3 ਯਾਤਰੀਆਂ ਦੇ ਜ਼ਖਮੀ ਹੋਣ ਦੀ ਖਬਰ | Train Accident
ਅਜਮੇਰ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ ਅਜਮੇਰ ’ਚ ਇੱਕ ਵੱਡਾ ਰੇਲ ਹਾਦਸਾ ਹੋਇਆ ਹੈ। ਜ਼ਿਲ੍ਹੇ ਦੇ ਮਦਾਰ ਰੇਲਵੇ ਸਟੇਸ਼ਨ ਕੋਲ ਸਾਬਰਮਤੀ-ਆਗਰਾ ਸੁਪਰਫਾਸਟ ਟਰੇਨ ਦੇ ਚਾਰ ਡੱਬੇ ਅਤੇ ਇੰਜਣ ਪਟੜੀ ਤੋਂ ਉੱਤਰ ਗਏ ਹਨ। ਹਾਦਸੇ ’ਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਦੱਸੀ ਜਾ ਰਹੀ ਹੈ। ਘਟਨਾ ਦੇਰ ਰਾਤ ਇੱਕ ਵਜੇ ਦੀ ਦੱਸੀ ਜਾ ਰਹੀ ਹੈ। ਹਾਦਸੇ ਦੀ ਜਾਣਕਾਰੀ ਮਿਲਦੇ ਹੀ ਰਾਹਤ ਦਲ ਮੌਕੇ ’ਤੇ ਪਹੁੰਚ ਗਿਆ। ਮੀਡੀਆ ਰਿਪੋਰਟਾਂ ਮੁਤਾਬਕ, ਕਈ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜ਼ਖਮੀਆਂ ਨੂੰ ਇਲਾਜ਼ ਲਈ ਅਜਮੇਰ ਸਟੇਸ਼ਨ ਭੇਜਿਆ ਗਿਆ ਹੈ। ਹਾਦਸੇ ਤੋਂ ਬਾਅਦ ਇਸ ਰੂਟ ’ਤੇ 5 ਟਰੇਨਾਂ ਰੱਦ ਕੀਤੀਆਂ ਗਈਆਂ ਹਨ ਤੇ ਦੋ ਟਰੇਨਾਂ ਦਾ ਰੂਟ ਬਦਲਿਆ ਗਿਆ ਹੈ। ਹਾਦਸੇ ਦੇ ਕਾਰਨਾਂ ਦੀ ਜਾਣਕਾਰੀ ਅਜੇ ਤੱਕ ਸਾਹਮਣੇ ਨਹੀਂ ਆਈ ਹੈ। (Train Accident)
Also Read : ਪੰਜਾਬੀ ਅਦਾਕਾਰਾ ਨੀਰੂ ਬਾਜਵਾ ਅੰਮ੍ਰਿਤਸਰ ਅਦਾਲਤ ’ਚ ਪੇਸ਼, ਜਾਣੋ ਕੀ ਹੈ ਮਾਮਲਾ
ਅਜਮੇਰ ਦੇ ਮਦਾਰ ’ਚ ਹੋਮ ਸਿਗਨਲ ਕੋਲ ਸੁਪਰਫਾਸਟ ਸਾਬਰਮਦੀ ਐੱਕਸਪ੍ਰੈਸ ਐਤਵਾਰ ਰਾਤ ਪਟੜੀ ਤੋਂ ਉੱਤਰ ਗਈ ਸੀ, ਜਿਸ ਕਾਰਨ ਇੰਜਣ ਅਤੇ ਚਾਰ ਜਨਰਲ ਕੋਚ ਪਟੜੀ ਤੋਂ ਉੱਤਰ ਗਏ। ਰੇਲਵੇ ਨੇ ਅਜਮੇਰ ਜੰਕਸ਼ਨ ’ਤੇ ਹੈਲਪਲਾਈਨ ਨੰਬਰ 0145-2429642 