ਅਵਤਾਰ ਦਿਵਸ ਮੌਕੇ ਸ਼ਾਹੀ ਪਰਿਵਾਰ ਨੇ ਲਾਏ ਪੌਦੇ

Tree Plantation

ਅਵਤਾਰ ਦਿਵਸ ਮੌਕੇ ਸ਼ਾਹੀ ਪਰਿਵਾਰ ਨੇ ਲਾਏ ਪੌਦੇ | Tree Plantation

ਸਰਸਾ (ਸੱਚ ਕਹੂੰ ਨਿਊਜ਼)।  ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ 52ਵੇਂ ਅਵਤਾਰ ਦਿਵਸ 15 ਅਗਸਤ ਮੌਕੇ ਅੱਜ ਆਦਰਯੋਗ ਸ਼ਾਹੀ ਪਰਿਵਾਰ ਵੱਲੋਂ ਸ਼ਾਹ ਸਤਿਨਾਮ ਜੀ ਧਾਮ ਵਿਖੇ ਪੌਦੇ ਲਾਏ (Tree Plantation) ਗਏ। ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਨਾਲ ਸ਼ਾਹੀ ਪਰਿਵਾਰ ਹਮੇਸ਼ਾ ਮਾਨਵਤਾ ਭਲਾਈ ਦੇ ਕਾਰਜਾਂ ਅਤੇ ਵਾਤਾਵਰਣ ਦੀ ਬਿਹਤਰੀ ਲਈ ਹਮੇਸ਼ਾ ਅੱਗੇ ਰਹਿੰਦਾ ਹੈ।

ਅੱਜ ਸਵੇਰੇ ਸ਼ਾਹੀ ਪਰਿਵਾਰ ਤੋਂ ਸਾਹਿਬਜ਼ਾਦੇ ਜਸਮੀਤ ਸਿੰਘ ਜੀ ਇੰਸਾਂ, ਉਨ੍ਹਾਂ ਦੇ ਪੂਜਨੀਕ ਮਾਤਾ ਹਰਜੀਤ ਕੌਰ ਜੀ ਇੰਸਾਂ, ਆਦਰਯੋਗ ਸਾਹਿਬਜਾਦੀਆਂ ਚਰਨਪੀ੍ਰਤ ਜੀ  ਇੰਸਾਂ, ਅਮਰਪ੍ਰੀਤ ਜੀ ਇੰਸਾਂ, ਪੂਜਨੀਕ ਗੁਰੂ ਜੀ ਦੇ ਦਾਮਾਦ ਡਾ. ਸ਼ਾਨ-ਏ-ਮੀਤ ਜੀ ਇੰਸਾਂ, ਰੂਹ-ਏ-ਮੀਤ ਜੀ ਇੰਸਾਂ ਤੇ ਸ਼ਾਹੀ ਪਰਿਵਾਰ ਦੇ ਹੋਰ ਮੈਂਬਰਾਂ ਨੇ ਪੌਦੇ ਲਾ ਕੇ ਵਾਤਾਵਰਣ ਦੀ ਬਿਹਤਰੀ ਦਾ ਸੱਦਾ ਦਿੱਤਾ। (Tree Plantation)

ਇਸ ਮੌਕੇ ਡੇਰਾ ਸੱਚਾ ਸੌਦਾ ਦੀ ਚੇਅਰਪਰਸਨ ਵਿਪਾਸਨਾ ਇੰਸਾਂ, ਸੀਨੀਅਰ ਵਾਈਸ ਚੇਅਰਮੈਨ ਜਗਜੀਤ ਸਿੰਘ ਇੰਸਾਂ, ਸੀਨੀਅਰ ਵਾਈਸ ਚੇਅਰਪ੍ਰਸਨ ਸ਼ੋਭਾ ਇੰਸਾਂ ਤੇ ਹੋਰ ਜ਼ਿੰਮੇਵਾਰ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਬੀਤੇ ਦਿਨ ਦੇਸ਼ ਵਿਦੇਸ਼ ‘ਚ ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ ਦੇ ਅਵਤਾਰ ਦਿਵਸ ਨੂੰ ਸਮਰਪਿਤ ਸੱਤ ਲੱਖ ਤੋਂ ਵੱਧ ਪੌਦੇ ਲਾਏ ਸਨ।

ਇਹ ਵੀ ਪੜ੍ਹੋ : ਰੂਹਾਨੀਅਤ: ਸੱਚੇ ਵੈਰਾਗ ਨਾਲ ਜਲਦੀ ਮਿਲਦਾ ਹੈ ਪਰਮਾਤਮਾ

LEAVE A REPLY

Please enter your comment!
Please enter your name here