Punjab Budget 2025: ਬਜ਼ਟ ਵਿੱਚ ਵਪਾਰੀਆਂ ਦੇ ਹਿੱਤਾਂ ਲਈ ਠੋਸ ਕਦਮ ਚੁੱਕੇ ਸਰਕਾਰ : ਪਵਨ ਗੁੱਜਰਾਂ

Punjab-Budget-2025
ਸੁਨਾਮ: ਗੱਲਬਾਤ ਕਰਦੇ ਹੋਏ ਪੰਜਾਬ ਪ੍ਰਦੇਸ਼ ਵਪਾਰ ਮੰਡਲ ਯੂਨਿਟ ਸੁਨਾਮ ਦੇ ਪ੍ਰਧਾਨ ਅਤੇ ਹੋਰ ਵਪਾਰੀ ਆਗੂ। ਤਸਵੀਰ: ਕਰਮ ਥਿੰਦ

ਅਗਾਮੀ ਆਉਣ ਵਾਲੇ ਬਜ਼ਟ ਤੋਂ ਵਪਾਰੀਆਂ ਨੂੰ ਵਧੇਰੇ ਉਮੀਦਾਂ | Punjab Budget 2025

Punjab Budget 2025: ਸੁਨਾਮ ਊਧਮ ਸਿੰਘ ਵਾਲਾ, (ਕਰਮ ਥਿੰਦ)। ਪੰਜਾਬ ਪ੍ਰਦੇਸ਼ ਵਪਾਰ ਮੰਡਲ ਯੂਨਿਟ ਸੁਨਾਮ ਦੇ ਪ੍ਰਧਾਨ ਪਵਨ ਗੁੱਜਰਾਂ ਦੀ ਅਗਵਾਈ ਹੇਠ ਵਿਸ਼ੇਸ਼ ਮੀਟਿੰਗ ਹੋਈ ਜਿਸ ਦੌਰਾਨ ਦਿਨ-ਪ੍ਰਤੀਦਿਨ ਪਤਲੀ ਹੋ ਰਹੀ ਆਰਥਿਕ ਸਥਿਤੀ ਵਿੱਚ ਸੁਧਾਰ ਲਿਆਉਣ ਲਈ ਅਗਾਮੀ ਦਿਨਾਂ ਵਿੱਚ ਪੇਸ਼ ਕੀਤੇ ਜਾਣ ਵਾਲੇ ਬਜ਼ਟ-2025 ਵਿੱਚ ਠੋਸ ਕਦਮ ਚੁੱਕਣ ਅਤੇ ਵਪਾਰੀਆਂ ਦੇ ਹਿੱਤਾਂ ਦੀ ਰਾਖੀ ਕਰਨ ਦੀ ਗੱਲ ਆਖੀ।

25% ਸਟਾਂਪ ਡਿਊਟੀ ਤੋਂ ਰਾਹਤ ਅਤੇ ਪ੍ਰੋਫੈਸ਼ਨਲ ਟੈਕਸ ਰੱਦ ਕਰਨ ਸਮੇਤ ਹੋਰ ਮੰਗਾਂ ਮੰਨੇ ਜਾਣ ਦੀ ਉਮੀਦ : ਵਪਾਰੀ

ਇਸ ਮੌਕੇ ਪਵਨ ਗੁੱਜਰਾਂ ਅਤੇ ਖਜ਼ਾਨਚੀ ਪਰਵੀਨ ਕੁਮਾਰ ਨੇ ਆਖਿਆ ਕਿ ਮੌਜੂਦਾ ਸਮੇਂ ਵਿੱਚ ਵਪਾਰ ਵੈਂਟੀਲੇਟਰ ’ਤੇ ਚੱਲ ਰਹੇ ਹਨ ਅਤੇ ਇਹਨਾਂ ਵਪਾਰਾਂ ਨੂੰ ਚਲਦਾ ਰੱਖਣ ਲਈ ਲੋੜੀਂਦੀ ਆਕਸੀਜਨ ਦੀ ਲੋੜ ਹੈ ਤਾਂ ਜੋ ਵਪਾਰੀਆਂ ਨੂੰ ਰਾਹਤ ਦਾ ਸਾਹ ਮਿਲ ਸਕੇ, ਜਿਸ ਲਈ ਸਰਕਾਰਾਂ ਨੂੰ ਵਪਾਰੀਆਂ ਪ੍ਰਤੀ ਵਧੇਰੇ ਨਜ਼ਰਸਾਨੀ ਦੀ ਲੋੜ ਹੈ। ਉਹਨਾਂ ਆਖਿਆ ਕਿ ਅਗਾਮੀ ਪੇਸ਼ ਕੀਤੇ ਜਾਣ ਵਾਲੇ ਬਜ਼ਟ ਵਿੱਚ ਵਪਾਰੀਆਂ ਨੂੰ ਵਧੇਰੇ ਉਮੀਦਾਂ ਹਨ ਅਤੇ ਸੂਬੇ ਵਿੱਚ .25% ਸਟਾਂਪ ਡਿਊਟੀ ਤੋਂ ਰਾਹਤ ਅਤੇ ਪ੍ਰੋਫੈਸ਼ਨਲ ਟੈਕਸ ਰੱਦ ਕਰਨ ਸਮੇਤ ਹੋਰਨਾਂ ਮੰਗਾਂ ਮੰਨੇ ਜਾਣ ਦੀਆਂ ਉਮੀਦਾਂ ਹਨ। ਉਹਨਾਂ ਆਖਿਆ ਕਿ ਪਿਛਲੇ ਇੱਕ ਸਾਲ ਤੋਂ ਵੱਧ ਬੰਦ ਪਿਆ ਪੰਜਾਬ ਸੂਬੇ ਦਾ ਬਾਰਡਰ ਬਾਹਰੀ ਵਪਾਰੀਆਂ ਲਈ ਸੂਬੇ ਦੀ ਹਾਲਤ ਦੀ ਚੰਗੀ ਦਿਖ ਪੇਸ਼ ਨਹੀਂ ਕਰ ਰਿਹਾ ਸੀ। ਉਹਨਾਂ ਕਿਹਾ ਕਿ ਸਮੂਹ ਵਪਾਰੀਆਂ ਨੇ ਹਰ ਸੰਕਟ ਦੀ ਘੜੀ ਵਿੱਚ ਸਰਕਾਰਾਂ ਦਾ ਸਾਥ ਦਿੱਤਾ ਅਤੇ ਹੁਣ ਸਰਕਾਰ ਵੀ ਵਪਾਰੀਆਂ ਦੇ ਹਿੱਤਾਂ ਦੀ ਰਾਖੀ ਯਕੀਨੀ ਬਣਾਉਣ ਲਈ ਠੋਸ ਕਦਮ ਚੁੱਕੇ।

