ਤਿੰਨ ਤਲਾਕ ‘ਤੇ ਰੋਕ ਲਾਉਣ ਵਾਲਾ ਬਿੱਲ ਲੋਕ ਸਭਾ ‘ਚ ਪੇਸ਼
ਨਵੀਂ ਦਿੱਲੀ, ਏਜੰਸੀ। ਮੁਸਲਿਮ ਮਹਿਲਾ (ਵਿਆਹ ਅਧਿਕਾਰ ਸੁਰੱਖਿਆ) ਬਿੱਲ 2019 ਨੂੰ ਲੋਕ ਸਭਾ ‘ਚ ਸ਼ੁੱਕਰਵਾਰ ਨੂੰ ਪੇਸ਼ ਕੀਤਾ ਗਿਆ। ਇਸ ਦੌਰਾਨ ਪ੍ਰਸਤਾਵਿਤ ਬਿੱਲ ਦੇ ਗੁਣ ਦੋਸ਼ਾਂ ਅਤੇ ਪ੍ਰਕਿਰਿਆਗਤ ਮਸਲਿਆਂ ‘ਤੇ ਸੱਤਾ ਪੱਖ ਅਤੇ ਵਿਰੋਧੀ ਧਿਰ ਦਰਮਿਆਨ ਤਿੱਖੀ ਤਕਰਾਰ ਵੀ ਹੋਈ। ਬਿੱਲ ਨੂੰ ਸਦਨ ‘ਚ ਪੇਸ਼ ਕਰਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਆਲ ਇੰਡੀਆ ਮਜਲਿਸੇ ਇਤੇਹਾਦੁਲ ਮੁਸਲਮੀਨ ਦੇ ਮੈਂਬਰ ਅਸਦੁਦੀਨ ਓਵੈਸੀ ਨੇ ਕਿਹਾ ਕਿ ਇਸ ਬਿੱਲ ‘ਤੇ ਇਤਰਾਜ ਪ੍ਰਗਟ ਕਰਨਾ ਚਾਹੁੰਦੇ ਹਨ। ਇਸ ‘ਤੇ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਇਤਰਾਜ ਤਦ ਹੀ ਕੀਤਾ ਜਾ ਸਕਦਾ ਹੈ ਜਦੋਂ ਬਿੱਲ ਨੂੰ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਸਦਨ ‘ਚ ਪੇਸ਼ ਕਰ ਦੇਣ। (ਤਿੰਨ ਤਲਾਕ)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।