ਮਾਤਾ ਚਿੰਤੋ ਦੇਵੀ ਅਤੇ ਮਾਤਾ ਸੁਮਤੀ ਦੇਵੀ ਨੂੰ ਨਾਮ ਚਰਚਾ ਕਰਕੇ ਦਿੱਤੀ ਸ਼ਰਧਾਂਜਲੀ

ਸਾਧ-ਸੰਗਤ ਨੇ ਕੀਤੇ ਗਏ ਸ਼ਰਧਾ ਦੇ ਫੁੱਲ ਭੇਂਟ

(ਮਨੋਜ ਗੋਇਲ) ਘੱਗਾ, ਬਾਦਸ਼ਾਹਪੁਰ। ਪਿਛਲੇ ਦਿਨੀਂ ਆਪਣੀਆਂ ਸੰਸਾਰਕ ਯਾਤਰਾਵਾਂ ਪੂਰੀਆਂ ਕਰਕੇ ਉਸ ਪਰਮ ਪਿਤਾ ਪਰਮਾਤਮਾ ਵਿੱਚ ਵਿਲੀਨ ਹੋਈਆਂ ਦੋ ਰੂਹਾਂ ਨੂੰ ਅੱਜ ਅੰਤਿਮ ਅਰਦਾਸ ਮੌਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ । ਮਾਤਾ ਚਿੰਤੋ ਦੇਵੀ (75) ਪਤਨੀ ਦਲੀਪ ਰਾਮ ਵਾਸੀ ਦੇਧਨਾ ਨੂੰ 45 ਮੈਂਬਰ ਹਰਮੇਲ ਸਿੰਘ ਘੱਗਾ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਕਾਫੀ ਜਿਆਦਾ ਬੀਮਾਰ ਹੋਣ ਕਾਰਨ ਉਨ੍ਹਾਂ ਨੂੰ ਕੋਲੰਬੀਆ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ। ਬਿਮਾਰੀ ਦੀ ਤਾਬ ਨਾ ਝੱਲਦਾ ਹੋਇਆ ਉਨ੍ਹਾਂ ਨੇ ਹਸਪਤਾਲ ਵਿੱਚ ਹੀ ਦਮ ਤੋੜ ਦਿੱਤਾ।

ਮਾਤਾ ਜੀ ਕਾਫੀ ਸਮੇਂ ਤੋਂ ਡੇਰਾ ਸੱਚਾ ਸੌਦਾ ਨਾਲ ਜੁੜੇ ਹੋਣ ਕਾਰਨ ਉਨ੍ਹਾਂ ਨੇ ਆਪਣੇ ਪੂਰੇ ਪਰਿਵਾਰ ਨੂੰ ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਪ੍ਰੇਰਨਾਵਾਂ ਦੇ ਚਲਦਿਆਂ ਮਾਨਵਤਾ ਭਲਾਈ ਕਾਰਜਾਂ ਦੇ ਰਾਹ ’ਤੇ ਤੋਰਿਆ ਹੋਇਆ ਹੈ। ਜਿਨ੍ਹਾਂ ਦੇ ਲੜਕੇ ਗੇਜ ਸਿੰਘ ਇੰਸਾਂ ਬਤੌਰ ਭੰਗੀਦਾਸ ਦੀ ਸੇਵਾ ਨਿਭਾ ਰਹੇ ਹਨ। ਜਿਨ੍ਹਾਂ ਦੀ ਅੰਤਿਮ ਅਰਦਾਸ ਮੌਕੇ ਅੱਜ ਨਾਮ ਚਰਚਾ ਘਰ ਘੱਗਾ ਵਿਖੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।

ਮਾਤਾ ਚਿੰਤੋ ਦੇਵੀ ਅਤੇ ਮਾਤਾ ਸੁਮਤੀ ਦੇਵੀ ਦੀ ਅੰਤਿਮ ਅਰਦਾਸ ਮੌਕੇ ਹੋਈਆਂ ਨਾਮ ਚਰਚਾ ਦੌਰਾਨ ਪੁੱਜੀ ਸਾਧ ਸੰਗਤ ਅਤੇ ਇੰਨਸੈੱਟ ’ਚ ਮਾਤਾ ਚਿੰਤੋ ਦੇਵੀ ਤੇ ਮਾਤਾ ਸੁਮਤੀ ਦੇਵੀ।

ਇਸੇ ਤਰ੍ਹਾਂ ਹੀ ਮਾਤਾ ਸੁਮਤੀ ਦੇਵੀ ਇੰਸਾਂ (75) ਪਤਨੀ ਮੇਲਾ ਰਾਮ ਵਾਸੀ ਦੇਧਨਾ ਦੇ ਮਾਤਾ ਜੀ ਵੀ ਕਾਫ਼ੀ ਸਮੇਂ ਤੋਂ ਦਰਬਾਰ ਨਾਲ ਜੁੜੇ ਹੋਏ ਸਨ ਜਿਨ੍ਹਾਂ ਨੇ ਆਪਣੇ ਪੂਰੇ ਪਰਿਵਾਰ ਨੂੰ ਦਰਬਾਰ ਨਾਲ ਜੁੜਿਆ ਹੋਇਆ ਸੀ। ਜੋ ਕਿ ਮਾਨਵਤਾ ਭਲਾਈ ਕਾਰਜਾਂ ਵਿੱਚ ਸਭ ਤੋਂ ਮੋਹਰੀ ਰਹਿੰਦੇ ਸਨ। ਇਨ੍ਹਾਂ ਦੋਵੇਂ ਹੀ ਵਿੱਛੜੀਆਂ ਹੋਈਆਂ ਰੂਹਾਂ ਦੇ ਵਿਛੋੜਾ ਦੇਣ ਨਾਲ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਪ੍ਰਮਾਤਮਾ ਇਨ੍ਹਾਂ ਦੇ ਪਰਿਵਾਰਾਂ ਨੂੰ ਇਸ ਦੁੱਖ ਦੀ ਘੜੀ ਵਿੱਚ ਭਾਣਾ ਮੰਨਣ ਦਾ ਬਲ ਬਖਸ਼ੇ। ਇਸ ਮੌਕੇ ਪਹੁੰਚੇ ਸਮਾਜ ਸੇਵੀ, ਰਿਸ਼ਤੇਦਾਰ, ਸਾਧ ਸੰਗਤ ਅਤੇ ਬਲਾਕ ਕਮੇਟੀ ਜਿੰਮੇਵਾਰਾਂ ਨੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here