ਸਾਡੇ ਨਾਲ ਸ਼ਾਮਲ

Follow us

12.7 C
Chandigarh
Sunday, February 1, 2026
More
    Home Breaking News Boxing News: ...

    Boxing News: ਟਰਾਈਡੈਂਟ ਗਰੁੱਪ ਨੇ ਰਾਸ਼ਟਰੀ ਬਾਕਸਿੰਗ ਪਦਕ ਜੇਤੂ ਪੂਜਾ ਰਾਣੀ ਨੂੰ ਦਿੱਤਾ ਵਿੱਤੀ ਸਹਿਯੋਗ

    Boxing News
     ਬਰਨਾਲਾ ਵਿਖ਼ੇ ਭਾਰਤੀ ਬਾਕਸਿੰਗ ਖਿਡਾਰਨ ਪੂਜਾ ਰਾਣੀ ਨੂੰ ਵਿੱਤੀ ਸਹਿਯੋਗ ਦਿੰਦੇ ਹੋਏ ਟਰਾਈਡੈਂਟ ਦੇ ਅਧਿਕਾਰੀ।

    Boxing News: (ਜਸਵੀਰ ਸਿੰਘ ਗਹਿਲ) ਲੁਧਿਆਣਾ। ਜ਼ਮੀਨੀ ਪੱਧਰ ਦੀਆਂ ਪ੍ਰਤਿਭਾਵਾਂ ਨੂੰ ਮਜ਼ਬੂਤ ਬਣਾਉਣ ਦੀ ਆਪਣੀ ਵਚਨਬੱਧਤਾ ਦੇ ਤਹਿਤ ਟਰਾਈਡੈਂਟ ਗਰੁੱਪ ਨੇ ਚੇਅਰਮੈਨ ਐਮੇਰਿਟਸ ਪਦਮ ਸ਼੍ਰੀ ਰਜਿੰਦਰ ਗੁਪਤਾ ਦੀ ਦੂਰਦਰਸ਼ੀ ਸੋਚ ਹੇਠ ਭਾਰਤੀ ਬਾਕਸਿੰਗ ਦੀ ਉਭਰਦੀ ਖਿਡਾਰਨ ਪੂਜਾ ਰਾਣੀ ਨੂੰ ਵਿੱਤੀ ਤੇ ਸੰਸਥਾਗਤ ਸਹਿਯੋਗ ਦਿੱਤਾ ਹੈ।

    ਅੰਡਰ-19 ਵਰਗ ਵਿੱਚ ਖੇਡਣ ਵਾਲੀ ਪੂਜਾ ਰਾਣੀ ਬਰਨਾਲਾ ਦੀ ਰਹਿਣ ਵਾਲੀ ਹੈ। ਗਰੀਬ ਪਰਿਵਾਰ ਨਾਲ ਸਬੰਧਤ ਹੋਣ ਕਰਕੇ ਉਸਨੇ ਬਾਕਸਿੰਗ ਦੀ ਸਿਖਲਾਈ ਬਿਨਾਂ ਕਿਸੇ ਸਹੂਲਤਾਂ ਦੇ ਸ਼ੁਰੂ ਕੀਤੀ। ਘਰ ਦੇ ਨੇੜੇ ਰੁੱਖ ਨਾਲ ਬੋਰੀ ਟੰਗ ਕੇ ਉਸਨੂੰ ਪੰਚਿੰਗ ਬੈਗ ਬਣਾਇਆ ਤੇ ਰੋਜ਼ਾਨਾ ਅਭਿਆਸ ਜਾਰੀ ਰੱਖਿਆ। ਉਸਦੀ ਲਗਨ ਤੇ ਜ਼ਿੱਦ ਨੇ ਹੀ ਉਸਨੂੰ ਰਾਜ ਤੇ ਰਾਸ਼ਟਰੀ ਪੱਧਰ ’ਤੇ ਕਈ ਮਹੱਤਵਪੂਰਨ ਪਦਕ ਜਿਤਾਏ। ਪੂਜਾ ਰਾਣੀ ਨੇ ਹੁਣ ਤੱਕ ਆਪਣੇ ਮੁੱਕੇਬਾਜ਼ੀ ਕਰੀਅਰ ਵਿੱਚ ਕਈ ਮਹੱਤਵਪੂਰਨ ਪ੍ਰਾਪਤੀਆਂ ਕੀਤੀਆਂ ਹਨ। ਉਸਨੇ ਸਾਲ 2023 ਵਿੱਚ ਰਾਂਚੀ ਵਿੱਚ ਹੋਈ ਰਾਸ਼ਟਰੀ ਚੈਂਪੀਅਨਸ਼ਿਪ ਵਿੱਚ ਸਵਰਨ ਪਦਕ ਜਿੱਤਿਆ ਸੀ।

