ਪੈਟਰੋਲ ਡੀਜ਼ਲ ਕੀਮਤਾਂ ‘ਚ ਲਗਾਤਾਰ ਛੇਵੇਂ ਦਿਨ ਕਮੀ

Petrol-Diesel

ਦਿੱਲੀ ‘ਚ ਪੈਟਰੋਲ 19 ਪੈਸੇ ਘਟਿਆ

ਨਵੀਂ ਦਿੱਲੀ, ਏਜੰਸੀ। ਪੈਟਰੋਲ ਡੀਜ਼ਲ ਦੀਆਂ ਕੀਮਤਾਂ ‘ਚ ਗਿਰਾਵਟ ਦਾ ਸਿਲਸਿਲਾ ਮੰਗਲਵਾਰ ਨੂੰ ਲਗਾਤਾਰ ਛੇਵੇਂ ਦਿਨ ਜਾਰੀ ਰਿਹਾ। ਦਿੱਲੀ ‘ਚ ਪੈਟਰੋਲ ਦੀ ਕੀਮਤ 19 ਪੈਸੇ ਅਤੇ ਡੀਜ਼ਲ ਦੀ 20 ਪੈਸੇ ਪ੍ਰਤੀ ਲੀਟਰ ਘਟ ਗਈ। ਦਿੱਲੀ ‘ਚ ਪੈਟਰੋਲ ਦੀ ਕੀਮਤ ਘਟ ਕੇ 68.65 ਰੁਪਏ ਅਤੇ ਡੀਜ਼ਲ ਦੀ 62.66 ਰੁਪਏ ਪ੍ਰਤੀ ਲੀਟਰ ਰਹਿ ਗਈ।

ਵਪਾਰ ਨਗਰੀ ਮੁੰਬਈ ‘ਚ ਕੀਮਤ ਲੜੀਵਾਰ 74.30 ਅਤੇ 65.56 ਰੁਪਏ ਪ੍ਰਤੀ ਲੀਟਰ ਰਹਿ ਗਈ। ਕੋਲਕਾਤਾ ‘ਚ ਦੋਵੇਂ ਈਂਧਣ ਦੀਆਂ ਕੀਮਤਾਂ ਲੜੀਵਾਰ 70.78 ਰੁਪਏ ਤੇ 64.42 ਰੁਪਏ ਪ੍ਰਤੀ ਲੀਟਰ ਰਹੀਆਂ। ਚੇਨੱਈ ‘ਚ ਕੀਮਤਾਂ ਲੜੀਵਾਰ 71.22 ਅਤੇ 66.14 ਰੁਪਏ ਪ੍ਰਤੀ ਲੀਟਰ ਰਹਿ ਗਈਆਂ। ਨੋਇਡਾ ਅਤੇ ਗੁਰੂਗ੍ਰਾਮ ‘ਚ ਪੈਟਰੋਲ ਲੜੀਵਾਰ 68.97 ਅਤੇ 69.74 ਰੁਪਏ ਪ੍ਰਤੀ ਲੀਟਰ ਰਹਿ ਗਿਆ ਜਦੋਂ ਕਿ ਡੀਜਲ ਦੀਆਂ ਕੀਮਤਾਂ ਲੜੀਵਾਰ 62.43 ਅਤੇ 62. 71 ਰੁਪਏ ਪ੍ਰਤੀ ਲੀਟਰ ਰਹਿ ਗਈਆਂ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।