ਸਾਡੇ ਨਾਲ ਸ਼ਾਮਲ

Follow us

16 C
Chandigarh
Thursday, February 26, 2026
More
    Home Breaking News ਰਾਜਸਥਾਨ : ਖੇਤ...

    ਰਾਜਸਥਾਨ : ਖੇਤ ਦੀ ਡਿੱਗੀ ’ਚ ਡੁੱਬਣ ਨਾਲ ਤਿੰਨ ਬੱਚਿਆਂ ਦੀ ਦਰਦਨਾਕ ਮੌਤ

    ਖੇਤ ਦੀ ਡਿੱਗੀ ’ਚ ਡੁੱਬਣ ਨਾਲ ਤਿੰਨ ਬੱਚਿਆਂ ਦੀ ਦਰਦਨਾਕ ਮੌਤ

    ਸ੍ਰੀਗੰਗਾਨਗਰ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ ਹਨੂਮਾਨਗੜ ਜ਼ਿਲ੍ਹੇ ’ਚ ਭਾਦਰਾ ਥਾਣਾ ਖੇਤਰ ਦੇ ਪਿੰਡ ਪਟਵਾ ’ਚ ਤਿੰਨ ਬੱਚਿਆਂ ਦੀ ਖੇਤ ’ਚ ਬਣੀ ਪਾਣੀ ਦੀ ਡਿੱਗੀ ’ਚ ਡੁੱਬ ਜਾਣ ਨਾਲ ਮੌਤ ਹੋ ਗਈ ਪੁਲਿਸ ਅਨੁਸਾਰ ਸੋਮਵਾਰ ਦੇਰ ਰਾਤ ਲਗਭਗ ਦਸ ਵਜੇ ਪਟਵਾ ਤੋਂ ਰਾਮਗੜੀਆ ਮਾਰਗ ’ਤੇ ਕਿਸਾਨ ਧਰਮਾਰਾਮ ਦੇ ਖੇਤ ’ਚ ਪਾਣੀ ਦੀ ਡਿੱਗੀ ’ਚ ਕਮਲ (12) ਯੋਗੇਸ਼ (15) ਤੇ ਯੁਵਰਾਜ (11) ਦੀਆਂ ਲਾਸ਼ਾਂ ਤੈਰਦੀਆਂ ਦਿਖਾਈ ਦਿੱਤੀਆਂ ਇਹ ਬੱਚੇ ਨਹਾਉਣ ਲਈ ਡਿੱਗੀ ’ਤੇ ਚਲੇ ਗਏ ਸਨ ਬੱਚਿਆਂ ਦੇ ਪਰਿਵਾਰ ਵਾਲਿਆਂ ਨੇ ਖੇਤ ਤੋਂ ਕੰਮ ਕਰਕੇ ਸ਼ਾਮ ਨੂੰ ਵਾਪਸ ਘਰ ਆਉਣ ’ਤੇ ਉਨ੍ਹਾਂ ਦਾ ਕੁਝ ਦੇਰ ਤੱਕ ਉਡੀਕ ਕੀਤੀ ਤੇ ਫਿਰ ਉਨ੍ਹਾਂ ਦੀ ਭਾਲ ਸ਼ੁਰੂ ਕੀਤੀ ਬਾਅਦ ’ਚ ਸਾਈਕਲ, ਚੱਪਲਾਂ ਤੇ ਕੱਪੜੇ ਵੇਖ ਕੇ ਬੱਚਿਆਂ ਦੀਆਂ ਲਾਸ਼ਾਂ ਡਿੱਗੀ ’ਚ ਤੈਰਦੀਆਂ ਦਿਸੀਆਂ ਭਾਦਰਾ ਦੇ ਏਐਸਆਈ ਰਾਕੇਸ਼ ਗੋਦਾਰਾ ਨੇ ਦੱਸਿਆ ਕਿ ਪੁਲਿਸ ਨੇ ਅੱਜ ਤਿੰਨੇ ਲਾਸ਼ਾਂ ਨੂੰ ਪਰਿਵਾਰ ਨੂੰ ਸੌਂਪ ਦਿੱਤਾ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