ਬਰਸੀ ਮੌਕੇ ਨਾਮ ਚਰਚਾ ਕਰਕੇ ਦਿੱਤੀਆਂ ਸ਼ਰਧਾਂਜਲੀਆਂ
(ਸੁਰਿੰਦਰ ਪਾਲ)
ਭਾਈ ਰੂਪਾ। ਡੇਰਾ ਸੱਚਾ ਸੌਦਾ ਦੇ ਅਣਥੱਕ ਸੇਵਾਦਾਰ ਸਤਿ ਬ੍ਰਹਮਚਾਰੀ ਸੇਵਾਦਾਰ ਸੱਚਖੰਡ ਵਾਸੀ ਗੁਰਜੰਟ ਸਿੰਘ ਇੰਸਾਂ ਆਦਮਪੁਰਾ ਜੋ ਕਿ ਪਿਛਲੇ ਸਾਲ ਆਪਣੀ ਸੁਆਸਾਂ ਰੂਪੀ ਪੂੰਜੀ ਪੂਰੀ ਕਰਕੇ ਸੱਚਖੰਡ ਜਾ ਬਿਰਾਜੇ ਸਨ , ਉਨ੍ਹਾਂ ਦੀ ਯਾਦ ’ਚ ਨਾਮ ਚਰਚਾ ਹੋਈ ਉਨ੍ਹਾਂ ਦੀ ਬਰਸੀ ਮੌਕੇ ਇਹ ਨਾਮ ਚਰਚਾ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ ਵਿਖੇ ਪਰਿਵਾਰ ਵੱਲੋਂ ਕਰਵਾਈ ਗਈ।ਨਾਮ ਚਰਚਾ ਦੌਰਾਨ ਕਵੀਰਾਜ ਵੀਰਾਂ ਕਲਾਕਾਰ ਸਤਵਿੰਦਰ ਸਾਗਰ ਭਦੌੜ, ਲਾਲ ਮੁਕੇਸ਼ ਰਾਮਪੁਰਾ,ਮਿੱਠੂ ਸਿੰਘ ਮਹਿਮਾ ਸਰਜਾ, ਗੁਰਬਚਨ ਸਿੰਘ ਭਾਈ ਰੂਪਾ ਅਤੇ ਜੱਗਾ ਸਿੰਘ ਬੁਰਜ ਕੁਲਾਰਾ ਨੇ ਸ਼ਬਦਬਾਣੀ ਕੀਤੀ।
ਡੇਰਾ ਸੱਚਾ ਸੌਦਾ ਸਰਸਾ ਤੋਂ ਪਹੁੰਚੇ ਸੇਵਾਦਾਰ ਪਵਨ ਖਾਨ ਇੰਸਾਂ ਨੇ ਬੰਦੇ ਤੋਂ ਰੱਬ ਗ੍ਰੰਥ ਵਿੱਚੋਂ ਅਨਮੋਲ ਬਚਨ ਪੜ੍ਹ ਕੇ ਸੁਣਾਏ। ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਮਾਸਟਰ ਮੇਹਰ ਸਿੰਘ ਦੀਵਾਨਾ, ਅਜੀਤ ਸਿੰਘ ਬਿਲਾਸਪੁਰ ਅਤੇ ਯੋਗਸ਼ ਇੰਸਾਂ 45 ਮੈਂਬਰ ਰਾਜਸਥਾਨ ਨੇ ਕਿਹਾ ਕਿ ਸੱਚਖੰਡਵਾਸੀ ਗੁਰਜੰਟ ਸਿੰਘ ਇੰਸਾਂ ਨੇ ਆਪਣਾ ਸਾਰਾ ਜੀਵਨ ਹੀ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਕਰ ਦਿੱਤਾ ਸੀ। ਅਜਿਹੇ ਵਡਭਾਗੀ ਜੀਵ ਦੀ ਉਪਮਾ ਲਈ ਸ਼ਬਦ ਛੋਟੇ ਪੈ ਜਾਂਦੇ ਹਨਬਰਸੀ ਮੌਕੇ ਨਾਮ ਚਰਚਾ ਕਰਕੇ ਦਿੱਤੀਆਂ ਸ਼ਰਧਾਂਜਲੀਆਂ।
ਉਨ੍ਹਾਂ ਦੇ ਹਸਮੁੱਖ ਸੁਭਾਅ ਦਾ ਹਰੇਕ ਮਿਲਣ ਵਾਲੇ ਉੱਤੇ ਡੂੰਘਾ ਪ੍ਰਭਾਵ ਪੈਂਦਾ ਸੀ। ਇਸ ਮੌਕੇ ਡੇਰਾ ਸੱਚਾ ਸੌਦਾ ਦੇ ਜ਼ਿੰਮੇਵਾਰ ਸੇਵਾਦਾਰ ਜੋਰਾ ਸਿੰਘ ਆਦਮਪੁਰਾ, ਸੇਵਾਦਾਰ ਸੁਖਦੇਵ ਸਿੰਘ ਪੱਖੋਕਲਾਂ, ਸੁਰਜੀਤ ਸਿੰਘ ਆਦਮਪੁਰਾ, ਰਿੰਕੂ ਇੰਸਾਂ ਸੈਦੋਕੇ, ਮੰਦਰ ਸਿੰਘ ਸੈਦੋਕੇ, ਮੱਖਣ ਸਿੰਘ ਸਰਸਾ, ਬੁੱਧਰਵਾਲੀ ਦਰਬਾਰ ਤੋਂ ਸੇਵਾਦਾਰ ਨਗੌਰਾ ਸਿੰਘ ਇੰਸਾਂ, ਬੰਤਾ ਸਿੰਘ ਇੰਸਾਂ, ਮਾਣਕ ਇੰਸਾਂ ਤੇ ਰਾਜਸਥਾਨ ਦੀ ਸਾਧ-ਸੰਗਤ ਅਤੇ ਗੁਰਜੰਟ ਸਿੰਘ ਇੰਸਾਂ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