ਪ੍ਰੇਮੀ ਅਮਰੀਕ ਸਿੰਘ ਇੰਸਾਂ ਨੂੰ ਨਾਮ ਚਰਚਾ ਕਰਕੇ ਦਿੱਤੀ ਸ਼ਰਧਾਂਜਲੀ

Tribute

ਪਿਛਲੇ ਦਿਨੀਂ ਸੰਖੇਪ ਬਿਮਾਰੀ ਦੇ ਚੱਲਦੇ ਹੋਇਆ ਸੀ ਦੇਹਾਂਤ (Tribute)

ਚੀਮਾ ਮੰਡੀ, (ਹਰਪਾਲ ਸਿੰਘ)। ਪਿਛਲੇ ਦਿਨੀਂ ਇੱਕ ਸੰਖੇਪ ਬਿਮਾਰੀ ਕਾਰਨ ਪ੍ਰੇਮੀ ਅਮਰੀਕ ਸਿੰਘ ਇੰਸਾਂ ਪੁੱਤਰ ਸ੍ਰ. ਮੇਹਰ ਸਿੰਘ ਇੰਸਾਂ ਨਿਵਾਸੀ ਚੀਮਾਂ ਮੰਡੀ ਸਚਖੰਡ ਜਾ ਬਿਰਾਜੇ ਸਨ। ਉਨ੍ਹਾਂ ਨਮਿੱਤ ਸ਼ਰਧਾਂਜਲੀ (Tribute) ਸਮਾਗਮ ਦੀ ਨਾਮ ਚਰਚਾ ਸਰਕਾਰੀ ਪ੍ਰਾਇਮਰੀ ਸਕੂਲ ਮਾਨਾ ਪੱਤੀ ਚੀਮਾ ਮੰਡੀ ਵਿਖੇ ਹੋਈ। ਨਾਮ ਚਰਚਾ ਦੀ ਸ਼ੁਰੂਆਤ ਚੀਮਾ ਮੰਡੀ ਦੇ ਭੰਗੀਦਾਸ ਸੰਸਾਰੀ ਇੰਸਾਂ ਮਾਲਕ ਦਾ ਪਵਿੱਤਰ ਨਾਅਰਾ ’ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਲਾ ਕੇ ਕੀਤੀ। ਇਸ ਮੌਕੇ 45 ਮੈਂਬਰ ਪੰਜਾਬ ਰਾਜ ਕੁਮਾਰ ਇੰਸਾਂ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਮੇਰਾ ਇਸ ਪ੍ਰੇਮੀ ਪਰਿਵਾਰ ਨਾਲ ਬਹੁਤ ਹੀ ਸਨੇਹ ਰਿਹਾ ਹੈ ਜਦੋਂ ਵੀ ਸਚਖੰਡ ਵਾਸੀ ਅਮਰੀਕ ਸਿੰਘ ਇੰਸਾਂ ਨੂੰ ਡੇਰਾ ਸੱਚਾ ਸੌਦਾ ਵੱਲੋਂ ਕੋਈ ਵੀ ਸੁਨੇਹਾ ਮਿਲਦਾ ਤਾਂ ਉਹ ਸੇਵਾਦਾਰਾਂ ਦੀ ਪਹਿਲੀ ਕਤਾਰ ਵਿੱਚ ਖੜੇ ਹੁੰਦੇ।

ਅਮਰੀਕ ਸਿੰਘ ਇੰਸਾਂ ਮਾਨਵਤਾ ਭਲਾਈ ਕਾਰਜਾਂ ’ਚ ਵਧ-ਚੜ੍ਹ ਕੇ ਹਿੱਸਾ ਲੈਂਦੇ ਸਨ

ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ 147 ਕਾਰਜਾਂ ਤਹਿਤ ਖੂਨਦਾਨ ਕਰਨਾ, ਮਕਾਨ ਬਣਾਉਣਾ, ਸਫਾਈ ਅਭਿਆਨ ਵਿੱਚ ਹਿੱਸਾ ਲੈਣਾ ਉਨ੍ਹਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਉਨ੍ਹਾਂ ਦਾ ਇਹ ਫ਼ਾਨੀ ਦੁਨੀਆਂ ਤੋਂ ਚਲੇ ਜਾਣਾ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਜ਼ਿਲ੍ਹਾ 25 ਮੈਂਬਰ ਸੁਖਪਾਲ ਸਿੰਘ ਇੰਸਾਂ, ਪੰਦਰਾਂ ਮੈਂਬਰ ਹਰਪ੍ਰੀਤ ਇੰਸਾਂ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਭਾਵੇਂ ਬਾਈ ਅਮਰੀਕ ਸਿੰਘ ਇੰਸਾਂ ਸਾਡੇ ਦਰਮਿਆਨ ਨਹੀਂ ਰਹੇ ਪ੍ਰੰਤੂ ਉਨ੍ਹਾਂ ਵੱਲੋਂ ਕੀਤੇ ਗਏ ਮਾਨਵਤਾ ਭਲਾਈ ਕਾਰਜਾਂ ਵਿੱਚ ਕੀਤੀ ਨਿਸਵਾਰਥ ਸੇਵਾ ਨੂੰ ਨਹੀਂ ਭੁਲਾਇਆ ਜਾ ਸਕਦਾ।

Tribute

ਸੱਚਖੰਡ ਵਾਸੀ ਪ੍ਰੇਮੀ ਅਮਰੀਕ ਸਿੰਘ ਇੰਸਾਂ ਜਿੱਥੇ ਸਾਬਕਾ ਮਿਉਂਸੀਪਲ ਕੌਂਸਲਰ ਜਥੇਦਾਰ ਲੀਲਾ ਸਿੰਘ, ਸਾਬਕਾ ਮਿਉਂਸੀਪਲ ਕੌਂਸਲਰ ਕਪੂਰਾ ਸਿੰਘ, ਮੌਜੂਦਾ ਮਿਉਂਸੀਪਲ ਕੌਂਸਲਰ ਦਰਸਨ ਸਿੰਘ, ਗੁਰਦਿਆਲ ਸਿੰਘ ਇੰਸਾਂ 15 ਬਲਾਕ ਮਹਿਲ ਕਲਾਂ, ਗੁਰਤੇਜ ਸਿੰਘ ਇੰਸਾਂ 15 ਮੈਬਰ, ਤਰਸੇਮ ਕੁਮਾਰ 15 ਮੈਂਬਰ, ਪਿਆਰਾ ਸਿੰਘ ਇੰਸਾਂ, ਡਾਕਟਰ ਸਰਬਜੀਤ ਸਿੰਘ, ਡਾ ਗੋਗੀ ਰਾਮ ਇੰਸਾਂ, ਭੈਣ ਕਿਰਨਾ ਇੰਸਾਂ, ਭੈਣ ਪਰਵੀਨ ਇੰਸਾਂ, ਭਜਨ ਮੰਡਲੀ ਝਾੜੋਂ, ਦੋਸਤਾਂ ਮਿੱਤਰਾਂ, ਰਿਸ਼ਤੇਦਾਰਾਂ , ਸਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰਾਂ, ਬਲਾਕ ਭੀਖੀ, ਬਲਾਕ ਮਹਿਲਾ ਚੌਕ, ਬਲਾਕ ਲੌਂਗੋਵਾਲ ਦੀ ਵੱਡੀ ਗਿਣਤੀ ਵਿੱਚ ਸਾਧ ਸੰਗਤ ਨੇ ਵਿਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ (Tribute) ਭੇਂਟ ਕੀਤੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here