ਸਾਡੇ ਨਾਲ ਸ਼ਾਮਲ

Follow us

14.9 C
Chandigarh
Friday, February 27, 2026
More
    Home ਰੂਹਾਨੀਅਤ ਅਨਮੋਲ ਬਚਨ ਸੇਵਾ ਤੇ ਸਿਮਰਨ...

    ਸੇਵਾ ਤੇ ਸਿਮਰਨ ਨਾਲ ਖ਼ਤਮ ਹੋਣਗੀਆਂ ਪਰੇਸ਼ਾਨੀਆਂ: ਪੂਜਨੀਕ ਗੁਰੂ ਜੀ

    ਸੇਵਾ ਤੇ ਸਿਮਰਨ ਨਾਲ ਖ਼ਤਮ ਹੋਣਗੀਆਂ ਪਰੇਸ਼ਾਨੀਆਂ: ਪੂਜਨੀਕ ਗੁਰੂ ਜੀ

    ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਦਾ ਨਾਮ ਸੁੱਖਾਂ ਦੀ ਖਾਨ ਹੈ ਜੋ ਇਨਸਾਨ ਦੁਖੀ ਹੈ, ਪਰੇਸ਼ਾਨ ਹੈ, ਗਮਗੀਨ ਹੈ, ਹੱਲ ਦਾ ਕੋਈ ਵੀ ਰਾਹ ਨਜ਼ਰ ਨਹੀਂ ਆ ਰਿਹਾ ਤਾਂ ਉਹ ਪਰਮਾਤਮਾ, ਅੱਲ੍ਹਾ, ਵਾਹਿਗੁਰੂ, ਗੌਡ ਦਾ ਨਾਮ ਲਵੇ, ਉਸ ਦੀ ਭਗਤੀ ਇਬਾਦਤ ਕਰੇ ਤਾਂ ਰਸਤੇ ਆਪਣੇ-ਆਪ ਬਣ ਜਾਂਦੇ ਹਨ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੇਕਰ ਤੁਸੀਂ ਆਪਣੇ ਅੰਦਰ ਦੀ ਭਾਵਨਾ ਨੂੰ ਸ਼ੁੱਧ ਕਰਨਾ ਚਾਹੁੰਦੇ ਹੋ, ਪਰਮ ਪਿਤਾ ਪਰਮਾਤਮਾ ਦੇ ਨੂਰੀ ਸਰੂਪ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਤਾਂ ਸੇਵਾ ਦੇ ਨਾਲ-ਨਾਲ ਸਿਮਰਨ ਕਰੋ ਆਪ ਜੀ ਫ਼ਰਮਾਉਂਦੇ ਹਨ ਇਨਸਾਨ ਆਪਣੇ ਅੰਦਰ ਦਇਆ, ਰਹਿਮ ਰੱਖੇ ਅਤੇ ਦਇਆ-ਰਹਿਮ ਵਾਲੇ ਕਾਰਜ ਵੀ ਕਰੇ ਜਦੋਂ ਤੱਕ ਇਨਸਾਨ ਆਪਣੇ ਹਿਰਦੇ ਦੀ ਸਫ਼ਾਈ ਨਹੀਂ ਕਰਦਾ, ਆਪਣੀ ਭਾਵਨਾ ਦਾ ਸ਼ੁੱਧੀਕਰਨ ਨਹੀਂ ਕਰਦਾ ਉਦੋਂ ਤੱਕ ਉਹ ਮਾਲਕ ਦੀ ਦਇਆ-ਮਿਹਰ ਦੇ ਕਾਬਲ ਨਹੀਂ ਬਣ ਸਕਦਾ ਇਸ ਲਈ ਭਾਵਨਾ ਅਤੇ ਵਿਚਾਰਾਂ ਨੂੰ ਸ਼ੁੱਧ ਕਰਨਾ ਜ਼ਰੂਰੀ ਹੈ

    ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਵਿਚਾਰ ਥੋੜ੍ਹੇ ਜਿਹੇ ਚੱਲਣੇ ਸ਼ੁਰੂ ਹੁੰਦੇ ਹਨ ਮਨ ਹੋਰ ਹਵਾ ਦੇ ਦਿੰਦਾ ਹੈ ਜਿਵੇਂ ਥੋੜ੍ਹੀ ਜਿਹੀ ਸੁਲਗ ਰਹੀ ਅੱਗ ਨੂੰ ਜੇਕਰ ਹਵਾ ਦੇ ਦਿਓ ਤਾਂ ਉਹ ਭੜਕ ਜਾਂਦੀ ਹੈ ਉਸੇ ਤਰ੍ਹਾਂ ਜੇਕਰ ਤੁਹਾਡੇ ਦਿਲੋ-ਦਿਮਾਗ ’ਚ ਥੋੜ੍ਹੇ ਜਿਹੇ ਗ਼ਲਤ ਵਿਚਾਰ ਹਨ ਅਤੇ ਤੁਸੀਂ ਉਨ੍ਹਾਂ ਵਿਚਾਰਾਂ ਨੂੰ ਛੱਡਦੇ ਨਹੀਂ, ਲਗਾਤਾਰ ਆਪਣੇ ਅੰਦਰ ਬਣਾਈ ਰੱਖਦੇ ਹੋ ਤਾਂ ਮਨ ਉਨ੍ਹਾਂ ਨੂੰ ਹੋਰ ਹਵਾ ਦੇ ਦਿੰਦਾ ਹੈ ਅਤੇ ਉਹ ਅੱਗ ਵਾਂਗ ਅੰਦਰ ਭੜਕ ਜਾਂਦੇ ਹਨ ਇਸ ਤੋਂ ਬਾਅਦ ਵਿਚਾਰਾਂ ਦਾ ਤਾਂਤਾ ਲੱਗ ਜਾਂਦਾ ਹੈ

    ਤੁਸੀਂ ਬੁਰੇ ਵਿਚਾਰਾਂ ’ਚ ਗਵਾਚ ਜਾਂਦੇ ਹੋ, ਨੈਗੇਟਿਵ ਹੀ ਨੈਗੇਟਿਵ ਹੁੰਦੇ ਜਾਂਦੇ ਹੋ ਅਤੇ ਮਾਲਕ ਦੀਆਂ ਖੁਸ਼ੀਆਂ ਤੋਂ ਵਾਂਝੇ ਹੋ ਜਾਂਦੇ ਹੋ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜ਼ਰੂਰੀ ਹੈ ਕਿ ਤੁਸੀਂ ਲਗਾਤਾਰ ਸਿਮਰਨ ਕਰੋ ਸਿਮਰਨ ਲਈ ਸਮਾਂ ਨਿਸ਼ਚਿਤ ਕਰੋ ਆਪਣੇ ਅੰਦਰ ਦ੍ਰਿੜ-ਨਿਸ਼ਚਾ ਕਰੋ ਕਿ ਹਾਂ ਮੈਂ ਤੈਅ ਕੀਤੇ ਗਏ ਸਮੇਂ ’ਚ ਮਾਲਕ ਦਾ ਨਾਮ ਜਪਣਾ ਹੀ ਜਪਣਾ ਹੈ ਉਸ ਸਮੇਂ ਮਾਲਕ ਦੀ ਭਗਤੀ ਇਬਾਦਤ ਤੋਂ ਇਲਾਵਾ ਕੋਈ ਹੋਰ ਕੰਮ ਨਹੀਂ ਕਰਨਾ ਜੇਕਰ ਇਨਸਾਨ ਸਵੇਰੇ-ਸ਼ਾਮ ਸਿਮਰਨ ਕਰੇ, ਸੇਵਾ ਕਰੇ ਤਾਂ ਮਾਲਕ ਦੀ ਦਇਆ-ਮਿਹਰ, ਰਹਿਮਤ ਵਰਸੇਗੀ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।