ਟਰਾਂਸਫ਼ਾਰਮਰ ‘ਚੋਂ ਤੇਲ ਚੋਰੀ ਕਰਨ ਵਾਲੇ ਦੀ ਕਰੰਟ ਲੱਗਣ ਨਾਲ ਮੌਤ

Transfarmor, Dies, Oil stealer

ਟਰਾਂਸਫ਼ਾਰਮਰ ‘ਚੋਂ ਤੇਲ ਚੋਰੀ ਕਰਨ ਵਾਲੇ ਦੀ ਕਰੰਟ ਲੱਗਣ ਨਾਲ ਮੌਤ

ਸੁਭਮ ਖੁਰਾਣਾ, ਜ਼ੀਰਾ

ਅੱਜ ਪਿੰਡ ਮਨਸੂਰਵਾਲ ਵਿਖੇ ਇੱਕ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਪ੍ਰਾਪਤ ਜਾਣਕਾਰੀ ਮੁਤਾਬਕ ਮ੍ਰਿਤਕ ਗੁਰਚਰਨ ਸਿੰਘ ਪੁੱਤਰ ਦਿਆਲ ਸਿੰਘ ਨਿਵਾਸੀ ਦੌਲੇਵਾਲਾ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਦਾ ਜੋ ਕਿ ਟਰਾਂਸਫਾਰਮਰਾਂ ‘ਚੋਂ ਚੋਰੀ ਤੇਲ ਕੱਢਣ ਦਾ ਕੰਮ ਕਰਦਾ ਸੀ ਬੀਤੀ ਰਾਤ ਪਿੰਡ ਮਨਸੂਰਵਾਲ ਵਿਖੇ ਆਪਣੀ ਸਵਿੱਫਟ ਕਾਰ ਤੇ ਸਮੇਤ ਰਿਵਾਲਵਰ ਜਦ ਟਰਾਂਸਫ਼ਾਰਮਰ ‘ਚੋਂ ਤੇਲ ਕੱਢਣ ਲਈ ਉੱਪਰ ਚੜ੍ਹਿਆ ਤਾਂ ਕਰੰਟ ਆਉਣ ਨਾਲ ਉਹ ਥੱਲੇ ਡਿੱਗ ਪਿਆ ਤੇ ਉਸ ਦੀ ਮੌਤ ਹੋ ਗਈ ਜਾਣਕਾਰੀ ਮੁਤਾਬਿਕ ਜਿਸ ਟਰਾਂਸਫਾਰਮਰ ‘ਚੋਂ ਉਹ ਤੇਲ ਕੱਢਣ ਲਈ ਉੱਪਰ ਚੜ੍ਹਿਆ ਸੀ  ਉਸ ਦੀ ਬੇਸ਼ੱਕ ਉਸ ਨੇ ਸਵਿੱਚ ਕੱਟੀ ਹੋਈ ਸੀ ਪ੍ਰੰਤੂ 3 ਫੇਸਾਂ ‘ਚੋਂ ਇੱਕ ਫੇਸ ਰਾਹੀਂ ਫਿਰ ਵੀ ਕਰੰਟ ਆ ਗਿਆ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਮ੍ਰਿਤਕ ਦੀ ਉਮਰ 40 ਸਾਲ ਦੇ ਲਗਭਗ ਹੈ ਤੇ ਉਹ ਯੂਪੀ ਵਿੱਚ ਵਿਆਹ ਹੋਇਆ ਸੀ

ਪ੍ਰਾਪਤ ਜਾਣਕਾਰੀ ਮੁਤਾਬਿਕ ਉਸ ਦੀ ਯੂਪੀ ‘ਚ 28 ਏਕੜ ਜ਼ਮੀਨ ਸੀ ਤੇ 2 ਏਕੜ ਜ਼ਮੀਨ ਦੀ ਵਾਹੀ ਪਿੰਡ ਦੌਲੇਵਾਲਾ ਨੇੜੇ ਧਰਮਕੋਟ ਵਿਖੇ ਕਰਦਾ ਸੀ ਮ੍ਰਿਤਕ ਆਪਣੇ ਪਿੱਛੇ ਇੱਕ ਬੇਟਾ ਦੋ ਬੇਟੀਆਂ ਤੇ ਪਤਨੀ ਨੂੰ ਛੱਡ ਗਿਆ ਹੈ ਇਸ ਘਟਨਾ ਨੂੰ ਲੈ ਕੇ ਪਿੰਡ ਦੌਲੇਵਾਲਾ ਦੇ ਨਿਵਾਸੀ ਪੂਰੀ ਤਰ੍ਹਾਂ ਚਿੰਤਤ ਹਨ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਮ੍ਰਿਤਕ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਨਹੀਂ ਸੀ ਕਰਦਾ ਪ੍ਰੰਤੂ ਉਸ ਨੂੰ ਬੁਰੀ ਸੰਗਤ ਨੇ ਇਸ ਪਾਸੇ ਤੋਰਿਆ ਕਿ ਉਸ ਦੀ ਅੰਤ ਮੌਤ ਹੋਈ ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਗੁਰਚਰਨ ਸਿੰਘ ਨੇ 2006 ‘ਚ ਲਾਇਸੈਂਸ ਬਣਾਇਆ ਸੀ ਤੇ ਉਹ ਸਰਦੇ ਪੁੱਜਦੇ ਘਰ ਦਾ ਇਕਲੌਤਾ ਬੇਟਾ ਸੀ ਮ੍ਰਿਤਕ ਦੀ ਗੱਡੀ ‘ਚੋਂ ਹੋਰਨਾਂ ਟਰਾਂਸਫਾਰਮਰਾਂ ਦਾ ਕੱਢਿਆ ਹੋਇਆ ਤੇਲ ਵੀ ਪੁਲਿਸ ਨੇ ਬਰਾਮਦ ਕੀਤਾ ਹੈ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਉਪਰੰਤ ਮ੍ਰਿਤਕ ਦੇ ਕਰੀਬੀਆਂ ਨੂੰ ਪੁਲਿਸ ਨੇ ਲਾਸ਼ ਸੌਂਪ ਦਿੱਤੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।