ਪਰਮਾਨੰਦ ਚਾਹੁੰਦੇ ਹੋ ਤਾਂ ਅਭਿਆਸੀ ਬਣੋ: ਪੂਜਨੀਕ ਗੁਰੂ ਜੀ

ਪਰਮਾਨੰਦ ਚਾਹੁੰਦੇ ਹੋ ਤਾਂ ਅਭਿਆਸੀ ਬਣੋ: ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪੂਜਨੀਕ ਬੇਪਰਵਾਹ ਸਾਈਂ ਜੀ ਨੇ ਫ਼ਰਮਾਇਆ ਹੈ ਕਿ ਜਦੋਂ ਇਨਸਾਨ ਆਪਣੇ ਮੁਰਸ਼ਿਦ-ਏ-ਕਾਮਿਲ ਦਾ ਹੋ ਜਾਂਦਾ ਹੈ ਤਾਂ ਉਹ ਹੋਰ ਕਿਸੇ ਨੂੰ ਨਹੀਂ ਅਪਣਾਉਦਾ, ਉਹ ਸੱਚਾ ਮੁਰੀਦ ਹੁੰਦਾ ਹੈ ਅਜਿਹੇ ਮੁਰੀਦ ਦੇ ਸਾਰੇ ਗ਼ਮ, ਚਿੰਤਾ, ਪਰੇਸ਼ਾਨੀਆਂ ਦੂਰ ਹੁੰਦੀਆਂ ਜਾਂਦੀਆਂ ਹਨ ਹਾਲਾਂਕਿ ਇਸ ਦੌਰਾਨ ਕਈ ਵਾਰ ਦੁਨਿਆਵੀ ਪਰੇਸ਼ਾਨੀਆਂ ਉਸ ਦਾ ਰਾਹ ਰੋਕਣ ਦੀ ਕੋਸ਼ਿਸ਼ ਕਰਦੀਆਂ ਹਨ ਪਰ ਜੋ ਜੀਵ ਮਾਲਕ ਦੇ ਪਿਆਰੇ ਹੁੰਦੇ ਹਨ ਉਹ ਕਿਸੇ ਵੀ ਪਰੇਸ਼ਾਨੀ ਤੋਂ ਨਹੀਂ ਘਬਰਾਉਂਦੇ ਸਗੋਂ ਇਨ੍ਹਾਂ ਪਰੇਸ਼ਾਨੀਆਂ ਨੂੰ ਪਾਰ ਕਰਦੇ ਹਨ ਤੇ ਮਾਲਕ ਦੇ ਪਰਮਾਨੰਦ ਨੂੰ ਪ੍ਰਾਪਤ ਕਰ ਲੈਂਦੇ ਹਨ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੇਕਰ ਜੀਵ ਮਾਲਕ ਨਾਲ ਪਿਆਰ ਪਾ ਕੇ ਉਸ ਦਾ ਹੋ ਗਿਆ ਹੈ ਤਾਂ ਉਸ ਨੂੰ ਮਨ ਦੇ ਕਹੇ ਅਨੁਸਾਰ ਨਹੀਂ ਚੱਲਣਾ ਚਾਹੀਦਾ ਇਨਸਾਨ ਨੂੰ ਆਪਣੀ ਆਤਮਾ ਦੀ ਆਵਾਜ਼ ਸੁਣਨ ਲਈ ਮਾਲਕ ਦੀ ਭਗਤੀ-ਇਬਾਦਤ ਤੇ ਸਿਮਰਨ ਕਰਨਾ ਚਾਹੀਦਾ ਹੈ ਤਦ ਜੀਵ ਆਤਮਾ ਦੀ ਅਵਾਜ਼ ਨੂੰ ਸੁਣ ਸਕੇਗਾ ਤੇ ਉਸ ਦੀ ਆਤਮਾ ਬਲਵਾਨ ਬਣੇਗੀ ਤੇ ਉਸ ਨੂੰ ਪਰਮਾਨੰਦ ਦੀ ਪ੍ਰਾਪਤੀ ਹੋਵੇਗੀ ਇਨਸਾਨ ਜਦੋਂ ਤੱਕ ਉਸ ਮਾਲਕ ਦੇ ਸਿਮਰਨ ਤੇ ਸੇਵਾ ਨਾਲ ਜੁੜਿਆ ਰਹਿੰਦਾ ਹੈ

