਾਸ ਕੀਤੀ ਕਿ ਪਿਤਾ ਜੀ! ਆਪ ਜੀ ਮੇਰਾ ਦੋਹਤਾ ਠੀਕ ਕਰ ਦਿਓ ਆਪ ਸਭ ਕੁਝ ਕਰ ਸਕਦੇ ਹੋ ਮੈਂ ਆਪ ਜੀ ਦੇ ਪਵਿੱਤਰ ਬਚਨਾਂ ਅਨੁਸਾਰ ਕਿਸੇ ਜ਼ਰੂਰਤਮੰਦ ਦਾ ਘਰ ਬਣਾ ਦੇਵਾਂਗਾ, ਪਿਤਾ ਜੀ ਨੇ ਮੈਨੂੰ ਖਿਆਲ ਦਿੱਤਾ ਤੇਰਾ ਦੋੋਹਤਾ ਵੀ ਠੀਕ ਹੋ ਜਾਵੇਗਾ ਮੈਂ ਉਨ੍ਹਾਂ ਦਿਨਾਂ ’ਚ ਹੀ ਤਪਾ ਬਲਾਕ ਦੇ ਜਿੰਮੇਵਾਰ ਸਤਿਸੰਗੀਆਂ ਨਾਲ ਮਿਲ ਕੇ ਕਾਹਨੇ ਪਿੰਡ ’ਚ ਇੱਕ ਜ਼ਰੂਰਤਮੰਦ ਵਿਧਵਾ ਦਾ ਘਰ ਬਣਾ ਕੇ ਦਿੱਤਾ ਪਰਮਾਰਥ ਵੀ ਕੀਤਾ ਅਤੇ ਤਨ ਦੀ ਵੀ ਸੇਵਾ ਕੀਤੀ।
ਉਸ ਭੈਣ ਦਾ ਮਕਾਨ ਬਣਾਉਂਦੇ-ਬਣਾਉਂਦੇ ਮੇਰਾ ਦੋਹਤਾ ਬਿਲਕੁਲ ਠੀਕ ਹੋ ਗਿਆ ਉਸ ਨੂੰ ਦੇਖ ਕੇ ਹਰ ਕੋਈ ਕਹਿੰਦਾ ਸੀ ਇਹ ਠੀਕ ਨਹੀਂ ਹੋ ਸਕਦਾ ਉਸ ਤੋਂ ਪਹਿਲਾਂ ਉਸ ਨੂੰ ਲਗਾਤਾਰ ਤਿੰਨ ਸਾਲਾਂ ਤੱਕ ਦਵਾਈਆਂ ਖਵਾਈਆਂ , ਉਸ ਨੂੰ ਥੋੜ੍ਹਾ ਵੀ ਫ਼ਰਕ ਨਹੀਂ ਪਿਆ ਸੀ ਇਸ ਤਰ੍ਹਾਂ ਮੇਰੀ ਸੱਚੀ ਪੁਕਾਰ ਸੁਣ ਕੇ ਸਤਿਗੁਰੂ ਜੀ ਨੇ ਉਸ ਨੂੰ ਨੌ-ਬਰ-ਨੌ ਭਾਵ ਬਿਲਕੁਲ ਤੰਦਰੁਸਤ ਕਰ ਦਿੱਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