ਅੱਗ ਲੱਗਣ ਕਾਰਨ ਸੈਂਕੜੇ ਏਕੜ ਨਾੜ ਸੜ ਕੇ ਸੁਆਹ

fire

ਅੱਗ ਲੱਗਣ ਕਾਰਨ ਸੈਂਕੜੇ ਏਕੜ ਨਾੜ ਸੜ ਕੇ ਸੁਆਹ

(ਗੁਰਪ੍ਰੀਤ ਸਿੰਘ) ਸੰਗਰੂਰ। ਸੰਗਰੂਰ ਦੇ ਨਾਣਕਿਆਣਾ ਗੁਰਦੁਆਰਾ ਸਾਹਿਬ ਦੇ ਨਾਲ ਕਣਕ ਦੇ ਲਾਂਗੇ ਨੂੰ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਕਈ ਏਕੜ ਕਣਕ ਦਾ ਨਾੜ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ। ਹਾਸਲ ਜਾਣਕਾਰੀ ਮੁਤਾਬਿਕ ਸਭ ਤੋਂ ਪਹਿਲਾਂ ਇਹ ਅੱਗ ਨੇੜਲੇ ਪਿੰਡ ਥਲੇਸਾਂ ਦੇ ਕੋਲ ਲੱਗੀ ਸੀ ਜਿਹੜੀ ਹੌਲ਼ੀ-ਹੌਲੀ ਸੰਗਰੂਰ ਤੱਕ ਪਹੁੰਚ ਗਈ। ਤੇਜ਼ ਚੱਲ ਰਹੀ ਹਵਾ ਕਾਰਨ ਅੱਗ ਦਾ ਫੈਲਾਅ ਬਹੁਤ ਦੂਰ ਤੱਕ ਹੋ ਗਿਆ। ਖ਼ਬਰ ਲਿਖੇ ਜਾਣ ਤੱਕ ਕਈ ਸੌ ਏਕੜ ਕਣਕ ਦਾ ਨਾੜ ਅੱਗ ਦੀ ਭੇਂਟ ਚੜ੍ਹ ਗਿਆ ਸੀ, ਲੋਕਾਂ ਨੇ ਸਰਕਾਰ ਗਿਲਾ ਕੀਤਾ ਕਿ ਕਈ ਘੰਟੇ ਲੋਕ ਅੱਗ ਬੁਝਾਉਣ ਲਈ ਜੂਝਦੇ ਰਹੇ ਪਰ ਕਿਸੇ ਲੀਡਰ ਨੇ ਉਹਨਾਂ ਦੀ ਮੱਦਦ ਨਹੀਂ ਕੀਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