ਖ਼ਜਾਨਾ ਮੰਤਰੀ ਮੋਤੀ ਮਹਿਲ ਪੁੱਜੇ, ਪਰਨੀਤ ਕੌਰ ਨਾਲ ਕੀਤੀ ਮੁਲਾਕਾਤ

ਪਰਨੀਤ ਕੌਰ ਵੱਲੋਂ ਪੰਜਾਬੀ ਯੂਨੀਵਰਸਿਟੀ ਲਈ ਵਿਸ਼ੇਸ ਪੈਕੇਜ਼ ਦੀ ਪ੍ਰਵਾਨਗੀ ਦੀ ਮੰਗ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬ ਦੇ ਖ਼ਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅੱਜ ਇੱਥੇ ਮੋਤੀ ਮਹਿਲ ਵਿਖੇ ਪੁੱਜੇ ਅਤੇ ਉਨ੍ਹਾਂ ਮੈਂਬਰ ਪਾਰਲੀਮੈਂਟ ਤੇ ਮੁੱਖ ਮੰਤਰੀ ਦੀ ਪਤਨੀ ਪਰਨੀਤ ਕੌਰ (Parneet Kaur) ਨਾਲ ਮੁਲਾਕਾਤ ਕੀਤੀ। ਪਤਾ ਲੱਗਾ ਹੈ ਕਿ ਇਸ ਦੌਰਾਨ ਪੰਜਾਬ ਦੇ ਸਿਆਸੀ ਮੁੱਦਿਆਂ ‘ਤੇ ਵੀ ਚਰਚਾ ਹੋਈ। ਪਰਨੀਤ ਕੌਰ ਵੱਲੋਂ ਵਿੱਤ ਮੰਤਰੀ ਦਾ ਬਜਟ ‘ਚ ਪਟਿਆਲਾ ਦੇ ਵਿਕਾਸ ਲਈ ਲੋਂੜੀਦੇ ਫੰਡ ਅਲਾਟ ਕਰਨ ਲਈ ਧੰਨਵਾਦ ਕੀਤਾ ਜਿਸ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਲਾਨਾ ਗ੍ਰਾਂਟ ‘ਚ 6 ਫੀਸਦੀ ਵਾਧਾ ਸ਼ਾਮਲ ਹੈ।

ਮੋਤੀ ਮਹਿਲਾ ਦੇ ਸੂਤਰਾਂ ਅਨੁਸਾਰ ਪ੍ਰਨੀਤ ਕੌਰ ਵੱਲੋਂ ਪੰਜਾਬੀ ਯੂਨੀਵਰਸਿਟੀ ਦੀ ਵਿੱਤੀ ਹਾਲਤ ਦਾ ਵਿਖਿਆਨ ਵੀ ਖ਼ਜ਼ਾਨਾ ਮੰਤਰੀ ਕੋਲ ਕੀਤਾ ਗਿਆ ਅਤੇ ਯੂਨੀਵਰਸਿਟੀ ਦੀ ਹਾਲਤ ਨੂੰ ਪੈਰਾਂ ਸਿਰ ਕਰਨ ਲਈ ਵਿਸ਼ੇਸ ਵਿੱਤੀ ਪੈਕੇਜ਼ ਦੀ ਵੀ ਮੰਗ ਕੀਤੀ ਗਈ ਹੈ। ਦੱਸਣਯੋਗ ਹੈ ਕਿ ਯੂਨੀਵਰਸਿਟੀ ਦੀ ਵਿੱਤੀ ਹਾਲਤ ਦਾ ਮਾੜਾ ਹਾਲ ਇੱਥੋਂ ਤੱਕ ਹੈ ਕਿ ਆਪਣੇ ਮੁਲਾਜ਼ਮਾਂ ਨੂੰ ਤਨਖਾਹ ਦੇਣ ਤੋਂ ਵੀ ਲਾਲੇ ਪੈ ਰਹੇ ਹਨ। ਯੂਨੀਵਰਸਿਟੀ ਅੰਦਰ ਪੂਟਾ ਜਥੇਬੰਦੀ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਜਾਨਾਂ ਧਰਨਾ ਦਿੱਤਾ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਮਨਪ੍ਰੀਤ ਬਾਦਲ ਵੱਲੋਂ ਪਰਨੀਤ ਕੌਰ ਨਾਲ ਪੰਜਾਬ ਦੀ ਸਿਆਸੀ ਮਹੌਲ ਬਾਰੇ ਵੀ ਚਰਚਾ ਕੀਤੀ ਗਈ ਹੈ, ਪਰ ਮੋਤੀ ਮਹਿਲਾਂ ਵੱਲੋਂ ਇਸ ਦੇ ਬਹੁਤੇ ਵੇਰਵੇ ਸਾਂਝੇ ਨਹੀਂ ਕੀਤੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here