32 ਲੱਖ ਦੀ ਰਾਸ਼ੀ ਨਾਲ ਦੋ ਪਿੰਡਾਂ ਦੇ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ
ਬਰਨਾਲਾ/ਲੁਧਿਆਣਾ (ਜਸਵੀਰ ਸਿੰਘ ਗਹਿਲ)। ਟਰਾਈਡੈਂਟ ਗਰੁੱਪ (Trident Foundation) ਦੇ ਸੰਸਥਾਪਕ ਪਦਮ ਸ੍ਰੀ ਰਾਜਿੰਦਰ ਗੁਪਤਾ ਅਤੇ ਮੈਡਮ ਮਧੂ ਗੁਪਤਾ ਦੇ ਨਿਰਦੇਸ਼ਾਂ ਤਹਿਤ ਚੱਲ ਰਹੇ ਟਰਾਈਡੈਂਟ ਫਾਊਂਡੇਸ਼ਨ ਗਰੁੱਪ ਵੱਲੋਂ ਸ਼ੁਰੂ ਕੀਤੀ ਉਹ ਸੰਸਥਾ ਹੈ ਜੋ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਸਿੱਖਿਆ, ਸਿਹਤ, ਵਾਤਾਵਰਨ ਅਤੇ ਹੁਨਰਮੰਦ ਲੋਕਾਂ ਦੇ ਹੁਨਰ ਨੂੰ ਰੁਜਗਾਰ ਉਪਲੱਬਧ ਕਰਵਾਉਣ ਦੇ ਹਮੇਸ਼ਾ ਉਪਰਾਲੇ ਕਰਦੀ ਹੈ।
ਟਰਾਈਡੈਂਟ ਅਧਿਕਾਰੀ ਰੁਪਿੰਦਰ ਗੁਪਤਾ ਅਤੇ ਐਡਮਿਨ ਹੈੱਡ ਜਰਮਨਜੀਤ ਸਿੰਘ ਦੇ ਭਰਪੂਰ ਸਹਿਜੋਗ ਅਤੇ ਮਾਰਗ ਦਰਸ਼ਨ ਤਹਿਤ ਜਾਣਕਾਰੀ ਦਿੰਦਿਆਂ ਪ੍ਰੋਜੈਕਟ ਅਧਿਕਾਰੀ ਮੈਡਮ ਨਵਰੀਤ ਧੀਰ ਅਤੇ ਰੁਪਿੰਦਰ ਕੌਰ ਨੇ ਦੱਸਿਆ ਕਿ ਇਸੇ ਲੜੀ ਤਹਿਤ ਟਰਾਈਡੈਂਟ ਫਾਊਂਡੇਸ਼ਨ ਧੌਲਾ ਵੱਲੋਂ ਲਾਗਲੇ ਪਿੰਡ ਫਤਹਿਗੜ੍ਹ ਛੰਨਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਚਾਰ ਫੁੱਟ ਨੀਵੇਂ ਹੋ ਚੁੱਕੇ ਕਮਰਿਆਂ ਦਾ ਨਵੀਨੀਕਰਨ ਕਰਦਿਆਂ ਨਵਾਂ ਰੂਪ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਇਨ੍ਹਾਂ ਨੀਵਿਆਂ ਕਮਰਿਆਂ ਵਿਚ ਮੀਂਹ ਸਮੇਂ ਪਾਣੀ ਭਰ ਜਾਂਦਾ ਸੀ ਤੇ ਸਕੂਲ ਵਿਚ ਪੜ੍ਹਦੇ ਬੱਚਿਆਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ।
ਮਾਮਲਾ ਧਿਆਨ ’ਚ ਆਉਂਦਿਆਂ ਕਾਰਵਾਈ
