TRAI: ਖੁਸ਼ਖਬਰੀ, ਕਾਲਿੰਗ ਤੇ SMS ਲਈ ਲਾਂਚ ਹੋਣਗੇ ਇਹ ਖਾਸ ਪਲਾਨ, ਜਾਣੋ

Mobile Recharge New Plans
TRAI: ਖੁਸ਼ਖਬਰੀ, ਕਾਲਿੰਗ ਤੇ SMS ਲਈ ਲਾਂਚ ਹੋਣਗੇ ਇਹ ਖਾਸ ਪਲਾਨ, ਜਾਣੋ

TRAI ਦਾ ਵੱਡਾ ਐਲਾਨ | TRAI

  • 10 ਰੁਪਏ ਵਾਲਾ ਕੂਪਨ ਵੀ ਮਿਲੇਗਾ

ਨਵੀਂ ਦਿੱਲੀ (ਏਜੰਸੀ)। Mobile Recharge New Plans: ਜੇਕਰ ਤੁਸੀਂ ਵੀ ਸ਼ਿਕਾਇਤ ਕਰ ਰਹੇ ਸੀ ਕਿ ਸਿਰਫ ਇਨਕਮਿੰਗ ਕਾਲਾਂ ਲਈ ਕੋਈ ਰੀਚਾਰਜ ਪਲਾਨ ਨਹੀਂ ਹੈ ਜਾਂ ਉਨ੍ਹਾਂ ਲਈ ਕੋਈ ਰੀਚਾਰਜ ਪਲਾਨ ਨਹੀਂ ਹੈ ਜਿਨ੍ਹਾਂ ਨੂੰ ਸਿਰਫ ਕਾਲਿੰਗ ਦੀ ਜ਼ਰੂਰਤ ਹੈ, ਤਾਂ ਤੁਹਾਡੇ ਲਈ ਵੱਡੀ ਖਬਰ ਹੈ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟੀਆਰਏਆਈ) ਨੇ ਸੋਮਵਾਰ ਨੂੰ ਟੈਲੀਕਾਮ ਖਪਤਕਾਰ ਸੁਰੱਖਿਆ ਨਿਯਮਾਂ ’ਚ 12ਵੀਂ ਸ਼ੋਧ ਦਾ ਐਲਾਨ ਕੀਤਾ। ਇਸ ਸ਼ੋਧ ਤਹਿਤ, ਭਾਰਤ ’ਚ ਦੂਰਸੰਚਾਰ ਆਪਰੇਟਰਾਂ ਨੂੰ ਕਿਸੇ ਖਾਸ ਸੇਵਾ ਲਈ ਖਾਸ ਰੀਚਾਰਜ ਵਾਊਚਰ ਪ੍ਰਦਾਨ ਕਰਨ ਦੀ ਲੋੜ ਹੋਵੇਗੀ, ਜਿਵੇਂ ਕਿ ਡੇਟਾ ਲਈ ਵੱਖਰੇ ਪਲਾਨ ਤੇ ਕਾਲਿੰਗ ਲਈ ਵੱਖਰੇ ਪਲਾਨ। Mobile Recharge New Plans

ਇਹ ਖਬਰ ਵੀ ਪੜ੍ਹੋ : Kisan Andolan Punjab: ਮੁੱਖ ਮੰਤਰੀ ਮਾਨ ਨੇ ਅੰਦੋਲਨ ‘ਤੇ ਬੈਠੇ ਕਿਸਾਨਾਂ ਦੇ ਹੱਕ ‘ਚ ਦਿੱਤਾ ਵੱਡਾ ਬਿਆ…

