ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਦੇ ਚੈੱਕ ਪੰਚਾਇਤ ਦੇ ਖਾਤੇ ‘ਚ ਪਾਏ : ਭੰਗੂਆਂ
ਧਰਮਗੜ੍ਹ, (ਜੀਵਨ ਗੋਇਲ) ਇੱਥੋਂ ਨਜਦੀਕ ਪਿੰਡ ਜਖੇਪਲ ਦੇ ਹੰਬਲਵਾਸ ਵਿਖੇ ਸੂਬਾ ਸਰਕਾਰ ਵੱਲੋਂ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਚੈੱਕ ਅਤੇ ਪੰਚਾਇਤ ਖਾਤੇ ਵਿੱਚ ਰਾਸ਼ੀ ਪਾਈ।ਜਾਣਕਾਰੀ ਦਿੰਦਿਆਂ ਬਲਾਕ ਪ੍ਰਧਾਨ ਯਾਦਵਿੰਦਰ ਸਿੰਘ ਕਣਕਵਾਲ ਭੰਗੂਆਂ ਨੇ ਕਿਹਾ ਕਿ ਹਲਕਾ ਹਲਕਾ ਦਿੜ੍ਹਬਾ ਦੇ ਇੰਚਾਰਜ ਮਾਸਟਰ ਅਜੈਬ ਸਿੰਘ ਦੀ ਮੌਜੂਦਗੀ ਵਿੱਚ ਬਲਾਕ ਸੁਨਾਮ ਅਧੀਨ ਪੈਂਦੇ 27 ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਦੀ ਰਾਸ਼ੀ ਦਿੱਤੀ।ਇਸ ਮੌਕੇ ਪਹੁੰਚੇ ਪੰਚ ਜਗਤਾਰ ਤਾਰੀ, ਪ੍ਰਧਾਨ ਅਮਰਜੀਤ ਨੇ ਪੰਚਾਇਤਾਂ ਨੂੰ ਚੈੱਕ ਦਿੱਤੇ ਜਾਣ ‘ਤੇ ਖੁਸ਼ੀ ਦਾ ਇਜਹਾਰ ਕਰਦਿਆਂ ਅਤੇ ਸੂਬਾ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸੇ ਨਾਲ ਹੀ ਅਧੂਰੇ ਵਿਕਾਸ ਕਾਰਜਾਂ ਨੂੰ ਨੇਪਰੇ ਚੜਾਇਆ ਜਾਵੇਗਾ ਇਸ ਮੌਕੇ ਬਲਾਕ ਪ੍ਰਧਾਨ ਯਾਦਵਿੰਦਰ, ਸੁਪਰਡੈਂਟ ਕੁਲਵੀਰ ਸਿੰਘ, ਸੋਸਾਇਟੀ ਪ੍ਰਧਾਨ ਹਰਭਜਨ ਸਿੰਘ ਜਖੇਪਲ ਸੂਬਾ ਸਕੱਤਰ ਅਵਤਾਰ ਸਿੰਘ,ਸਰਪੰਚ ਚਰਨਾਂ ਸਤੌਜ, ਰਾਣਾਂ ਉਗਰਾਹਾਂ, ਪੰਚ ਸੱਤ ਪਾਲ, ਸਰਪੰਚ ਸਛੱਤਰ ਸਿੰਘ, ਆਦਿ ਪੰਚਾਇਤਾਂ ਨੇ ਚੈੱਕ ਲਿਜਾਕੇ ਵਿਕਾਸ ਕਾਰਜਾਂ ਨੂੰ ਇਮਾਨਦਾਰੀ ਨਾਲ ਵੱਧ ਤੋਂ ਵੱਧ ਕਰਨ ਲਈ ਕਿਹਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।