Moonk News: (ਮੋਹਨ ਸਿੰਘ/ਦੁਰਗਾ ਸਿੰਗਲਾ) ਮੂਣਕ। ਬੀਤੇ ਦਿਨੀਂ ਸੱਚਖੰਡ ਜਾ ਬਿਰਾਜੇ ਅਣਥੱਕ ਸੇਵਾਦਾਰ ਪ੍ਰੇਮੀ ਰਾਜਿੰਦਰ ਸਿੰਘ ਇੰਸਾਂ ਸੇਵਾ ਮੁਕਤ ਏਐਸਆਈ ਵਾਸੀ ਮੂਣਕ ਨਮਿੱਤ ਹੋਈ ਨਾਮ ਚਰਚਾ ਦੌਰਾਨ ਵੱਖ ਵੱਖ ਜੱਥੇਬੰਦੀਆਂ ਦੇ ਆਗੂਆਂ, ਰਾਜਨੀਤਕ ਅਤੇ ਧਾਰਮਿਕ ਆਗੂਆਂ ਨੇ ਸ਼ਰਧਾਂਜਲੀ ਦਿੱਤੀ । ਇਸ ਮੌਕੇ ਕਵੀਰਾਜ ਵੀਰਾਂ ਨੇ ਮਨੁੱਖੀ ਜਨਮ ਪ੍ਰਥਾਏ ਸ਼ਬਦਬਾਣੀ ਕੀਤੀ ਤੇ ਸੰਤਾਂ-ਮਹਾਪੁਰਸਾਂ ਦੇ ਅਨਮੋਲ ਬਚਨ ਪੜ੍ਹ ਕੇ ਸੁਣਾਏ ਗਏ।
ਇਹ ਵੀ ਪੜ੍ਹੋ: Farmers Protest: ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲਿਸ ਵੱਡੀ ਗਿਣਤੀ ’ਚ ਬਾਰਡਰ ’ਤੇ ਤਾਇਨਾਤ
ਸ਼ਰਧਾਂਜਲੀ ਭੇਂਟ ਕਰਦਿਆਂ 85 ਮੈਂਬਰ ਜਗਦੀਸ ਰਾਏ ਇੰਸਾਂ ਤੇ ਹਰਮੇਲ ਇੰਸਾਂ ਘੱਗਾ ਆਦਿ ਨੇ ਕਿਹਾ ਕਿ ਰਾਜਿੰਦਰ ਸਿੰਘ ਇੰਸਾਂ ਦਾ ਸਾਰਾ ਪਰਿਵਾਰ ਲੰਮੇ ਸਮੇਂ ਤੋਂ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ ਤੇ ਹਮੇਸਾ ਮਾਨਵਤਾ ਭਲਾਈ ਕਾਰਜਾਂ ਵਿਚ ਤੱਤਪਰ ਰਹਿੰਦੇ ਹਨ। ਉਹਨਾਂ ਦੇ ਦੋਵੇਂ ਬੇਟੇ ਸੇਵਾ ਕਾਰਜਾਂ ’ਚ ਹਮੇਸ਼ਾ ਵੱਧ-ਚੜ੍ਹ ਕੇ ਹਿੱਸਾ ਲੈਂਦੇ ਹਨ। ਰਾਜਿੰਦਰ ਸਿੰਘ ਇੰਸਾਂ ਨੇ ਪਹਿਲਾਂ ਪੁਲਿਸ ਸੰਮਤੀ ਵਿੱਚ ਸੇਵਾ ਕੀਤੀ ਅਤੇ ਹੁਣ ਕੰਟੀਨ ਸੰਮਤੀ ਵਿੱਚ ਸੇਵਾ ਕਰਦੇ ਆ ਰਹੇ ਸਨ। ਉਹ ਬਹੁਤ ਹੀ ਨਰਮ ਤੇ ਸਹਿਜ ਸੁਭਾਅ ਦੇ ਮਾਲਕ ਅਤੇ ਡੇਰੇ ਦੇ ਅਣਥੱਕ ਸੇਵਾਦਾਰ ਸਨ। ਉਹਨਾਂ ਲੰਮੇ ਸਮੇਂ ਤੱਕ ਬਾਹਰਲੇ ਸੂਬਿਆਂ ਵਿਚ ਸਤਿਸੰਗ ਦੌਰਾਨ ਖੂਬ ਸੇਵਾ ਕੀਤੀ। ਉਹ ਪੰਜਾਬ ਪੁਲਿਸ ਵਿੱਚ ਇਮਾਨਦਾਰੀ ਤੇ ਤਨਦੇਹੀ ਨਾਲ ਡਿਊਟੀ ਕਰਦੇ ਹੋਏ ਨਾਲ ਨਾਲ ਸੇਵਾ ਕਾਰਜਾਂ ਤੋਂ ਕਦੇ ਪਿੱਛੇ ਨਹੀਂ ਹਟੇ। Moonk News