ਟਰਾਈ ਦੇ ਨਵੇਂ ਹੁਕਮ ’ਤੇ ਰੀਚਾਰਜ ਵਾਊਚਰ | Mobile Recharge New Plans

ਟਰਾਈ ਦੇ ਨਵੇਂ ਨਿਯਮਾਂ ਤਹਿਤ, ਟੈਲੀਕਾਮ ਆਪਰੇਟਰਾਂ ਨੂੰ ਵੌਇਸ ਤੇ ਐਸਐਮਐਸ ਸੇਵਾਵਾਂ ਲਈ ਵਿਸ਼ੇਸ਼ ਟੈਰਿਫ ਵਾਊਚਰ (ਐਸਟੀਵੀ) ਲਾਂਚ ਕਰਨੇ ਪੈਣਗੇ। ਇਸ ਕਦਮ ਨਾਲ ਖਪਤਕਾਰਾਂ ਨੂੰ ਉਨ੍ਹਾਂ ਦੀਆਂ ਜ਼ਰੂਰੀ ਸੇਵਾਵਾਂ ਲਈ ਭੁਗਤਾਨ ਕਰਨ ਦਾ ਵਿਕਲਪ ਮਿਲੇਗਾ। ਟਰਾਈ ਅਨੁਸਾਰ, ਇਸ ਦੀ 12ਵੀਂ ਸੋਧ ਪੇਂਡੂ ਖੇਤਰਾਂ ’ਚ ਰਹਿਣ ਵਾਲੇ ਬਜ਼ੁਰਗ ਨਾਗਰਿਕਾਂ ਤੇ ਖਪਤਕਾਰਾਂ ਲਈ ਵਿਸ਼ੇਸ਼ ਤੌਰ ’ਤੇ ਲਾਭਕਾਰੀ ਹੋਵੇਗੀ। ਇਹ ਸੋਧ ਐੱਸਟੀਵੀ ਤੇ ਕਾਮਬੋ ਵਾਊਚਰ (ਸੀਵੀ) ਦੀ ਵੈਧਤਾ ਨੂੰ 365 ਦਿਨਾਂ ਤੱਕ ਵਧਾ ਦਿੰਦਾ ਹੈ, ਜਦੋਂ ਕਿ ਪਹਿਲਾਂ ਇਸ ਦੀ ਵੈਧਤਾ ਸਿਰਫ 90 ਦਿਨਾਂ ਤੱਕ ਸੀਮਿਤ ਸੀ। Mobile Recharge New Plans

ਭਾਵ ਹੁਣ ਵਿਸ਼ੇਸ਼ ਪਲਾਨ 90 ਦਿਨਾਂ ਦੀ ਬਜਾਏ 1 ਸਾਲ ਦੀ ਵੈਧਤਾ ਦੇ ਨਾਲ ਆਉਣਗੇ। ਇਹ ਕਦਮ ਖਪਤਕਾਰਾਂ ਨੂੰ ਲੰਬੀ ਮਿਆਦ ਦੀਆਂ ਯੋਜਨਾਵਾਂ ਦੀ ਚੋਣ ਕਰਨ ’ਚ ਮਦਦ ਕਰੇਗਾ। ਨੋਟਿਸ ਅਨੁਸਾਰ, ਸਰਕਾਰ ਨੇ ਹੁਣ ਵਾਊਚਰ ਦੀ ਕਲਰ-ਕੋਡਿੰਗ ਦੀ ਜ਼ਰੂਰਤ ਨੂੰ ਖਤਮ ਕਰ ਦਿੱਤਾ ਹੈ ਤੇ ਆਨਲਾਈਨ ਰੀਚਾਰਜ ਨੂੰ ਉਤਸ਼ਾਹਿਤ ਕੀਤਾ ਹੈ। ਇਸ ਤੋਂ ਇਲਾਵਾ, ਟੌਪ-ਅੱਪ ਵਾਊਚਰ ਜੋ ਪਹਿਲਾਂ ਸਿਰਫ 10 ਰੁਪਏ ਤੱਕ ਹੀ ਸੀਮਤ ਸੀ, ਨੂੰ ਹੁਣ ਹਟਾ ਦਿੱਤਾ ਗਿਆ ਹੈ। ਹੁਣ ਟੈਲੀਕਾਮ ਆਪਰੇਟਰ ਆਪਣੀ ਇੱਛਾ ਅਨੁਸਾਰ ਵਾਊਚਰ ਦੇ ਮੁੱਲ ਦੀ ਚੋਣ ਕਰ ਸਕਦੇ ਹਨ, ਹਾਲਾਂਕਿ ਉਨ੍ਹਾਂ ਨੂੰ ਘੱਟੋ-ਘੱਟ 10 ਰੁਪਏ ਦਾ ਟਾਪ-ਅੱਪ ਵਾਊਚਰ ਪੇਸ਼ ਕਰਨਾ ਹੋਵੇਗਾ।