ਸਮਾਜਿਕ ਤੇ ਧਾਰਮਿਕ ਕਾਰਜਾਂ ‘ਚ ਮੋਹਰੀ ਭੂਮਿਕਾ ਨਿਭਾ ਰਿਹੈ ਡੇਰਾ ਸੱਚਾ ਸੌਦਾ : ਬਜਰੰਗ ਦਾਸ

All India Trade Union, Haryana, Support, Dera Sacha Sauda

 ਵਪਾਰ ਮੰਡਲ ਹਰਿਆਣਾ ਦੇ ਅਹੁਦੇਦਾਰਾਂ  ਨੇ ਲਿਆ ਡੇਰਾ ਸੱਚਾ ਸੌਦਾ ਨੂੰ ਖੁੱਲ੍ਹੀ ਹਮਾਇਤ ਦੇਣ ਦਾ ਫੈਸਲਾ

ਸਰਸਾ: ਅਖਿਲ ਭਾਰਤੀ ਵਪਾਰ ਮੰਡਲ ਦੇ ਕੌਮੀ ਜਨਰਲ ਸਕੱਤਰ ਤੇ ਹਰਿਆਣਾ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਾਂਤ ਪ੍ਰਧਾਨ ਬਜਰੰਗ ਦਾਸ ਗਰਗ ਨੇ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਗਵਾਈ ‘ਚ ਡੇਰਾ ਸੱਚਾ ਸੌਦਾ ਸਮਾਜਿਕ ਤੇ ਧਾਰਮਿਕ ਕਾਰਜ ਕਰ ਰਿਹਾ ਹੈ ਚੰਗੇ ਕਾਰਜਾਂ ‘ਚ ਅੜਿੱਕਾ ਪਾਉਣ ਲਈ ਪੂਜਨੀਕ ਗੁਰੂ ਜੀ ਨੂੰ ਸਾਜਿਸ਼ ਤਹਿਤ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਉੱਚਿਤ ਨਹੀਂ ਹੈ । ਸੰਤ ਜਾਂ ਕੋਈ ਵਿਅਕਤੀ ਸਮਾਜਿਕ ਜਾਂ ਧਾਰਮਿਕ ਕਾਰਜ ਕਰਕੇ ਜਨਤਾ ਤੇ ਰਾਸ਼ਟਰ ਦੀ ਸੇਵਾ ਕਰਦਾ ਹੈ ਤਾਂ ਵਪਾਰ ਮੰਡਲ ਹਮੇਸ਼ਾ ਉਨ੍ਹਾਂ ਨਾਲ ਹੈ ਤੇ ਅੱਗੇ ਵੀ ਖੁੱਲ੍ਹਾ ਸਾਥ ਦੇਵੇਗਾ।

ਪ੍ਰੈਸ ਕਾਨਫਰੰਸ ਨੂੰ ਕੀਤਾ ਸੰਬੋਧਨ

ਉਹ ਸ਼ਨਿੱਚਰਵਾਰ ਨੂੰ ਵਪਾਰ ਮੰਡਲ ਦੇ ਸਾਥੀਆਂ ਸਮੇਤ ਡੇਰਾ ਸੱਚਾ ਸੌਦਾ ਆਏ ਸਨ। ਇੱਥੇ ਹੋਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਗਰਗ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਨਾਲ ਦੇਸ਼ ਦੇ ਕਰੋੜਾਂ ਸ਼ਰਧਾਲੂ ਜੁੜੇ ਹੋਏ ਹਨ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਹਮੇਸ਼ਾ ਹੀ ਮਾਨਵਤਾ ਭਲਾਈ ਲਈ ਕਾਰਜ ਕੀਤੇ ਹਨ।

