Punjab Highway News: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੇ ਲੋਕਾਂ ਨੂੰ ਵੱਡਾ ਤੋਹਫਾ ਮਿਲਿਆ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਨੇ ਟਵਿੱਟਰ ’ਤੇ ਟਵੀਟ ਕਰਕੇ ਇਹ ਜਾਣਕਾਰੀ ਲੋਕਾਂ ਨਾਲ ਸਾਂਝੀ ਕੀਤੀ ਹੈ। ਹੁਣ ਪੰਜਾਬ ’ਚ 4/6 ਮਾਰਗੀ ਗਰੀਨਫੀਲਡ ਪਠਾਨਕੋਟ Çਲੰਕ ਰੋਡ ਦੇ ਨਿਰਮਾਣ ਲਈ ਕੇਂਦਰ ਵੱਲੋਂ 666.81 ਕਰੋੜ ਰੁਪਏ ਮੰਨਜ਼ੂਰ ਕੀਤੇ ਹਨ। ਇਹ 12.34 ਕਿਲੋਮੀਟਰ ਲੰਬਾ ਰਸਤਾ ਐੱਨਐੱਚ-44 ’ਤੇ ਸਥਿਤ ਤਲਵਾੜਾ ਜੱਟਾਂ ਪਿੰਡ ਨੂੰ ਦਿੱਲੀ-ਅੰਮ੍ਰਿਤਸਰ-ਕਟੜਾ ਐੱਕਸਪ੍ਰੈਸਵੇਅ ’ਤੇ ਗੋਬਿੰਦਸਰ ਪਿੰਡ ਨਾਲ ਜੋੜੇਗਾ। Punjab News
ਇਹ ਖਬਰ ਵੀ ਪੜ੍ਹੋ : Punjab Highway News: ਪੰਜਾਬ ਦੇ ਇਨ੍ਹਾਂ ਸ਼ਹਿਰਾਂ ਵਿੱਚੋਂ ਲੰਘੇਗਾ ਇਹ ਹਾਈਵੇਅ, ਰਾਕੇਟ ਵਾਂਗ ਵੱਧਣਗੇ ਜਮੀਨਾਂ ਦੇ ਭਾਅ…
ਪਠਾਨਕੋਟ Çਲੰਕ ਰੋਡ ਜੰਮੂ-ਕਸ਼ਮੀਰ ’ਚ ਐੱਨਐੱਚ-44 (ਦਿੱਲੀ-ਸ਼੍ਰੀਨਗਰ), ਐੱਨਐੱਚ-54 (ਅੰਮ੍ਰਿਤਸਰ-ਪਠਾਨਕੋਟ) ਤੇ ਨਿਰਮਾਣ ਅਧੀਨ ਦਿੱਲੀ-ਅੰਮ੍ਰਿਤਸਰ-ਕਟੜਾ ਐੱਕਸਪ੍ਰੈੱਸ (ਪੈਕੇਜ਼ 14) ਵਿਚਕਾਰ ਇੱਕ ਮਹੱਤਵਪੂਰਨ ਕਨੈਕਟਰ ਦੇ ਰੂਪ ’ਚ ਕੰਮ ਕਰੇਗਾ। ਇਹ ਪ੍ਰਾਜੈਕਟ ਪਠਾਨਕੋਟ ਸ਼ਹਿਰ ’ਚ ਟੈ੍ਰੈਫਿਕ ਦੇ ਮੁੱਖ ਮੁੱਦੇ ਨੂੰ ਹੱਲ ਕਰੇਗਾ ਤੇ ਜੰਮੂ-ਕਸ਼ਮੀਰ ਜਾਣ ਵਾਲੇ ਐੱਨਐੱਚ-44 ਟ੍ਰੈਫਿਕ ਲਈ ਸਿੱਧਾ ਰੂਟ ਬਣ ਜਾਵੇਗਾ। ਐੱਨਐੱਚ-44 ਨਾਲ ਮੌਜ਼ੂਦਾ ਰੂਟ ਨੂੰ 53 ਕਿਲੋਮੀਟਰ ਤੋਂ ਘਟਾ ਕੇ 37 ਕਿਲੋਮੀਟਰ ਕਰਨ ਨਾਲ Çਲੰਕ ਰੋਡ ਪੀਕ ਸਮੇਂ ਦੌਰਾਨ ਯਾਤਰਾਂ ਨੂੰ 1 ਘੰਟਾ ਤੇ 40 ਮਿੰਟ ਤੋਂ ਘਟਾ ਕੇ ਸਿਰਫ 20 ਮਿੰਟ ਹੀ ਕਰ ਦੇਵੇਗਾ। ਇਹ ਸਹੂਲਤ ਨਾਲ ਪਠਾਨਕੋਟ ਦੇ ਲੋਕਾਂ ਨੂੰ ਟ੍ਰੈਫਿਕ ਜਾਮ ਤੋਂ ਰਾਹਤ ਮਿਲੇਗੀ। ਜਿਸ ਕਰਕੇ ਲੋਕਾਂ ਦਾ ਸਫਰ ਸੌਖਾ ਹੋ ਜਾਵੇਗਾ। ਇਹ ਹਾਈਵੇਅ ਦੇ ਬਣਨ ਨਾਲ 1 ਘੰਟੇ ਦਾ ਸਫਰ ਸਿਰਫ 20 ਮਿੰਟਾਂ ’ਚ ਹੋ ਜਾਵੇਗਾ। Punjab Highway News