ਡੂਪੋਟ/ਵਾਸ਼ਿੰਗਟਨ (ਏਜੰਸੀ)। ਅਮਰੀਕਾ ਦੇ ਵਾਸ਼ਿੰਗਟਨ ‘ਚ ਇੱਕ ਟਰੇਨ ਪਟੜੀ ਤੋਂ ਉੱਤਰਕੇ ਹਾਈਵੇ ‘ਤੇ ਡਿੱਗਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਲਗਭਗ ਸੌ ਲੋਕ ਜ਼ਖ਼ਮੀ ਹੋਏ ਹਨ ਪ੍ਰਸਾਸ਼ਨ ਨੇ ਦੱਸਿਆ ਕਿ ਕੱਲ੍ਹ ਇੱਕ ਐਮਟਰੈਕ ਯਾਤਰੀ ਟਰੇਨ ਪਟੜੀ ਤੋਂ ਉਤਰ ਗਈ ਅਤੇ ਉਸ ਦੇ ਕੁਝ ਡੱਬੇ ਪੁਲ ‘ਤੇ ਨਾਲ ਹੀ ਹਾਈਵੇ ‘ਤੇ ਜਾ ਡਿੱਗੇ ਇਸ ਹਾਦਸੇ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਰੀਬ ਸੌ ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਪ੍ਰਾਇਵੇਟ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। (America)
ਜ਼ਖਮੀਆਂ ‘ਚ ਕੁਝ ਲੋਕਾਂ ਦੀ ਹਾਲਤ ਗੰਭੀਰ ਹੈ ਉਨ੍ਹਾਂ ਨੇ ਕਿਹਾ ਰਾਹਤ ਬਚਾਓ ਦਲ ਦੇ ਲੋਕ ਕੰਮ ਵਿੱਚ ਜੁਟੇ ਹਨ ਮ੍ਰਿਤਕਾਂ ਦੀ ਗਿਣਤੀ ਵਧਣ ਦੀ ਅਸ਼ੰਕਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਵਾਸ਼ਿੰਗਟਨ ਸੂਬੇ ਦੀ ਟ੍ਰੈਫਿਕ ਬੁਲਾਰੇ ਬਰੂਕ ਬੋਵਾ ਨੇ ਦੱਸਿਆ ਕਿ ਟਰੇਨ ‘ਚ 77 ਯਾਤਰੀ ਅਤੇ ਚਾਲਕ ਦਲ ਦੇ ਸੱਤ ਮੈਂਬਰ ਸਵਾਰ ਸਨ ਸੀਏਟਲ ਅਤੇ ਪੋਰਟਲੈਂਡ, ਓਰੇਗਨ ਨੂੰ ਜੋੜਨ ਵਾਲੇ ਮਾਰਗ ‘ਤੇ ਚੱਲਣ ਵਾਲੀ ਇਹ ਟਰੇਨ ਇੱਕ ਨਵੀਂ ਹਾਈਸਪੀਡ ਰੇਲ ਸੇਵਾ ਦਾ ਹਿੱਸਾ ਹੈ। (America)














