ਪੁਲਿਸ ਮਾਮਲੇ ਦੀ ਜਾਂਚ ’ਚ ਜੁਟੀ
(ਸੱਚ ਕਹੂੰ ਨਿਊਜ਼) ਅੰਮ੍ਰਿਤਸਰ। ਪੁਲਿਸ ਨੇ ਅੰਮ੍ਰਿਤਸਰ ’ਚ ਇੱਕ ਗੈਰ ਕਾਨੂੰਨੀ ਢੰਗ ਨਾਲ ਕਣਕ ਲਿਜਾ ਰਹੇ ਟਰੱਕ ਨੂੰ ਫੜਿਆ ਹੈ। ਇਹ ਕਣਕ ਡਿੱਪੂਆਂ ਨੂੰ ਜਾਣ ਦੀ ਬਜਾਇ ਬਟਾਲਾ ਜਾ ਰਹੀ ਸੀ। ਇਸ ਟਰੱਕ ਦੀ ਸੂਚਨਾ ਫੂਡ ਸਪਲਾਈ ਵਿਭਾਗ ਦੀ ਫਲਾਇੰਗ ਟੀਮ ਦੇ ਮੈਂਬਰ ਨੇ ਦਿੱਤੀ ਸੀ। ਇਸ ਦੌਰਾਨ ਪੁਲਿਸ ਨੇ ਡੇਰਾ ਬਾਬਾ ਨਾਨਕ ਰੋਡ ‘ਤੇ ਚੈਕਿੰਗ ਦੌਰਾਨ ਟਰੱਕ ਇਸ ਕਣਕ ਨਾਲ ਭਰੇ ਟਰੱਕ ਨੂੰ ਰੋਕਿਆ। ਜਦੋਂ ਡਰਾਈਵਰ ਤੋਂ ਕਣਕ ਦੇ ਕਾਗਜ਼ ਪੁੱਛੇ ਗਏ ਤਾਂ ਉਹ ਕੁਝ ਨਹੀਂ ਦੱਸ ਸਕਿਆ।
ਡਰਾਈਵਰ ਨੇ ਦੱਸਿਆ ਕਿ ਉਹ ਇਸ ਨੂੰ ਅਜਨਾਲਾ ਦੇ ਜਸਪਾਲ ਸਿੰਘ ਤੋਂ ਬਟਾਲਾ ਦੇ ਬਿੱਟੂ ਕੋਲ ਲਿਜਾ ਰਿਹਾ ਸੀ। ਕਾਗਜ਼ ਨਾ ਮਿਲਣ ਕਾਰਨ ਟਰੱਕ ਨੂੰ ਰੋਕ ਲਿਆ ਗਿਆ। ਪੁਲਿਸ ਨੇ ਟਰੱਕ ਨੂੰ ਆਪਣੇ ਕਬਜ਼ੇ ’ਚ ਲੈ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਰ ਕਣਕ ਕਿੱਥੋਂ ਆਈ ਹੈ ਤੇ ਕਿੱਥੇ ਲਿਜਾਈ ਜਾ ਰਹੀ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ














