Tribute: (ਮਨੋਜ ਗੋਇਲ) ਘੱਗਾ। ਬੀਤੇ ਦਿਨੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਕੁੱਲ ਮਾਲਕ ਦੇ ਚਰਨਾਂ ਵਿੱਚ ਜਾ ਬਿਰਾਜੇ ਨੇਤਰਦਾਨੀ ਪ੍ਰੇਮੀ ਬਾਬਰਾ ਇੰਸਾਂ ਵਾਸੀ ਕੋਟਲੀ ਨੂੰ ਅੱਜ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਵੱਡੀ ਗਿਣਤੀ ਵਿੱਚ ਡੇਰਾ ਸੱਚਾ ਸੌਦਾ ਪੰਜਾਬ ਸਟੇਟ ਕਮੇਟੀ ਦੇ 85 ਮੈਂਬਰ, ਧਾਰਮਿਕ ਅਤੇ ਸਮਾਜ ਸੇਵੀ ਆਗੂ ਰਿਸ਼ਤੇਦਾਰ ਅਤੇ ਵੱਡੀ ਗਿਣਤੀ ਵਿੱਚ ਸਾਧ-ਸੰਗਤ ਪਹੁੰਚੀ। ਨੇਤਰਦਾਨੀ ਪ੍ਰੇਮੀ ਬਾਬਰਾ ਇੰਸਾਂ ਨੂੰ ਅੱਜ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਐਮਐਸਜੀ ਡੇਰਾ ਸੱਚਾ ਸੌਦਾ ਮਾਨਵਤਾ ਭਲਾਈ ਕੇਂਦਰ ਕੁਲਾਰਾ ਵਿਖੇ ਨਾਮ ਚਰਚਾ ਕੀਤੀ ਗਈ। ਇਸ ਨਾਮ ਚਰਚਾ ਦੀ ਕਾਰਵਾਈ ਪ੍ਰੇਮੀ ਸੇਵਕ ਬਲਵੀਰ ਸਿੰਘ ਇੰਸਾਂ ਵੱਲੋਂ ਸ਼ੁਰੂ ਕੀਤੀ ਗਈ ।
ਇਹ ਵੀ ਪੜ੍ਹੋ: Australia News: ਪਰਥ ‘ਚ ਡੇਰਾ ਸ਼ਰਧਾਲੂਆਂ ਨੇ ਮਨਾਇਆ ਮਹਾਂਪਰਉਪਕਾਰ ਮਹੀਨਾ
85 ਮੈਂਬਰ ਹਰਮੇਲ ਸਿੰਘ ਘੱਗਾ ,85 ਮੈਂਬਰ ਅਮਰੀਕ ਸਿੰਘ ਸ਼ਾਹਪੁਰ, 85 ਮੈਂਬਰ ਜਗਮੀਤ ਸਿੰਘ ਇੰਸਾਂ ਕਲਵਾਣੂੰ ਅਤੇ 85 ਮੈਂਬਰ ਭੈਣ ਹਰਜੀਤ ਕੌਰ ਅਤੇ 85 ਮੈਂਬਰ ਭੈਣ ਪੂਜਾ ਇੰਸਾਂ ਤੇ 85 ਮੈਂਬਰ ਭੈਣ ਨੀਲਮ ਇੰਸਾਂ,85 ਮੈਂਬਰ ਭੈਣ ਗੀਤਾ ਇੰਸਾਂ ਨੇ ਨੇਤਰਧਾਨੀ ਪ੍ਰੇਮੀ ਬਾਬਰਾ ਇੰਸਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਆਖਦਿਆਂ ਕਿਹਾ ਕਿ ਪ੍ਰੇਮੀ ਬਾਬਰਾ ਇੰਸਾਂ ਬਹੁਤ ਹੀ ਪੁਰਾਣੇ ਸਤਿਸੰਗੀ ਸਨ ਅਤੇ ਆਪਣੇ ਗੁਰੂ ਪ੍ਰਤੀ ਦਿਨ ਦ੍ਰਿੜ ਵਿਸ਼ਵਾਸੀ ਵੀ ਸਨ। ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਮਾਨਵਤਾ ਦੇ ਲੇਖੇ ਵਿੱਚ ਲਾਇਆ ਅਤੇ ਇਸ ਦੁਨੀਆਂ ਤੋਂ ਜਾਣ ਤੋਂ ਬਾਅਦ ਵੀ ਆਪਣੀਆਂ ਦੋਵੇਂ ਅੱਖਾਂ ਦਾਨ ਕਰਕੇ ਦੋ ਹਨ੍ਹੇਰੀ ਜਿੰਦਗੀਆਂ ਨੂੰ ਚਾਨਣ ਮੁਨਾਰਾ ਦੇ ਗਏ। ਉਹਨਾਂ ਨੇ ਇਹ ਵੀ ਦੱਸਿਆ ਕਿ ਇਹ ਸਾਰੀ ਪ੍ਰਕਿਰਿਆ ਪ੍ਰੇਮੀ ਜੀਵਨ ਇੰਸਾਂ ਸਮਾਣਾ ਦੀ ਟੀਮ ਵੱਲੋਂ ਨਿਭਾਈ ਗਈ।
ਨੇਤਰਦਾਨੀ ਪ੍ਰੇਮੀ ਬਾਬਰਾ ਇੰਸਾਂ ਜੀ ਦੇ ਕੰਮਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ: 85 ਮੈਂਬਰ ਹਰਮੇਲ ਸਿੰਘ ਘੱਗਾ | Tribute
ਉਹਨਾਂ ਨੇ ਦੱਸਿਆ ਕਿ ਪ੍ਰੇਮੀ ਬਾਬਰਾ ਇੰਸਾਂ ਨੇ ਆਪਣੇ ਪਰਿਵਾਰ ਨੂੰ ਵੀ ਸਹੀ ਦਿਸ਼ਾ ਦਿਖਾ ਕੇ ਆਪਣੇ ਦੋਵੇਂ ਬੇਟੇ ਅਤੇ ਇੱਕ ਬੇਟੀ ਨੂੰ ਵੀ ਡੇਰਾ ਸੱਚਾ ਸੌਦਾ ਦੇ ਨਾਲ ਜੋੜਿਆ। ਸ਼ਰਧਾਂਜਲੀ ਦਿੰਦਿਆਂ 85 ਮੈਂਬਰ ਹਰਮੇਲ ਸਿੰਘ ਘੱਗਾ ਨੇ ਆਖਦਿਆਂ ਕਿਹਾ ਕਿ ਇਹਨਾਂ ਦੇ ਇੱਕ ਬੇਟਾ ਜੀ ਕਸ਼ਮੀਰ ਸਿੰਘ ਜੋ ਕਿ ਆਪਣੇ ਘਰ ਰਹਿ ਕੇ ਆਪਣੇ ਮਾਤਾ-ਪਿਤਾ ਦੀ ਅਤੇ ਸਾਧ ਸੰਗਤ ਦੀ ਪ੍ਰੇਮੀ ਸੇਵਕ ਵਜੋਂ ਸੇਵਾ ਨਿਭਾ ਰਹੇ ਹਨ l ਅਤੇ ਦੂਸਰੇ ਬੇਟਾ ਲਖਵਿੰਦਰ ਸਿੰਘ ਜੋ ਕਿ ਫੌਜ ਦੀ ਡਿਊਟੀ ਕਰਕੇ ਆਪਣੇ ਦੇਸ਼ ਦੀ ਸੇਵਾ ਕਰ ਰਹੇ ਹਨ। ਇਸ ਲਈ ਨੇਤਰਦਾਨੀ ਪ੍ਰੇਮੀ ਬਾਬਰਾ ਇੰਸਾਂ ਜੀ ਦੇ ਕੰਮਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।

85 ਮੈਂਬਰ ਹਰਮੇਲ ਸਿੰਘ ਘੱਗਾ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਵੱਲੋਂ ਚਲਾਈ ਮੁਹਿੰਮ ਤਹਿਤ ਪਰਿਵਾਰਕ ਮੈਂਬਰਾਂ ਨੇ ਆਪਣੇ ਪਿਤਾ ਦੀਆਂ ਅਸਥੀਆਂ ਨੂੰ ਖੇਤ ਵਿੱਚ ਦੱਬ ਕੇ ਉਸ ਉੱਪਰ ਇੱਕ ਪੌਦਾ ਲਗਾਇਆ। ਨਾਮ ਚਰਚਾ ਮੌਕੇ ਪਰਿਵਾਰਿਕ ਮੈਂਬਰਾਂ ਨੂੰ ਬਲਾਕ ਮਵੀਕਲਾਂ ਅਤੇ ਬਲਾਕ ਸਮਾਣਾ ਦੇ ਜਿੰਮੇਵਾਰਾਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਬਲਾਕ ਘੱਗਾ, ਮਵੀਕਲਾਂ ਅਤੇ ਸਮਾਣਾ ਦੇ ਜਿੰਮੇਵਾਰ ਅਤੇ ਸਾਧ ਸੰਗਤ , ਪ੍ਰੇਮੀ ਸੰਮਤੀਆਂ, ਐਮ ਐਸ ਜੀ ਆਈਟੀ ਵਿੰਗ ਦੇ ਸੇਵਾਦਾਰ, ਗਰੀਨ ਐਸ ਵੈਲਫੇਅਰ ਸੰਗਠਨ ਦੇ ਮੈਂਬਰ ਅਤੇ ਰਿਸ਼ਤੇਦਾਰ ਨੇ ਇਸ ਦੁੱਖ ਦੀ ਘੜੀ ਵਿੱਚ ਆਪਣੀ ਹਾਜ਼ਰੀ ਲਵਾਈ l Tribute