Amloh News: ਸਰੀਰਦਾਨੀ ਮਾਤਾ ਬਲਵੀਰ ਕੌਰ ਇੰਸਾਂ ਨਮਿੱਤ ਨਾਮ ਚਰਚਾ ਹੋਈ

Amloh News
ਅਮਲੋਹ :ਨਾਮ ਚਰਚਾ ਦੌਰਾਨ ਸ਼ਬਦਬਾਣੀ ਸੁਣਦੀ ਹੋਈ ਸਾਧ-ਸੰਗਤ ਤੇ ਸੰਬੋਧਨ ਕਰਦੇ ਬੁਲਾਰੇ। ਤਸਵੀਰ : ਅਨਿਲ ਲੁਟਾਵਾ

Amloh News: (ਅਨਿਲ ਲੁਟਾਵਾ) ਅਮਲੋਹ। ਸਰੀਰਦਾਨੀ ਮਾਤਾ ਬਲਵੀਰ ਕੌਰ ਇੰਸਾਂ ਜੋ ਕਿ 15 ਅਕਤੂਬਰ ਨੂੰ ਇਸ ਫ਼ਾਨੀ ਦੁਨੀਆ ਨੂੰ ਅਲਵਿਦਾ ਆਖ ਕੇ ਮਾਲਕ ਦੇ ਚਰਨਾਂ ’ਚ ਜਾ ਬਿਰਾਜੇ ਸਨ, ਉਨ੍ਹਾਂ ਦੀ ਅੰਤਿਮ ਅਰਦਾਸ ਮੌਕੇ ਪਿੰਡ ਅੰਨੀਆ ਵਿਖੇ ਨਾਮ ਚਰਚਾ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਲੋਕਾਂ ਨੇ ਸ਼ਿਰਕਤ ਕਰਕੇ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ 85 ਮੈਂਬਰ ਦੌਲਤ ਰਾਮ ਰਾਜੂ ਇੰਸਾਂ, ਡਾ. ਕੁਲਜੀਵਨ ਟੰਡਨ, ਯੋਗੇਸ਼ ਇੰਸਾਂ, ਨਿਰਮਲ ਸਿੰਘ ਇੰਸਾਂ ਤੇ ਭੈਣ ਪਰਵੀਨ ਇੰਸਾਂ ਜਿੰਮੇਵਾਰ ਜ਼ਿਲ੍ਹਾ 85 ਮੈਂਬਰ, ਮਮਤਾ ਇੰਸਾਂ, ਆਸਾ ਗੁਪਤਾ ਇੰਸਾਂ ਨੇ ਵਿਸ਼ੇਸ਼ ਤੌਰ ’ਤੇ ਪਹੁੰਚੇ।

ਇਹ ਵੀ ਪੜ੍ਹੋ: Post Office Scheme: ਡਾਕਘਰ ਦੀ ਇਸ ਯੋਜਨਾ ’ਚ ਰੋਜ਼ਾਨਾ 333 ਰੁਪਏ ਜਮ੍ਹਾ ਕਰਕੇ ਕਮਾਓ 17 ਲੱਖ

ਨਾਮ ਚਰਚਾ ਦੀ ਸ਼ੁਰੂਆਤ ਬਲਾਕ ਪ੍ਰੇਮੀ ਸੇਵਕ ਰਾਜਿੰਦਰ ਸਿੰਘ ਘੁੱਲੂ ਮਾਜਰਾ ਨੇ ਪਵਿੱਤਰ ਨਾਅਰਾ ਲਾ ਕੇ ਕੀਤੀ। ਇਸ ਮੌਕੇ ਪਵਿੱਤਰ ਗ੍ਰੰਥਾਂ ’ਚੋਂ ਸ਼ਬਦਬਾਣੀ ਕੀਤੀ ਗਈ ਤੇ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥਾਂ ਵਿੱਚੋਂ ਵਿਆਖਿਆ ਕੀਤੀ ਗਈ। ਇਸ ਮੌਕੇ ਪੰਜਾਬ 85 ਮੈਂਬਰ ਦੌਲਤ ਰਾਮ ਰਾਜੂ ਇੰਸਾਂ ਤੇ ਨਿਰਮਲ ਸਿੰਘ ਇੰਸਾਂ ਨੇ ਕਿਹਾ ਕਿ ਇਸ ਮਹਾਨ ਕਾਰਜ ਲਈ ਸਰੀਰਦਾਨੀ ਦਾ ਪਰਿਵਾਰ ਵੀ ਧੰਨ ਧੰਨ ਕਹਿਣ ਦੇ ਕਾਬਲ ਹੈ, ਜਿਸ ਨੇ ਮਾਤਾ ਬਲਵੀਰ ਕੌਰ ਇੰਸਾਂ ਦੀ ਮ੍ਰਿਤਕ ਦੇਹ ਨੂੰ ਮਾਨਵਤਾ ਭਲਾਈ ਦੇ ਕਾਰਜ ਲਈ ਦਾਨ ਦੇਣ ’ਚ ਆਪਣਾ ਸਹਿਯੋਗ ਦਿੱਤਾ।

ਉਨ੍ਹਾਂ ਕਿਹਾ ਕਿ ਮਾਤਾ ਬਲਵੀਰ ਕੌਰ ਇੰਸਾਂ ਦੇਹਦਾਨ ਕਰ ਕੇ ਅਮਰ ਹੋ ਗਏ ਹਨ। ਇਸ ਮੌਕੇ ਰਾਜਵੀਰ ਸਿੰਘ ਨੰਬਰਦਾਰ, ਪ੍ਰਗਟ ਸਿੰਘ ਸਾਬਕਾ ਸਰਪੰਚ,ਪ੍ਰਿੰਸੀਪਲ ਚਰਨਜੀਤ ਸਿੰਘ, ਬਲਤੇਜ ਸਿੰਘ ਸਾਬਕਾ ਸਰਪੰਚ,ਬਲਤੇਜ ਸਿੰਘ ਇੰਸਾਂ, ਕਰਤਾਰ ਸਿੰਘ ਇੰਸਾਂ, ਮਾ. ਗੁਰਪਾਲ ਸਿੰਘ ਇੰਸਾਂ, ਚਮਕੌਰ ਸਿੰਘ ਇੰਸਾਂ ਬੁੱਗਾ ਕਲਾਂ, ਰਾਜਵਿੰਦਰ ਸਿੰਘ,ਨਿਰੈਭ ਸਿੰਘ,ਮੀਨੂ ਰਾਣੀ,ਸੰਦੀਪ ਕੌਰ,ਕਿਰਨਜੀਤ ਕੌਰ,ਕੁਲਦੀਪ ਕੌਰ,ਹਰਸ਼ਪਰੀਤ ਸਿੰਘ,ਗੁਰਸ਼ਾਨ ਸਿੰਘ ਆਦਿ ਤੋਂ ਇਲਾਵਾ ਬਲਾਕ ਦੇ ਜ਼ਿੰਮੇਵਾਰ, ਰਿਸ਼ਤੇਦਾਰ ਤੇ ਸਾਧ-ਸੰਗਤ ਹਾਜ਼ਰ ਸੀ। Amloh News