ਉਦੋਂ ਤੱਕ ਉਸ ਦਾ ਮਨ ਉਸ ’ਤੇ ਹਾਵੀ ਨਹੀਂ ਹੁੰਦਾ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੀਵ ਨੂੰ ਲਗਾਤਾਰ ਤਨ, ਮਨ ਤੇ ਧਨ ਨਾਲ ਸੇਵਾ ਸਿਮਰਨ ਤੇ ਦੀਨ-ਦੁਖੀਆਂ ਦੀ ਸੇਵਾ ਕਰਦੇ ਰਹਿਣਾ ਚਾਹੀਦਾ ਹੈ ਇਹ ਅਤੀ ਜ਼ਰੂਰੀ ਹੈ ਕਿਉਂਕਿ ਪਰਮਾਰਥ ਦੇ ਬਿਨਾ ਰੂਹਾਨੀ ਲਗਨ ਨਹੀਂ ਲੱਗਦੀ ਦੁਨੀਆਂ ’ਚ ਜੇਕਰ ੁਤਸੀਂ ਕਿਸੇ ਦੀ ਵੀ ਸਹਾਇਤਾ ਕਰਦੇ ਹੋ ਤਾਂ ਤੁਸੀਂ ਰੂਹਾਨੀ ਪਰਮਾਰਥ ਅਰਥਾਤ ਆਤਮਿਕ ਤਰੱਕੀ ’ਚ ਸਫ਼ਲਤਾ ਪ੍ਰਾਪਤ ਕਰਦੇ ਜਾਂਦੇ ਹੋ ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਤਮਿਕ ਤਰੱਕੀ ਕਰੋ, ਕਿਉਂਕਿ ਆਤਮਿਕ ਤਰੱਕੀ ਨਾਲ ਹੀ ਆਤਮਾ ਪਰਮਾਤਮਾ ਦੇ ਨੇੜੇ ਪੁੱਜਦੀ ਹੈ ਤੇ ਜਦੋਂ ਜੀਵ ਨੂੰ ਇੱਕ ਵਾਰ ਉਸ ਪਰਮਾਤਮਾ ਦੇ ਨੂਰੀ ਸਰੂਪ ਦੇ ਦਰਸ਼ਨ ਹੋ ਜਾਂਦੇ ਹਨ ਤਾਂ ਫਿਰ ਉਹ ਆਤਮਾ ਜਿਸ ਵੀ ਸਰੀਰ ’ਚ ਰਹਿੰਦੀ ਹੈ ਉਸ ਮਾਲਕ ਦਾ ਮੁਰੀਦ ਹੋ ਜਾਂਦਾ ਹੈ

ਇਸ ਲਈ ਭਾਈ ! ਇਹ ਤਾਂ ਰੂਹਾਨੀਅਤ ਦੀ ਕਥਾ ਹੈ, ਜੋ ਇੱਕ ਹਕੀਕਤ ਹੈ, ਕਹਾਣੀ ਨਹੀਂ ਸੇਵਾ ਸਿਮਰਨ ਕਰਨ ਨਾਲ ਹੀ ਤੁਸੀਂ ਉਹ ਸਾਰੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ ਜਿਸ ਦੀ ਕਦੇ ਤੁਸੀਂ ਕਲਪਨਾ ਵੀ ਨਹੀਂ ਕੀਤੀ ਹੁੰਦੀ ਇਸ ਲਈ ਜੋ ਪ੍ਰਾਣੀ ਮਾਲਕ ਦੀ ਦਇਆ, ਮਿਹਰ, ਰਹਿਮਤ ਦੇ ਕਾਬਲ ਬਣਨਾ ਚਾਹੁੰਦਾ ਹੈ ਉਸ ਲਈ ਇਹ ਜ਼ਰੂਰੀ ਹੈ ਕਿ ਉਹ ਸੇਵਾ ਸਿਮਰਨ ਕਰੇ ਤੇ ਉਸ ਮਾਲਕ ਦੇ ਗੁਣਗਾਨ ਗਾਏ ਮਾਲਕ ਦੇ ਗੁਣਗਾਨ ਗਾਉਣ ਨਾਲ ਹੀ ਮਾਲਕ ਉਸ ਦੇ ਸਾਰੇ ਕਾਰਜ ਪੂਰੇ ਕਰ ਦਿੰਦਾ ਹੈ ਮਾਲਕ ਨਾਲ ਜੁੜੇ ਰਹਿਣਾ ਇੱਕ ਬਹੁਤ ਵੱਡੀ ਗੱਲ ਹੈ ਉਸ ਨਾਲ ਉਹੀ ਜੁੜ ਸਕਦੇ ਹਨ

ਜੋ ਬਚਨਾਂ ਦੇ ਪੱਕੇ ਰਹਿੰਦੇ ਹਨ ਭਲਾਂ ਹੀ ਤੁਸੀਂ ਤਿਆਗੀ ਹੋ ਜਾਂ ਗ੍ਰਹਿਸਥੀ ਪਰ ਤੁਸੀਂ ਹਮੇਸ਼ਾ ਬਚਨਾਂ ਦੇ ਪੱਕੇ ਰਹੋ, ਮਾਲਕ ਦੇ ਨਾਮ ਦਾ ਸਿਮਰਨ ਤੇ ਸੇਵਾ ਕਰੋ ਤਾਂ ਤੁਹਾਡੇ ਨਾ ਅੰਦਰ ਤੇ ਨਾ ਹੀ ਬਾਹਰ ਕੋਈ ਕਮੀ ਰਹੇਗੀ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜੋ ਜੀਵ ਬਚਨਾਂ ਨੂੰ ਨਹੀਂ ਮੰਨਦੇ ਤਾਂ ਉਹ ਕਿਸੇ ਵੀ ਸਥਿਤੀ ’ਚ ਪਰਮਾਨੰਦ ਦੀ ਪ੍ਰਾਪਤੀ ਨਹੀਂ ਕਰ ਸਕਦੇ ਤੇ ਬਚਨਾਂ ਨੂੰ ਮੰਨਦੇ ਹੋਏ ਤੁਸੀਂ ਜਲਦ ਹੀ ਪਰਮਾਨੰਦ ਦੀ ਪ੍ਰਾਪਤੀ ਕਰ ਸਕਦੇ ਹੋ, ਇਸ ਲਈ ਅਭਿਆਸ ਕਰੋ, ਅਭਿਆਸੀ ਬਣੋ, ਜਿਵੇਂ-ਜਿਵੇਂ ਤੁਸੀਂ ਰਾਮ ਨਾਮ ਦਾ ਅਭਿਆਸ ਕਰੋਗੇ, ਤਿਉਂ-ਤਿਉਂ ਤੁਸੀਂ ਮਾਲਕ ਦੇ ਕਿਰਪਾ ਪਾਤਰ ਬਣਦੇ ਜਾਵੋਗੇ ਤੇ ਤੁਹਾਨੂੰ ਉਹ ਸਾਰੀਆਂ ਖੁਸ਼ੀਆਂ ਮਿਲਣਗੀਆਂ ਜਿਸ ਦੀ ਕਦੇ ਕਲਪਨਾ ਵੀ ਨਹੀਂ ਕੀਤੀੋ ਹੋਵੇਗੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।