ਕਾਂਗਰਸ ਲਈ ਫਿਰ ਬਣੇ ਮੁਸੀਬਤ ਸਿੱਧੂ,  ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਕੱਢੀ ਗਾਲ਼

ਕਾਂਗਰਸ ਲਈ ਫਿਰ ਬਣੇ ਮੁਸੀਬਤ ਸਿੱਧੂ,  ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਕੱਢੀ ਗਾਲ਼

(ਸੱਚ ਕਹੂੰ ਨਿਊਜ਼), ਚੰਡੀਗੜ੍।  ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਕਾਂਗਰਸ ਲਈ ਨਵੀਂ ਨਵੀਂ ਮੁਸੀਬਤਾਂ ਖੜ੍ਹੀਆਂ ਕਰ ਰਹੇ ਹਨ। ਚੰਡੀਗੜ੍ਹ ’ਚ ਪ੍ਰੈੱਸ ਕਾਨਫਰੰਸ ਦੌਰਾਨ ਨਵਜੋੇੋੇੋਤ ਸਿੱਧੂ ਨੇ ਅਪ-ਸ਼ਬਦ ਬੋਲੇ ​​ਹਨ। ਜਿੱਥੇ ਸਿੱਧੂ ਨੇ ਮਜ਼ਦੂਰਾਂ ਲਈ ਸ਼ਹਿਰੀ ਰੁਜ਼ਗਾਰ ਗਾਰੰਟੀ ਸਕੀਮ ਦਾ ਐਲਾਨ ਕੀਤਾ। ਇਸ ‘ਤੇ ਪੱਤਰਕਾਰ ਨੇ ਪੁੱਛਿਆ ਕਿ ਕੀ ਇਹ ਸਕੀਮ ਕੇਂਦਰੀ ਸਕੀਮ ਤੋਂ ਵੱਖਰੀ ਹੈ ਤਾਂ ਸਿੱਧੂ ਦੀ ਜ਼ੁਬਾਨ ਕਾਬੂ ਤੋਂ ਬਾਹਰ ਹੋ ਗਈ। ਉਸ ਦੇ ਮੂੰਹੋਂ ਗਾਲ੍ਹਾਂ ਨਿਕਲੀਆਂ। ਨਵਜੋਤ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਵਿੱਚ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਗਾਲ੍ਹਾਂ ਕੱਢੀਆਂ। ਸਿੱਧੂ ਵੱਲੋਂ ਗਾਲ੍ਹਾਂ ਕੱਢਣ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਹਾਲਾਂਕਿ, ਸਿੱਧੂ ਨੇ ਇਸ ਸਵਾਲ ਦਾ ਜਵਾਬ ਦਿੱਤਾ ਕਿ ਇਹ ਰਾਜ ਦੀ ਸਕੀਮ ਹੈ, ਜਿਸਦਾ ਕੇਂਦਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਦੁਰਵਿਵਹਾਰ ਨੂੰ ਲੈ ਕੇ ਪਹਿਲਾਂ ਵੀ ਚਰਚਾ ‘ਚ ਰਹੇ ਹਨ

ਇਸ ਤੋਂ ਪਹਿਲਾਂ ਵੀ ਸਿੱਧੂ ਦੀ ਕਈ ਵਾਰੀ ਜੁਬਾਨ ਫਿਸਲਦੀ ਨਜ਼ਰ ਆਈ ਹੈ। ਪੰਲਖੀਮਪੁਰ ਖੇੜੀ ਮਾਰਚ ਦੌਰਾਨ ਵੀ ਸਿੱਧੂ ਦੀ ਜ਼ੁਬਾਨ ਚੋਂ ਅਪਸ਼ਬਦ ਨਿਕਲੇ ਸਨ। ਸਿੱਧੂ ਮੋਹਾਲੀ ਦੇ ਏਅਰਪੋਰਟ ਚੌਂਕ ਤੋਂ ਮਾਰਚ ਕੱਢ ਰਹੇ ਸਨ, ਜਿਸ ਵਿੱਚ ਸੀਐਮ ਚਰਨਜੀਤ ਚੰਨੀ ਨੇ ਵੀ ਆਉਣਾ ਸੀ, ਪਰ ਉਹ ਥੋੜੀ ਦੇਰ ਨਾਲ ਪੁੱਜੇ। ਇਸ ਦੌਰਾਨ ਸਿੱਧੂ ਦਾ ਮੁੱਖ ਮੰਤਰੀ ਦੀ ਕੁਰਸੀ ਲਈ ਹੰਗਾਮਾ ਹੋਇਆ। ਉਨ੍ਹਾਂ ਕਿਹਾ ਕਿ ਜੇਕਰ ਉਹ ਮੈਨੂੰ ਮੁੱਖ ਮੰਤਰੀ ਬਣਾਉਂਦੇ ਤਾਂ ਕਾਮਯਾਬੀ ਦਿਖਾਉਂਦੇ। ਇਸ ਤੋਂ ਬਾਅਦ ਸਿੱਧੂ ਨੇ ਗਾਲ੍ਹਾਂ ਕੱਢਦੇ ਹੋਏ ਕਿਹਾ ਕਿ 2022 ‘ਚ ਇਹ ਕਾਂਗਰਸ ਆਪ ਹੀ ਡੁੱਬ ਜਾਵੇਗੀ। ਫਿਰ ਚਰਚਾ ਸੀ ਕਿ ਸਿੱਧੂ ਦੇ ਅਪਸ਼ਬਦ CM ਚਰਨਜੀਤ ਚੰਨੀ ਲਈ ਸਨ।

ਚੰਨੀ ’ਤੇ ਫਿਰ ਭਾਰੀ ਪਏ ਸਿੱਧੂ

ਕਾਂਗਰਸ ਪਾਰਟੀ ਲਈ ਮਸੀਬਤ ਬਣੇ ਸਿੱਧੂ ਹਰ ਵਾਰ ਦੀ ਤਰਾਂ ਇਸ ਵਾਰ ਵੀ ਚੰਨੀ ਸਰਕਾਰ ’ਤੇ ਭਾਰੀ ਪੈ ਗਏ। ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਚਰਨਜੀਤ ਸਿੰਘ ਚੰਨੀ ਨੂੰ ਪਛਾੜਦੇ ਨਜ਼ਰ ਆਏ ਸਨ। ਨਵਜੋਤ ਸਿੰਘ ਸਿੱਧੂ ਦੀ ਮੰਗ ਨੂੰ ਪ੍ਰਵਾਨ ਕਰਦਿਆਂ ਪੰਜਾਬ ਸਰਕਾਰ ਨੇ ਇਕਬਾਲ ਪ੍ਰੀਤ ਨੂੰ ਡੀਜੀਪੀ ਦੇ ਅਹੁਦੇ ਤੋਂ ਹਟਾ ਦਿੱਤਾ ਅਤੇ ਸਿੱਧੂ ਦੇ ਕਰੀਬੀ ਰਹੇ ਸਿਧਾਰਥ ਨੂੰ ਇਹ ਅਹੁਦਾ ਸੌਂਪਿਆ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