ਚੋਣ ਕਮਿਸ਼ਨ ਵੱਲੋਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸਣੇ 10 ਐੱਸ.ਐੱਸ.ਪੀਜ਼ ਦਾ ਤਬਾਦਲਾ

ਚੋਣ ਕਮਿਸ਼ਨ ਵੱਲੋਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸਣੇ 10 ਐੱਸ.ਐੱਸ.ਪੀਜ਼ ਦਾ ਤਬਾਦਲਾ

ਚੰਡੀਗੜ (ਅਸ਼ਵਨੀ ਚਾਵਲਾ) | ਪੰਜਾਬ ਵਿੱਚ ਚੋਣ ਜ਼ਾਬਤਾ ਲੱਗਣ ਤੋਂ ਦੋ ਦਿਨਾਂ ਵਿੱਚ ਚੋਣ ਕਮਿਸ਼ਨ ਨੇ ਵੱਡੀ ਕਾਰਵਾਈ ਕਰਦੇ ਹੋਏ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸਣੇ 10  ਐੱਸ.ਐੱਸ.ਪੀਜ਼ ਨੂੰ ਬਦਲਦੇ ਹੋਏ ਨਵੀਂਆਂ ਨਿਯੁਕਤੀਆਂ ਕਰ ਦਿੱਤੀਆਂ ਹਨ। ਇਸ ਤੋਂ ਇਲਾਵਾ ਇੱਕ ਆਈ.ਜੀ. ਕਾਉਂਟਰ ਇੰਟੈਲੀਜੈਂਸ ਦਾ ਵੀ ਤਬਾਦਲਾ ਕੀਤਾ ਗਿਆ ਹੈ।

ਚੋਣ ਕਮਿਸ਼ਨ ਵੱਲੋਂ ਸ਼ੁੱਕਰਵਾਰ ਨੂੰ ਕੀਤੀਆਂ ਗਈਆਂ ਨਵੀਂ ਤਾਇਨਾਤੀਆਂ ਵਿੱਚ ਅੰਮ੍ਰਿਤਸਰ ਵਿਖੇ ਜੀ. ਨਾਗੇਸ਼ਵਰਾ ਨੂੰ ਪੁਲਿਸ ਕਮਿਸ਼ਨਰ, ਅਮਿਤ ਪ੍ਰਸ਼ਾਦ ਨੂੰ ਆਈ.ਜੀ. ਕਾਉਂਟਰ ਇੰਟੈਲੀਜੈਂਸ, ਧਰੂਮਨ ਐੱਚ. ਨਿਮਬਲੇ ਨੂੰ ਐੱਸ.ਐੱਸ.ਪੀ. ਮੁਕਤਸ਼ਰ ਸਾਹਿਬ, ਹਰਜੀਤ ਸਿੰਘ ਨੂੰ ਐੱਸ.ਐੱਸ.ਪੀ. ਤਰਨਤਾਰਨ, ਗੌਰਵ ਗਰਗ ਨੂੰ ਐੱਸ.ਐੱਸ.ਪੀ. ਫਿਰੋਜਪੁਰ, ਐਸ. ਭੂਪੱਥੀ ਨੂੰ ਐੱਸ.ਐੱਸ.ਪੀ. ਪਟਿਆਲਾ, ਜੇ ਈਲੈਨਜੀਹਾਣ ਨੂੰ ਐਸ.ਐਸ.ਪੀ. ਅੰਮ੍ਰਿਤਸਰ ਦਿਹਾਤੀ, ਦੀਪਕ ਹੀਲੋਰੀ ਨੂੰ ਐੱਸ.ਐੱਸ. ਪੀ. ਬਟਾਲਾ, ਪਾਟਿਲ ਕੇਤਨ ਬਲੀਰਾਮ ਨੂੰ ਐੱਸ.ਐੱਸ.ਪੀ. ਫਾਜ਼ਿਲਕਾ, ਨਾਨਕ ਸਿੰਘ ਨੂੰ ਐੱਸ.ਐੱਸ.ਪੀ. ਫਰੀਦਕੋਟ, ਅਲਕਾ ਮੀਨਾ ਨੂੰ ਐੱਸ.ਐੱਸ.ਪੀ. ਕਪੂਰਥਲਾ ਅਤੇ ਵਿਵੇਕ ਸ਼ੀਲ ਸੋਨੀ ਨੂੰ ਐੱਸ.ਐੱਸ.ਪੀ. ਮਾਨਸਾ ਲਗਾਇਆ ਗਿਆ ਹੈ। ਇਨ੍ਹਾਂ ਤਾਇਨਾਤੀਆਂ ਵਿੱਚ ਖ਼ਾਸ ਗੱਲ ਇਹ ਹੈ ਕਿ ਇਹ ਸਾਰੇ ਉਹ ਆਈ.ਪੀ.ਐੱਲ. ਅਧਿਕਾਰੀ ਹਨ, ਜਿਹੜੇ ਕਿ 2010 ਅਤੇ 2011 ਬੈਚ ਵਿੱਚ ਹੀ ਸਿਲੈਕਟ ਹੋਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