ਸਾਡੇ ਨਾਲ ਸ਼ਾਮਲ

Follow us

11.3 C
Chandigarh
Friday, January 23, 2026
More
    Home Breaking News Punjab Roof C...

    Punjab Roof Collapse News: ਛੱਤ ਡਿੱਗਣ ਕਾਰਨ ਤਿੰਨ ਸਾਲ ਦੀ ਮਾਸੂਮ ਬੱਚੀ ਦੀ ਮੌਤ

    Punjab Roof Collapse News
    ਚਿੱਬੜਾਂ ਵਾਲੀ:  ਮਕਾਨ ਦੀ ਡਿੱਗੀ ਛੱਤ ਤੇ ਮ੍ਰਿਤਕ ਬੱਚੀ ਦੀ ਫਾਈਲ ਫੋਟੋ। ਤਸਵੀਰ: ਰਾਜ ਕੁਮਾਰ

    Punjab Roof Collapse News: ਚਿੱਬੜਾਂ ਵਾਲੀ (ਰਾਜ ਕੁਮਾਰ)। ਬੀਤੀ ਰਾਤ ਹੋਈ ਬਾਰਿਸ਼ ਕਾਰਨ ਪਿੰਡ ਭੰਗਚੜ੍ਹੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਇਕ ਮਜ਼ਦੂਰ ਪਰਿਵਾਰ ਦੇ ਘਰ ਦੀ ਛੱਤ ਡਿੱਗ ਜਾਣ ਕਾਰਨ ਤਿੰਨ ਸਾਲਾਂ ਬੱਚੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਲੜਕੀ ਦੇ ਪਿਤਾ ਜੱਜ ਸਿੰਘ ਨੇ ਦੱਸਿਆ ਕਿ ਉਹ ਨਜ਼ਦੀਕ ਪੈਂਦੇ ਪਿੰਡ ਰੁਪਾਣਾ ਵਿਖੇ ਪੇਪਰ ਮਿਲ ਵਿੱਚ ਮਜ਼ਦੂਰੀ ਦਾ ਕੰਮ ਕਰਦਾ ਹੈ ਤੇ ਬੀਤੀ ਰਾਤ ਹੋਈ ਬਾਰਿਸ਼ ਕਰ ਕਾਰਨ ਉਸ ਦੇ ਘਰ ਦੀ ਛੱਤ ਡਿੱਗ ਪਈ, ਇਸ ਦੌਰਾਨ ਬੱਚੀ ਜਸਨਾਇਤ ਪ੍ਰੀਤ ਕੌਰ ਉਮਰ ਤਿੰਨ ਸਾਲ, ਇੱਕ ਬੇਟਾ ਜਸਨਾਇਤ ਸਿੰਘ ਅਤੇ ਉਸ ਦੀ ਪਤਨੀ ਬੈਠੇ ਹੋਏ ਸਨ ਕਿ ਅਚਾਨਕ ਹੋ ਰਹੀ ਬਾਰਿਸ਼ ਕਾਰਨ ਮਕਾਨ ਦੀ ਛੱਤ ਡਿੱਗ ਪਈ।

    ਇਹ ਵੀ ਪੜ੍ਹੋ:  Faridkot Crime News: ਫ਼ਰੀਦਕੋਟ ਪੁਲਿਸ ਵੱਲੋਂ ਵੱਡੀ ਮਾਤਰਾ ’ਚ ਨਸ਼ੀਲੀਆਂ ਗੋਲੀਆਂ ਤੇ ਕੈਪਸ਼ੂਲ ਸਮੇਤ ਚਾਰ ਕਾਬੂ

    Punjab Roof Collapse News
    ਜਾਣਕਾਰੀ ਦਿੰਦੇ ਪਿੰਡ ਵਾਸੀ

    ਇਸ ਦੌਰਾਨ ਪੂਰਾ ਪਰਿਵਾਰ ਛੱਤ ਦੀ ਲਪੇਟ ’ਚ ਆ ਗਿਆ, ਇਸ ਦੌਰਾਨ ਲੜਕੇ ਅਤੇ ਉਸ ਦੀ ਪਤਨੀ ਨੂੰ ਸੱਟਾਂ ਲੱਗੀਆਂ ਜਦੋਂਕਿ ਤਿੰਨ ਸਾਲਾਂ ਲੜਕੀ ਜਸਨਾਇਤ ਪ੍ਰੀਤ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪਿੰਡ ਵਾਸੀਆਂ ਅਤੇ ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਰਿਵਾਰ ਆਰਥਿਕ ਹਾਲਤ ਨੂੰ ਵੇਖਦੇ ਹੋਏ ਪਰਿਵਾਰ ਦੀ ਮਾਲੀ ਮੱਦਦ ਕੀਤੀ ਜਾਵੇ ਤਾਂ ਜੋ ਉਹਨਾਂ ਨੂੰ ਰਹਿਣ ਵਾਸਤੇ ਘਰ ਦੀ ਛੱਤ ਨਸੀਬ ਹੋ ਸਕੇ। Punjab Roof Collapse News