    ਇਹ ਵੀ ਪੜ੍ਹੋ: Cheteshwar Pujara: ਪੜ੍ਹੋ ਪੁਜਾਰੀ ਤੋਂ ਪੁਜਾਰਾ ਤੱਕ ਦਾ ਸਫਰ, ਜਿਸ ਨੇ ਬੱਲੇ ਨਾਲ ਲਿਖੀ ਇਤਿਹਾਸਕ ਕਹਾਣੀ

    ਇਸ ਤੋਂ ਬਾਅਦ ਉਸਨੇ 2025 ਵਿੱਚ ਛੱਤੀਸਗੜ੍ਹ ਰਾਸ਼ਟਰੀ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਉਸਦਾ ਪ੍ਰਦਰਸ਼ਨ ਰਾਜ ਪੱਧਰ ’ਤੇ ਵੀ ਸ਼ਾਨਦਾਰ ਰਿਹਾ ਹੈ ਜਿੱਥੇ ਉਸਨੇ ਪੰਜਾਬ ਰਾਜ ਖੇਡਾਂ (ਖੇੜਾ ਵਤਨ ਪੰਜਾਬ ਦੀਆਂ) ਵਿੱਚ ਦੋ ਚਾਂਦੀ ਦੇ ਤਗਮੇ ਅਤੇ ਫੈਡਰੇਸ਼ਨ ਸਟੇਟ ਚੈਂਪੀਅਨਸ਼ਿਪ ਵਿੱਚ ਇੱਕ ਸਵਰਨ ਪਦਕ ਜਿੱਤਿਆ। ਹਾਲਾਂਕਿ ਉਸਦੀਆਂ ਇਹ ਕਾਮਯਾਬੀਆਂ ਪੂਜਾ ਰਾਣੀ ਨੂੰ ਪਹਿਚਾਣ ਦਿਵਾਉਣ ਵਿੱਚ ਸਫਲ ਰਹੀਆਂ ਪਰ ਵਿੱਤੀ ਤੰਗੀ ਕਾਰਨ ਪੂਜਾ ਨੂੰ ਅੰਤਰਰਾਸ਼ਟਰੀ ਮੁਕਾਬਲਿਆਂ ਦੇ ਮੌਕੇ ਘੱਟ ਮਿਲੇ। ਉਸਦੀ ਸਮਰੱਥਾ ਨੂੰ ਸਮਝਦਿਆਂ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਐਮੇਰਿਟਸ ਪਦਮ ਸ਼੍ਰੀ ਰਜਿੰਦਰ ਗੁਪਤਾ ਨੇ ਪੂਜਾ ਨੂੰ 1,00,000 ਦੀ ਵਿੱਤੀ ਸਹਾਇਤਾ ਦਿੱਤੀ ਅਤੇ ਅਗਾਂਹ ਵੀ ਲਗਾਤਾਰ ਸਪਾਂਸਰਸ਼ਿਪ ਦੇਣ ਦਾ ਭਰੋਸਾ ਦਿੱਤਾ। Boxing News