202 ਰੇਲਵੇ ਸਟੇਸ਼ਨਾਂ ‘ਤੇ ਇਸ ਯੋਜਨਾ ਨੂੰ ਲਾਗੂ ਕਰਨ ਲਈ ਨਵਾਂ ਖਾਕਾ ਤਿਆਰ
ਏਜੰਸੀ| ਭਾਰਤੀ ਰੇਲਵੇ ਹੁਣ ਹਵਾਈ ਅੱਡਿਆਂ ਵਾਂਗ ਰੇਲਵੇ ਸਟੇਸ਼ਨਾਂ ‘ਤੇ ਵੀ ਟਰੇਨਾਂ ਦੀ ਤੈਅ ਰਵਾਨਗੀ ਸਮੇਂ ਤੋਂ ਕੁਝ ਚਿਰ ਪਹਿਲਾਂ ਦਾਖਲ ਹੋਣ ਦੀ ਇਜਾਜ਼ਤ ਨੂੰ ਬੰਦ ਕਰਨ ਦੀ ਯੋਜਨਾ ਬਣਾ ਰਿਹਾ ਹੈ ਮੁਸਾਫਰਾਂ ਨੂੰ ਸੁਰੱਖਿਆ ਜਾਂਚ ਦੀ ਪ੍ਰਕਿਰਿਆ ਪੂਰੀ ਕਰਨ ਲਈ 15 ਤੋਂ 20 ਮਿੰਟ ਪਹਿਲਾਂ ਸਟੇਸ਼ਨ ‘ਤੇ ਅਪੜਨਾ ਪਵੇਗਾ ਰੇਲਵੇ ਸੁਰੱਖਿਆ ਫੋਰਸ ਦੇ ਡਾਇਰੈਕਟਰ ਜਨਰਲ ਅਰੁਣ ਕੁਮਾਰ ਨੇ ਦੱਸਿਆ ਕਿ ਉੱਚ ਤਕਨੀਕ ਵਾਲੀ ਇਸ ਸੁਰੱਖਿਆ ਯੋਜਨਾ ਨੂੰ ਇਸ ਮਹੀਨੇ ਸ਼ੁਰੂ ਹੋਣ ਜਾ ਰਹੇ ਕੁੰਭ ਮੇਲੇ ਨੂੰ ਮੁੱਖ ਰੱਖਦਿਆਂ ਇਲਾਹਾਬਾਦ ਅਤੇ ਕਰਨਾਟਕ ਦੇ ਹੁਬਲੀ ਰੇਲਵੇ ਸਟੇਸ਼ਨ ‘ਤੇ ਪਹਿਲਾਂ ਤੋਂ ਹੀ ਸ਼ੁਰੂ ਕਰ ਦਿੱਤਾ ਗਿਆ ਹੈ
ਇਸ ਦੇ ਨਾਲ ਹੀ 202 ਰੇਲਵੇ ਸਟੇਸ਼ਨਾਂ ‘ਤੇ ਇਸ ਯੋਜਨਾ ਨੂੰ ਲਾਗੂ ਕਰਨ ਲਈ ਨਵਾਂ ਖਾਕਾ ਤਿਆਰ ਕਰ ਲਿਆ ਗਿਆ ਹੈ ਉਹਨਾਂ ਦੱਸਿਆ ਕਿ ਯੋਜਨਾ ਰੇਲਵੇ ਸਟੇਸ਼ਨਾਂ ਨੂੰ ਸੀਲ ਕਰਨ ਦੀ ਹੈ, ਯੋਜਨਾ ਮੁੱਖ ਤੌਰ ‘ਤੇ ਐਂਟਰੀ ਪੁਆਇੰਟਸ ( ਦਾਖਲੇ) ਦੀ ਪਛਾਣ ਲਈ ਅਤੇ ਕਿੰਨਿਆਂ ਨੂੰ ਬੰਦ ਰੱਖਿਆ ਜਾ ਸਕਦਾ ਹੈ ਇਹ ਨਿਰਧਾਰਤ ਕਰਨ ਸਬੰਧੀ ਹੈ ਕੁਝ ਇਲਾਕੇ ਹਨ, ਜਿਹਨਾਂ ਨੂੰ ਪੱਕੀ ਹੱਦ ਦੀਆਂ ਕੰਧਾਂ ਬਣਾ ਕੇ ਬੰਦ ਕਰ ਦਿੱਤਾ ਜਾਵੇਗਾ
ਹੋਰਾਂ ‘ਤੇ ਆਰਪੀਐਫ ਮੁਲਾਜਮਾਂ ਨੂੰ ਤਾਇਨਾਤ ਕੀਤਾ ਜਾਵੇਗਾ ਇਸ ਤੋਂ ਬਾਅਦ ਰਹਿ ਜਾਣੇ ਵਾਲੇ ਪੁਆਇੰਟ ਤੇ ਬੰਦ ਹੋ ਸਕਣ ਵਾਲੇ ਗੇਟ ਲਾਏ ਜਾਣਗੇ ਕੁਮਾਰ ਨੇ ਹੋਰ ਦੱਸਿਆ ਕਿ ਹਰ ਐਂਟਰੀ ਪੁਆਇੰਟ ‘ਤੇ ਸੁਰੱਖਿਆ ਜਾਂਚ ਕੀਤੀ ਜਾਵੇਗੀ
ਏਅਰਪੋਰਟਾਂ ਵਾਂਗ ਮੁਸਾਫਰਾਂ ਨੂੰ ਘੰਟੇ ਪਹਿਲਾਂ ਆਉਣ ਦੀ ਲੋੜ ਨਹੀਂ ਪਵੇਗੀ, ਸਗੋਂ ਤੈਅ ਰਵਾਨਗੀ ਸਮੇਂ ਤੋਂ ਸਿਰਫ 15-20 ਪਹਿਲਾਂ ਆਉਣਾ ਪਵੇਗਾ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਸੁਰੱਖਿਆ ਪ੍ਰਕਿਰਿਆ ਕਾਰਨ ਮੁਸਾਫਰਾਂ ਨੂੰ ਦੇਰੀ ਨਾ ਹੋ ਸਕੇ ਉਨ੍ਹਾਂ ਸਪੱਸ਼ਟ ਤੌਰ ‘ਤੇ ਕਿਹਾ ਕਿ ਇਸ ਨਾਲ ਸਿਰਫ ਮੁਸਾਫਰਾਂ ਦੀ ਸੁਰੱਖਿਆ ਹੀ ਵਧੇਗੀ, ਸੁਰੱਖਿਆ ਮੁਲਾਜ਼ਮਾ ਦੀ ਗਿਣਤੀ ਨਹੀਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।