ਡੇਰਾ ਦੇ ਨਾਲ ਦੇਸ਼ ਦੀ ਆਮ ਜਨਤਾ ਦੀ ਭਾਵਨਾ ਜੁੜੀ ਹੋਈ ਹੈ। ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਭਾਵੇਂ ਕੋਈ ਕੁਦਰਤੀ ਆਫ਼ਤ ਆਵੇ ਜਾਂ ਖੂਨਦਾਨ ਕਰਨ ਦੀ ਗੱਲ ਹੋਵੇ, ਵਾਤਾਵਰਨ ਸੁਰੱਖਿਆ ਦੀ ਗੱਲ ਹੋਵੇ, ਸਿੱਖਿਆ ਖੇਤਰ ਜਾਂ ਕੋਈ ਮਾਨਵਤਾ ਭਲਾਈ ਦੇ ਕਾਰਜ ਹੋਣ, ਉਸ ‘ਚ ਸਦਾ ਮੋਹਰੀ ਰਿਹਾ ਹੈ। ਇੱਥੋਂ ਤੱਕ ਲੱਖਾਂ ਗਰੀਬ ਲੜਕੀਆਂ ਦੇ ਵਿਆਹ ਕਰਵਾਉਣ ਤੇ ਪੂਰੇ ਦੇਸ਼ ‘ਚ ਡੇਰਾ ਸ਼ਰਧਾਲੂਆਂ ਵੱਲੋਂ ਸਫ਼ਾਈ ਅਭਿਆਨ ਚਲਾ ਕੇ ਚੰਗੇ ਕਾਰਜ ਕੀਤੇ ਜਾ ਰਹੇ ਹਨ ਜਿਸ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਘੱਟ ਹੈ।

ਸਾਡਾ ਮੁੱਖ ਮਕਸ਼ਦ ਚੰਗੇ ਕਾਰਜ ਕਰਨ ਵਾਲਿਆਂ ਦਾ ਸਹਿਯੋਗ ਕਰਨਾ

ਉਨ੍ਹਾਂ ਕਿਹਾ ਕਿ ਸਾਡਾ ਧਰਮ ਬਣਦਾ ਹੈ ਕਿ ਦੇਸ਼ ਤੇ ਜਨਤਾ ਦੇ ਹਿੱਤ ‘ਚ ਉਨ੍ਹਾਂ ਦਾ ਸਹਿਯੋਗ ਕਰੀਏ ਤਾਂ ਕਿ ਉਨ੍ਹਾਂ ਨੂੰ ਮਨੋਬਲ ਮਿਲੇ। ਕਰੋੜਾਂ ਭਗਤਾਂ ਦੇ ਨਾਲ-ਨਾਲ ਆਮ ਜਨਤਾ ਵੀ ਉਨ੍ਹਾਂ ਦੇ ਨਾਲ ਜੁੜੇ। ਸ੍ਰੀ ਗਰਗ ਨੇ ਦੱਸਿਆ ਕਿ ਰਾਜ ਦੇ ਵਪਾਰ ਮੰਡਲ ਦੇ ਅਹੁਦਾ ਅਧਿਕਾਰੀਆਂ ਨੇ ਵਿਚਾਰ-ਵਟਾਂਦਰਾ ਕਰਕੇ ਲੋਕਹਿੱਤ ‘ਚ ਡੇਰਾ ਸੱਚਾ ਸੌਦਾ ਨੂੰ ਖੁੱਲ੍ਹੀ ਹਮਾਇਤ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਚੰਗੇ ਆਦਮੀਆਂ ‘ਤੇ  ਦੋਸ਼ ਲਾ ਕੇ ਸਾਜਿਸ਼ ਤਹਿਤ ਫਸਾਓਗੇ ਤਾਂ ਚੰਗਾ ਆਦਮੀ ਕੰਮ ਨਹੀਂ ਕਰੇਗਾ। ਸ੍ਰੀ ਗਰਗ ਨੇ ਕਿਹਾ ਕਿ ਦੁਨੀਆ ਨੇ ਤਾਂ ਵੱਡੇ-ਵੱਡੇ ਸੰਤਾਂ ਨੂੰ ਨਹੀਂ ਬਖਸ਼ਿਆ। ਭਗਵਾਨ ਰਾਮ ਜੀ ਨੂੰ ਵੀ ਨਹੀਂ ਬਖਸ਼ਿਆ। ਸ੍ਰੀ ਗਰਗ ਨੇ ਕਿਹਾ ਕਿ ਸਾਡਾ ਮੁੱਖ ਮਕਸ਼ਦ ਦੇਸ਼ ਤੇ ਜਨਤਾ ਦੇ ਹਿੱਤ ‘ਚ ਚੰਗੇ ਕਾਰਜ ਕਰਨ ਵਾਲਿਆਂ ਦਾ ਸਹਿਯੋਗ ਕਰਨਾ ਹੈ, ਜਿਸਦੇ ਲਈ ਸਾਡੀ ਸੰਸਥਾ ਦੇਸ਼ ‘ਚ ਜੁਟੀ ਹੋਈ ਹੈ।