4 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ | Moonk News
ਪਰਿਵਾਰ ਵੱਲੋਂ ਨਾਮ ਚਰਚਾ ਦੌਰਾਨ 4 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੀ ਵੰਡਿਆਂ ਗਿਆ। ਸੱਚਖੰਡ ਵਾਸੀ ਰਾਜਿੰਦਰ ਸਿੰਘ ਇੰਸਾਂ ਦੇ ਬੇਟੇ ਸਤਪਾਲ ਇੰਸਾਂ ਤੇ ਸਤਗੁਰ ਇੰਸਾਂ ਨੇ ਨਾਮ ਚਰਚਾ ’ਚ ਪਹੁੰਚ ਇਲਾਕੇ ਦੇ ਲੋਕਾਂ, ਸਾਧ-ਸੰਗਤ, ਰਿਸ਼ਤੇਦਾਰਾਂ, ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ 85 ਮੈਂਬਰ ਚੜ੍ਹਤ ਸਿੰਘ ਇੰਸਾਂ, 85 ਮੈਂਬਰ ਯੂਥ ਜਗਦੀਸ ਰਾਏ ਇੰਸਾਂ, 85 ਮੈਂਬਰ ਜਰਨੈਲ ਇੰਸਾਂ, ਸਰੂਪ ਚੰਦ 85 ਮੈਂਬਰ, ਚੇਅਰਮੈਨ ਮਹਿੰਦਰ ਸਿੰਘ ਕੁੱਦਨੀ, ਚੇਅਰਮੈਨ ਦੇ ਬੇਟੇ ਰਿੰਕੂ ਕੁੱਦਨੀ, ਪ੍ਰਕਾਸ਼ ਮਲਾਣਾ ਸਾਬਕਾ ਪ੍ਰਧਾਨ, ਜਗਦੀਸ ਗੋਇਲ ਸਾਬਕਾ ਪ੍ਰਧਾਨ, ਪੱਤਰਕਾਰ ਭੂਸ਼ਣ ਸਿੰਗਲਾ ਇੰਸਾਂ ਪਾਤੜਾਂ, ਮੰਗਤ ਸਿੰਘ ਇੰਸਾਂ, ਜੈਪਾਲ ਸੈਣੀ ਪ੍ਰਧਾਨ ਸਹਾਰਾ ਕਲੱਬ, ਗੁਲਜਾਰੀ ਮੂਣਕ ਇੰਚਾਰਜ ਅਕਾਲੀ ਦਲ ਦਿੜ੍ਹਬਾ, ਸੇਵਾ ਸੰਮਤੀ ਅਮਰੀਕ ਇੰਸਾਂ, ਅਸ਼ੋਕ ਕੁਮਾਰ ਪਾਤੜਾਂ, ਜਰਨੈਲ ਇੰਸਾਂ ਸ਼ਾਦੀਹਰੀ, ਬਲਾਕ ਪਾਤੜਾਂ, ਖਨੌਰੀ, ਲਹਿਰਾਗਾਗਾ, ਘੱਗਾ ਆਦਿ ਤੇ ਪ੍ਰੈਸ ਕਲੱਬ ਮੂਣਕ ਤੇ ਮਾਲਵਾ ਪ੍ਰੈਸ ਕਲੱਬ ਮੂਣਕ ਤੋਂ ਇਲਾਵਾ ਸਾਧ-ਸੰਗਤ ਤੇ ਰਿਸ਼ਤੇਦਾਰ ਤੇ ਪਰਿਵਾਰਕ ਮੈਂਬਰ ਮੌਜ਼ਦ ਸਨ।