ਜਦੋਂ ਇਹ ਮਾਮਲਾ ਸਕੂਲ ਕਮੇਟੀ ਵੱਲੋਂ ਟਰਾਈਡੈਂਟ ਫਾਊਂਡੇਸ਼ਨ ਦੇ ਧਿਆਨ ਵਿਚ ਲਿਆਂਦਾ ਗਿਆ ਤਾਂ ਤੁਰੰਤ ਕੰਮ ਸ਼ੁਰੂ ਕਰਦਿਆਂ ਇਨ੍ਹਾਂ ਕਮਰਿਆਂ ਨੂੰ ਨਵਾਂ ਰੂਪ ਦਿੰਦਿਆਂ ਬਿਜਲੀ ਦੀ ਫਿਟਿੰਗ ਸਮੇਤ, ਫਰਸ਼ ਲਵਾਉਂਦਿਆਂ ਰੰਗ-ਰੋਗਨ ਕਰਵਾ ਕੇ ਸਕੂਲ ਦੇ ਹਵਾਲੇ ਕੀਤਾ ਗਿਆ। ਇਸ ਤੋਂ ਇਲਾਵਾ ਪਿੰਡ ਧੌਲਾ ਦੇ ਸਰਕਾਰੀ ਸਕੂਲ ਵਿਚ ਪੰਜ ਬਾਥਰੂਮ ਤਿਆਰ ਕਰਨ ਦਾ ਕੰਮ ਵੀ ਇਸੇ ਫਾਊਂਡੇਸ਼ਨ ਵੱਲੋਂ ਕਰਵਾਇਆ ਗਿਆ। ਜਿੱਥੇ ਲੜਕੇ/ਲੜਕੀਆਂ ਸਮੇਤ ਸਟਾਫ਼ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨ ਪੈਂਦਾ ਸੀ ਉਸ ਤੋਂ ਛੁਟਕਾਰਾ ਮਿਲਿਆ ਹੈ। ਜਿੱਥੇ 650 ਦੇ ਕਰੀਬ ਬੱਚੇ ਪੜ੍ਹਦੇ ਹਨ ਟਰਾਈਡੈਂਟ ਫਾਊਂਡੇਸ਼ਨ ਵੱਲੋਂ ਕਰੀਬ 32 ਲੱਖ ਰੁਪਏ ਦੀ ਰਾਸ਼ੀ ਨਾਲ ਨੇੜਲੇ ਦੋ ਪਿੰਡਾਂ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਦਿੱਤੀ।
ਹੋ ਰਹੀ ਐ ਸ਼ਲਾਘਾ | Trident Foundation
ਇਨ੍ਹਾਂ ਮੁਸ਼ਕਿਲਾਂ ਦੇ ਹੱਲ ਉਪਰੰਤ ਪਿੰਡ ਫਤਹਿਗੜ੍ਹ ਛੰਨਾਂ ਦੇ ਸਰਪੰਚ ਸੁਖਪਾਲ ਸਿੰਘ, ਪ੍ਰੀਤਮ ਸਿੰਘ, ਗੁਰਜਿੰਦਰ ਸਿੰਘ, ਰੌਸ਼ਨ ਸਿੰਘ, ਸੁਖਵਿੰਦਰ ਸਿੰਘ, ਮੰਗਾ ਸਿੰਘ, ਮੇਜਰ ਸਿੰਘ, ਮਨਜੀਤ ਸਿੰਘ, ਆਤਮਾ ਸਿੰਘ ਸਮੇਤ ਪਿ੍ਰੰਸੀਪਲ ਰਾਕੇਸ਼ ਸ਼ਰਮਾ ਪਿੰਡ ਧੌਲਾ ਦੀ ਪਿ੍ਰੰਸੀਪਲ ਮੈਡਮ ਸੁਖਪਾਲ ਕੌਰ ਵੱਲੋਂ ਟਰਾਈਡੈਂਟ ਗਰੁੱਪ ਦੇ ਸੰਸਥਾਪਕ ਪਦਮ ਸ੍ਰੀ ਰਾਜਿੰਦਰ ਗੁਪਤਾ ਤੇ ਮੈਡਮ ਮਧੂ ਗੁਪਤਾ ਦਾ ਤਹਿ ਦਿਲੋ ਧੰਨਵਾਦ ਕਰਦਿਆਂ ਟਰਾਈਡੈਂਟ ਫਾਊਂਡੇਸ਼ਨ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਗਈ।