Sunam News: ਸੁਨਾਮ ‘ਚ ਦੋ ਟਰੱਕਾਂ ਅਤੇ ਭੂੰਗ ਵਾਲੀ ਟਰਾਲੀ ਦਾ ਕਹਿਰ, ਹਾਈਵੇਅ ਤੋਂ ਸਾਹਮਣੇ ਆਈਆਂ ਭਿਆਨਕਤਾ ਦੀਆਂ ਤਸਵੀਰਾਂ, ਤੁਸੀਂ ਵੀ ਦੇਖੋ

Sunam News
Sunam News: ਸੁਨਾਮ 'ਚ ਦੋ ਟਰੱਕਾਂ ਅਤੇ ਭੂੰਗ ਵਾਲੀ ਟਰਾਲੀ ਦਾ ਕਹਿਰ, ਹਾਈਵੇਅ ਤੋਂ ਸਾਹਮਣੇ ਆਈਆਂ ਭਿਆਨਕਤਾ ਦੀਆਂ ਤਸਵੀਰਾਂ, ਤੁਸੀਂ ਵੀ ਦੇਖੋ

Sunam News: ਹਾਦਸੇ ‘ਚ ਚਕਣਾ ਚੂਰ ਹੋਇਆ ਟਰੱਕ, ਟਰੱਕ ਚਾਲਕ ਦੀ ਮੌਤ

  • ਭੂੰਗ ਦੀ ਟਰਾਲੀ ਦੇ ਓਵਰਬ੍ਰਿਜ ਤੇ ਫਸੀ, ਵਾਹਨਾਂ ਦੀਆਂ ਲੱਗ ਰਹੀਆਂ ਲੰਬੀਆਂ-ਲੰਬੀਆਂ ਲਾਈਨਾਂ

Sunam News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਸਥਾਨਕ ਸ਼ਹਿਰ ਦੇ ਸਰਕਾਰੀ ਹਸਪਤਾਲ ਦੇ ਸਾਹਮਣੇ ਓਵਰਬ੍ਰਿਜ ਚੜਦੇ ਸਾਰ ਦੋ ਟਰਾਲਿਆਂ (ਟਰੱਕ) ਅਤੇ ਇੱਕ ਭੂੰਗ ਦੀ ਟਰਾਲੀ ਦਾ ਰਾਤ ਭਿਆਨਕ ਐਕਸੀਡੈਂਟ ਹੋਇਆ ਹੈ। ਮੁਢਲੀ ਜਾਣਕਾਰੀ ਅਨੁਸਾਰ ਇਹ ਐਕਸੀਡੈਂਟ ਬੀਤੀ ਰਾਤ 11 ਵਜੇ ਦੇ ਕਰੀਬ ਹੋਇਆਂ ਦੱਸਿਆ ਜਾ ਰਿਹਾ ਹੈ ਇਸ ਵਿੱਚ ਟਰੱਕ ਚਾਲਕ ਦੀ ਮੌਤ ਹੋਣ ਦਾ ਸਮਾਚਾਰ ਹੈ।

Sunam News

ਜਿਸ ਟਰੱਕ ਚਾਲਕ ਦੀ ਮੌਤ ਹੋਈ ਹੈ ਉਹ ਚੀਮਾ ਮੰਡੀ (ਮਾਨਸਾ) ਵੱਲ ਤੋਂ ਆ ਰਿਹਾ ਸੀ ਜੋਂ ਪਟਿਆਲਾ ਵੱਲ ਨੂੰ ਜਾ ਰਿਹਾ ਸੀ, ਭੂੰਗ ਦੀ ਟਰਾਲੀ ਵੀ ਪਟਿਆਲਾ ਵੱਲ ਨੂੰ ਜਾ ਰਹੀ ਸੀ ਅਤੇ ਇੱਕ ਵੱਡਾ ਟਰਾਲਾ (ਘੋੜਾ) ਸਾਹਮਣੇ ਤੋਂ ਆ ਰਿਹਾ ਸੀ ਤਾਂ ਤਿੰਨੇ ਆਪਸ ਵਿੱਚ ਭਿੜ ਗਏ। ਇਸ ਹਾਦਸੇ ਵਿੱਚ ਇੱਕ ਟਰੱਕ ਚਾਲਕ ਦੀ ਮੌਤ ਹੋਈ ਹੈ। ਇਸ ਹਾਦਸੇ ਵਿੱਚ ਟਰੱਕ ਚਕਨਾ ਚੂਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਗੰਭੀਰ ਹਾਲਤ ਦੇ ਵਿੱਚ ਟਰੱਕ ਚਾਲਕ ਨੂੰ ਸੁਨਾਮ ਦੇ ਸਰਕਾਰੀ ਹਸਪਤਾਲ ਵਿੱਚੋਂ ਪਟਿਆਲਾ ਲਈ ਰੈਫਰ ਕਰ ਦਿੱਤਾ ਗਿਆ ਸੀ ਜਿੱਥੇ ਉਸਨੇ ਦਮ ਤੋੜ ਦਿੱਤਾ। ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। Sunam News

Sunam News

Read Also : ਸ਼ੁਰੂ ਹੋਇਆ ਭਾਰੀ ਮੀਂਹ, ਤੇਜ਼ ਹਵਾਵਾਂ ਵੀ ਨਾਲੋ-ਨਾਲ, ਮੌਸਮ ਵਿਭਾਗ ਦੀ ਚੇਤਾਵਨੀ

ਇਸ ਹਾਦਸੇ ਦੇ ਨਾਲ ਭੂੰਗ ਦੀ ਟਰਾਲੀ ਦੇ ਓਵਰਬ੍ਰਿਜ ਤੇ ਫਸੇ ਹੋਣ ਕਾਰਨ ਟਰੈਫਿਕ ਦੇ ਵਿੱਚ ਕਾਫੀ ਵਿਘਨ ਪੈ ਰਹੀ ਹੈ। ਵਾਹਨਾਂ ਦੀਆਂ ਲੰਮੀਆਂ-ਲੰਮੀਆਂ ਕਤਾਰਾਂ ਲੱਗ ਰਹੀਆਂ ਹਨ। ਟਰੈਫਿਕ ਪੁਲਿਸ ਦੇ ਮੁਲਾਜ਼ਮ ਟਰੈਫਿਕ ਨੂੰ ਸੁੱਚਾਰੁ ਢੰਗ ਨਾਲ ਚਲਾਉਣ ਲਈ ਲੱਗੇ ਹੋਏ ਹਨ।

Sunam News

ਇਸ ਮੌਕੇ ਹਾਦਸੇ ਵਾਲੀ ਜਗਹਾ ਤੇ ਬਹੁਤੇ ਲੋਕਾਂ ਨੇ ਕਿਹਾ ਕਿ ਇਹ ਭੂੰਗ ਦੀਆਂ ਟਰਾਲੀਆਂ ਹਾਦਸਿਆਂ ਦਾ ਕਾਰਨ ਬਣ ਰਹੀਆਂ ਹਨ ਜੋ ਰਾਤ ਸਮੇਂ ਚੱਲਦੀਆਂ ਹਨ। ਇਨ੍ਹਾਂ ਕਰਕੇ ਰੋਜਾਨਾ ਹੀ ਐਕਸੀਡੈਂਟ ਹੋ ਰਹੇ ਹਨ, ਜਿਸ ਵਿੱਚ ਕੀਮਤੀ ਜਾਨਾ ਜਾ ਰਹੀਆਂ ਹਨ। ਲੋਕਾਂ ਨੇ ਮੰਗ ਕੀਤੀ ਕਿ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਇਹਨਾਂ ਵੱਲ ਖਾਸ ਧਿਆਨ ਦੀ ਲੋੜ ਹੈ।

Sunam News