ਇਹ ਵੀ ਪੜ੍ਹੋ:Sushant Singh Rajput: ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ’ਚ ਕਲੋਜ਼ਰ ਰਿਪੋਰਟ ਪੇਸ਼, ਜਾਣੋ

ਉਹਨਾਂ ਮੰਗ ਕੀਤੀ ਕਿ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਵਪਾਰ ਵਿੱਚ ਵਾਧੇ ਲਈ ਆਧੁਨਿਕ ਵਪਾਰਿਕ ਹੱਬ ਦੀ ਸਥਾਪਨਾ ਕੀਤੀ ਜਾਵੇ, ਰਜਿਸਟਰਡ ਵਪਾਰੀਆਂ ਨੂੰ ਸਿਹਤ ਸੇਵਾਵਾਂ ਲਈ ਇਲਾਜ ਬੀਮਾ ਪ੍ਰਦਾਨ ਕੀਤਾ ਜਾਵੇ, ਅੱਗ ਦੇ ਹਾਦਸਿਆਂ ਤੋਂ ਬਚਾਅ ਲਈ ਅਗਨੀ ਬੀਮਾ ਯੋਜਨਾ ਵੀ ਲਾਗੂ ਕੀਤੀ ਜਾਵੇ, ਵਪਾਰੀਆਂ ਦੇ ਵਿਕਾਸ ਲਈ ਮਾਰਗਦਰਸ਼ਨ ਪ੍ਰੋਗਰਾਮ ਸ਼ੁਰੂ ਕੀਤਾ ਜਾਵੇ, ਵਪਾਰ ਲਾਇਸੰਸ ਦੀ ਪ੍ਰਕਿਰਿਆ ਨੂੰ ਅਸਾਨ ਬਣਾਉਂਦੇ ਹੋਏ ਪੰਜ ਸਾਲਾਂ ਦੀ ਮਿਆਦ ਨਾਲ ਆਨਲਾਈਨ ਅਤੇ ਆਫਲਾਈਨ ਮੁਹਈਆ ਕਰਵਾਇਆ ਜਾਵੇ, ਵਪਾਰੀਆਂ ਨੂੰ ਐਮ.ਐਸ.ਐਮ.ਈ. ਤਹਿਤ ਪ੍ਰਦਰਸ਼ਨੀ ਸਬਸਿਡੀ ਦਿੱਤੀ ਜਾਵੇ ਅਤੇ ਉਦਯੋਗਿਕ ਨੀਤੀ-2022 ਤਹਿਤ ਉਦਯੋਗਾਂ ਨੂੰ ਸਮੇਂ ਸਿਰ ਪੂਜੀ ਸਬਸਿਡੀ ਪ੍ਰਦਾਨ ਕੀਤਾ ਜਾਣਾ ਆਦਿ ਸ਼ਾਮਲ ਹੈ। ਇਸ ਮੌਕੇ ਹਰੀ ਚੰਦ, ਸੋਮ ਨਾਥ ਵਰਮਾ, ਨਾਜਰ ਸਿੰਘ ਮਾਨ, ਮਿੰਦੀ (ਬਿਜਲੀ ਵਾਲੇ) ਆਦਿ ਹਾਜ਼ਰ ਸਨ। Punjab Budget 2025