ਪਾਕਿ ਪਰਮਾਣੂ ਹਥਿਆਰਾਂ ਪ੍ਰਤੀ ਜਵਾਬਦੇਹ ਬਣੇ : ਅਮਰੀਕਾ

Pakistan, US, Responsive, Nuclear Weapons. Donald Trump

ਅੱਤਵਾਦੀਆਂ ਖਿਲਾਫ਼ ਕਾਰਵਾਈ ਕਰਨੀ ਹੋਵੇਗੀ

ਏਜੰਸੀ,
ਵਾਸ਼ਿੰਗਟਨ, 19 ਦਸੰਬਰ

ਅਮਰੀਕਾ ਦੇ ਟਰੰਪ ਪ੍ਰਸਾਸ਼ਨ ਦੀ ਪਹਿਲੀ ਵਿਦੇਸ਼ ਨੀਤੀ ‘ਚ ਪਾਕਿਸਤਾਨ ਨੂੰ ਕਿਹਾ ਗਿਆ ਹੈ ਕਿ ਉਹ ਪ੍ਰਮਾਣੂ ਹਥਿਆਰਾਂ ਪ੍ਰਤੀ ਜਲਦੀ  ਹੀ ਜਵਾਬਦੇਹ ਬਣੇ ਅਮਰੀਕਾ ਨੇ ਇਹ ਵੀ ਚਿਤਾਵਨੀ ਦਿੱਤੀ ਹੈ ਕਿ ਪਾਕਿਸਤਾਨ ਦੀ ਭਾਰਤ ਨਾਲ ਪ੍ਰਮਾਣੂ ਮੁਕਾਬਲੇਬਾਜ਼ੀ ਚਿੰਤਾ ਦਾ ਵਿਸ਼ਾ ਹੈ

ਪਾਕਿਸਤਾਨੀ ਸਮਾਚਾਰ ਪੱਤਰ ‘ਦ ਡਾਨ’ ਦੀ ਇੱਕ ਰਿਪੋਰਟ ਅਨੁਸਾਰ ਅਮਰੀਕਾ ਦੀ ਨਵੀਂ ਵਿਦੇਸ਼ ਨੀਤੀ ‘ਚ ਕਿਹਾ ਗਿਆ ਹੈ ਕਿ ਜੇ ਪਾਕਿਸਤਾਨ ਅਮਰੀਕਾ ਨਾਲ ਸਾਂਝੇਦਾਰੀ ਨੂੰ ਜਾਰੀ ਰੱਖਣਾ ਚਾਹੁੰਦਾ ਹੈ ਤਾਂ ਉਸ ਨੂੰ ਆਪਣੀ ਜ਼ਮੀਨ ‘ਤੇ ਅੱਤਵਾਦੀਆਂ ਖਿਲਾਫ਼ ਕਾਰਵਾਈ ਕਰਨੀ ਹੋਵੇਗੀ ਅਤੇ ਅੱਤਵਾਦ ਵਿਰੋਧੀ  ਕੋਸ਼ਿਸਾਂ ਨੂੰ ਅਤੇ ਤੇਜ਼ ਕਰਨਾ ਹੋਵੇਗਾ ਨਵੀਂ ਨੀਤੀ ਅਨੁਸਾਰ, ”ਅਮਰੀਕਾ, ਪਾਕਿਸਤਾਨ  ਨੂੰ ਉਸਦੇ ਪ੍ਰਮਾਣੂ ਹਥਿਆਰਾਂ ਪ੍ਰਤੀ ਜਵਾਬਦੇਹ ਸਿੱਧ ਕਰਨ ਲਈ ਲਗਾਤਾਰ ਯਤਨ ਕਰੇਗਾ”

ਅਮਰੀਕਾ ਨੇ ਕਿਹਾ ਕਿ , ” ਭਾਰਤ-ਪਾਕਿਸਤਾਨ ਸੈਨਾ ਦੀ ਮੁਕਾਬਲੇਬਾਜ਼ੀ ਨਾਲ ਦੋਵਾਂ ਵਿਚਕਾਰ ਪ੍ਰਮਾਣੂ ਯੁੱਧ ਦੀ ਅਸ਼ੰਕਾ ਚਿੰਤਾ ਦਾ ਵਿਸ਼ਾ ਹੈ ਇਸ ਵਿਸ਼ੇ ‘ਤੇ ਰਾਜਨੀਤਿਕ ਰੂਪ ਤੋਂ ਲਗਾਤਾਰ ਧਿਆਨ ਦੇਣ ਦੀ ਜ਼ਰੂਰਤ ਹੈ ” ਪਾਕਿਸਤਾਨ ਦੇ ਫਤਾ ‘ਚ ਅੱਤਵਾਦੀਆਂ ਦੇ ਠਿਕਾਣੇ ਹੋਣ ਦੇ ਸੰਦਰਭ ‘ਚ ਅਮਰੀਕਾ ਪ੍ਰਸ਼ਾਸਨ ਨੇ ਕਿਹਾ, ” ਅਸੀਂ ਪਾਕਿਸਤਾਨ ‘ਤੇ ਇਸ ਗੱਲ ਲਈ ਜ਼ੋਰ ਦੇਵਾਂਗੇ ਕਿ ਉਹ ਆਪਣੀ ਜ਼ਮੀਨ ‘ਤੇ ਮੌਜੂਦ ਅੱਤਵਾਦੀਆਂ ਦੇ ਖਿਲਾਫ ਨਿਰਣੇ ਕਾਰਵਾਈ ਕਰੇ ਕਿਉਂਕਿ ਅਮਰੀਕਾ ਪਾਕਿਸਤਾਨ ‘ਚ ਮੌਜੂਦ ਅੱਤਵਾਦੀਆਂ ਅਤੇ ਵਿਦੇਸ਼ੀ ਅੱਤਵਾਦੀਆਂ ਦੇ ਖਤਰੇ ਦਾ ਸਾਹਮਣਾ ਕਰ ਰਿਹਾ ਹੈ”

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।