ਪਸ਼ੂਆਂ ਨਾਲ ਲੱਦਿਆ ਹੋਇਆ ਸੀ ਟਰੱਕ
ਚੰਦੌਲੀ, ਏਜੰਸੀ। ਉਤਰ ਪ੍ਰਦੇਸ਼ ‘ਚ ਚੰਦੌਲੀ ਜ਼ਿਲ੍ਹੇ ਦੇ ਇਲੀਆ ਖੇਤਰ ‘ਚ ਮੰਗਲਵਾਰ ਸਵੇਰੇ ਫੜੇ ਜਾਣ ਦੇ ਡਰ ਤੋਂ ਪਸ਼ੂ ਲੱਦ ਕੇ ਤੇਜ਼ ਰਫਤਾਰ ਟਰੱਕ ਬੇਕਾਬੂ ਹੋ ਕੇ ਸੜਕ ਕਿਨਾਰੇ ਘਰ ‘ਚ ਦਾਖਲ ਹੋ ਗਿਆ ਜਿਸ ਨਾਲ ਸੱਤ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਜ਼ਖਮੀ ਹੋ ਗਿਆ।
ਪੁਲਿਸ ਸੂਤਰਾਂ ਨੇ ਦੱਸਿਆ ਕਿ ਚਕੀਆ-ਮਾਲਦਾ ਮਾਰਗ ‘ਤੇ ਡਾਇਲ-100 ਪੁਲਿਸ ਨੇ ਪਸ਼ੂ ਲੱਦੇ ਟਰੱਕ ਨੂੰ ਰੋਕਣ ਦਾ ਯਤਨ ਕੀਤਾ। ਚਾਲਕ ਨੇ ਟਰੱਕ ਨਹੀਂ ਰੋਕਿਆ ਅਤੇ ਤੇਜ਼ੀ ਨਾਲ ਮਾਲਦਾ ਪਿੰਡ ਵੱਲ ਵਧ ਗਿਆ। ਪੁਲਿਸ ਵੀ ਟਰੱਕ ਦੇ ਪਿੱਛੇ ਸੀ, ਇਸ ਦੌਰਾਨ ਬੇਕਾਬੂ ਟਰੱਕ ਬਿਜਲੀ ਦਾ ਖੰਭਾ ਤੋੜਦਾ ਹੋਇਆ ਮਾਲਦਾ ਪਿੰਡ ਦੇ ਇੱਕ ਘਰ ‘ਚ ਜਾ ਵੜਿਆ। ਹਾਦਸੇ ‘ਚ ਸੱਤ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਜ਼ਖਮੀ ਹੋ ਗਿਆ। ਹਾਦਸੇ ਤੋਂ ਬਾਅਦ ਟਰੱਕ ਚਾਲਕ ਫਰਾਰ ਹੋ ਗਿਆ। ਮੌਕੇ ‘ਤੇ ਜਿਲ੍ਹਾ ਅਧਿਕਾਰੀ ਅਤੇ ਐਸਪੀ ਪਹੁੰਚ ਗਏ। ਮੌਕੇ ‘ਤੇ ਕਾਫੀ ਭੀੜ ਜਮਾ ਹੋ ਗਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।