ਇਸ ਮੌਕੇ ‘ਤੇ ਵਪਾਰ ਮੰਡਲ ਜ਼ਿਲ੍ਹਾ ਪ੍ਰਧਾਨ ਤੇ ਪ੍ਰਦੇਸ਼ ਜਨਰਲ ਸਕੱਤਰ ਹੀਰਾ ਲਾਲ ਸ਼ਰਮਾ, ਪ੍ਰਦੇਸ਼ ਉਪ ਪ੍ਰਧਾਨ ਰੋਸ਼ਨ ਲਾਲ ਗੋਇਲ, ਪ੍ਰਦੇਸ਼ ਸੰਗਠਨ ਮੰਤਰੀ ਰਾਜਕਰਨ ਭਾਟੀਆ, ਪ੍ਰਦੇਸ਼ ਸੁਰੱਖਿਆ ਪਵਨ ਗਰਗ ਹਿਸਾਰ, ਜ਼ਿਲ੍ਹਾ ਸੁਰੱਖਿਆ ਕ੍ਰਿਸ਼ਨ ਗੁਪਤਾ, ਜ਼ਿਲ੍ਹਾ ਜਨਰਲ ਸਕੱਤਰ ਜੈ ਪ੍ਰਕਾਸ਼ ਭੋਲੂ ਸਰੀਆ, ਜ਼ਿਲ੍ਹਾ ਸਕੱਤਰ ਕ੍ਰਿਸ਼ਨ ਮਕਾਨੀ, ਜ਼ਿਲ੍ਹਾ ਪ੍ਰਚਾਰ ਸਕੱਤਰ ਕਾਲੂ ਰਾਮ ਸ਼ਰਮਾ, ਭਿਵਾਨੀ ਜ਼ਿਲ੍ਹਾ ਪ੍ਰਧਾਨ ਨਰੇਸ਼ ਗਰਗ, ਜ਼ਿਲ੍ਹਾ ਉਪ ਪ੍ਰਧਾਨ ਸਵਰਨ ਗੁਪਤਾ ਤੋਂ ਇਲਾਵਾ

ਅਗਰਵਾਲ ਸਭਾ ਪ੍ਰਧਾਨ ਅਨਿਲ ਸਰਾਫ ਜਨਰਲ ਸਕੱਤਰ ਅਨਜਨੀ ਕਨੋਡੀਆ, ਉਪ ਪ੍ਰਧਾਨ ਅਸ਼ਵਨੀ ਬਾਂਸਲ ਮਮੇਰੀ ਵਾਲਾ, ਹੋਲਸੇਲ ਚੀਨੀ ਗੁੜ ਐਸੋਸੀਏਸ਼ਨ ਸੁਭਾਸ਼ ਗੋਇਲ, ਸ਼ੂਜ ਮਰਚੇਂਟ ਅਸੋ. ਪ੍ਰਧਾਨ ਸੋਮ ਸੇਠੀ, ਅਗਰਵਾਲ ਸਭਾ ਭੱਟੂ ਮੰਡੀ ਪ੍ਰਧਾਨ ਬ੍ਰਹਮਾਨੰਦ ਗੋਇਲ, ਵੈਸ਼ਯ ਸਮਾਜ ਦੇ ਕੌਮੀ ਜਨਰਲ ਸਕੱਤਰ ਕ੍ਰਿਸ਼ਨ ਕੁਮਾਰ ਖਾਰੀਆ, ਯੁਵਾ ਪ੍ਰਧਾਨ ਵਿਨੈ ਬਾਂਸਲ ਫਤਿਆਬਾਦ, ਸਾਲਾਸਰ ਧਾਮ ਮੰਦਿਰ ਸਰਸਾ ਦੇ ਪ੍ਰਧਾਨ ਗੋਪਾਲ ਸਰਾਫ, ਅਗਰਵਾਲ ਸਭਾ ਉਪ ਪ੍ਰਧਾਨ ਵਿਸ਼ਣੂ ਸਿੰਗਲਾ, ਰੋਨਕ ਗਰੁੱਪ ਪ੍ਰਭਾਰੀ ਹਰਿਆਣਾ ਸੁਮਿਤ ਕੁਮਾਰ, ਐਲਾਨਾਬਾਦ ਪ੍ਰਧਾਲ ਸੁਭਾਸ਼ ਗੋਇਲ, ਟੋਹਾਣਾ ਪ੍ਰਧਾਨ ਰਾਜਿੰਦਰ ਗੋਇਲ ਆਦਿ ਪ੍ਰਤੀਨਿਧੀ ਵੱਡੀ ਗਿਣਤੀ ‘ਚ ਮੌਜ਼ੂਦ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।