ਜਾਰੀ ਕਰਕੇ ਹੈਲਪ ਡੈਸਕ ਬਣਾਇਆ ਹੈ। ਹਾਲਾਂਕਿ ਅਜੇ ਹਾਦਸੇ ਦਾ ਕਾਰਨ ਸਾਹਮਣੇ ਨਹੀਂ ਆਇਆ ਹੈ ਪਰ ਜਿਹੜੇ ਟਰੈਕ ’ਤੇ ਐੱਕਸਪ੍ਰੈਸ ਟਰੇਨ ਪਟੜੀ ਤੋਂ ਉੱਤਰੀ ਹੈ ਉਸ ਦੇ ਨਾਲ ਲੱਗਦੇ ਇੱਕ ਟਰੈਕ ’ਤੇ ਮਾਲ ਗੱਡੀ ਖੜ੍ਹੀ ਸੀ। ਯਾਤਰੀਆਂ ਨੂੰ ਅਜਮੇਰ ਰੇਲਵੇ ਸਟੇਸ਼ਨ ਭੇਜਿਆ ਗਿਆ ਹੈ। ਮੁੱਖ ਲੋਕ ਸੰਪਰਕ ਅਧਿਕਾਰੀ, ਉੱਤਰ ਪੱਛਮੀ ਰੇਲਵੇ, ਕੈਪਸ਼ਨ ਸ਼ਸ਼ਿਕਿਰਨ ਨੇ ਦੱਸਿਆ ਕਿ ਟ੍ਰੈਕ ਦੀ ਬਹਾਲੀ ਦਾ ਕੰਮ ਕੀਤਾ ਜਾ ਰਿਹਾ ਹੈ। ਡਾਊਨ ਲਾਈਨ ’ਤੇ ਟਰੇਨ ਦੀ ਆਵਾਜਾਹੀ ਸ਼ੁਰੂ ਹੋ ਗਈ ਹੈ। (Train Accident)
ਰੇਲ ਆਵਾਜਾਈ ਪ੍ਰਭਾਵਿਤ | Train Accident
ਗੱਡੀ ਨੰਬਰ 12548, ਸਾਬਰਮਤੀ-ਆਗਰਾ ਕੈਂਟ ਪਟੜੀ ਤੋਂ ਉੱਤਰ ਜਾਣ ਕਰਕੇ ਰੇਲ ਆਵਾਜਾਈ ਪ੍ਰਭਾਵਿਤ ਹੋਈ ਹੈ।
18 ਮਾਰਚ ਨੂੰ ਰੱਦ ਕੀਤੀਆਂ ਗਈਆਂ ਟਰੇਨਾਂ | Train Accident
- ਗੱਡੀ ਨੰਬਰ 12065, ਅਜਮੇਰ-ਦਿੱਲੀ ਸਰਾਏ ਰੋਹਿਲਾ
- ਗੱਡੀ ਨੰਬਰ 22987, ਅਜਮੇਰ-ਆਗਰਾ ਫੋਰਟ
- ਗੱਡੀ ਨੰਬਰ 09605, ਅਜਮੇਰ-ਗੰਗਾਪੁਰ ਸਿਟੀ
- ਗੱਡੀ ਨੰਬਰ 09639, ਅਜਮੇਰ-ਰੇਵਾੜੀ
- ਗੱਡੀ ਨੰਬਰ 19735, ਜੈਪੁਰ-ਮਾਰਵਾੜ
ਬਦਲਵੇਂ ਰੂਟਾਂ ਦੀਆਂ ਰੇਲ ਸੇਵਾਵਾਂ | Train Accident
- ਗੱਡੀ ਨੰਬਰ 12915, ਸਾਬਰਮਤੀ-ਦਿੱਲੀ ਰੇਲ ਸੇਵਾ ਬਦਲਵੇਂ ਰੂਟ ਦੋਰਾਈ, ਮਦਰ (ਅਜਮੇਰ ਨੂੰ ਛੱਡ ਕੇ)
- ਗੱਡੀ ਨੰਬਰ 17029, ਹੈਦਰਾਬਾਦ-ਹਿਸਾਰ ਰੇਲ ਸੇਵਾ ਬਦਲਵੇਂ ਰੂਟ ਵਾਇਆ ਆਦਰਸ਼ ਨਗਰ, ਮਦਾਰ (ਅਜਮੇਰ ਨੂੰ ਛੱਡ ਕੇ)