ਸੋਨੇ ਅਤੇ ਚਾਂਦੀ ਦੇ ਭਾਅ ‘ਚ ਇਜ਼ਾਫ਼ਾ

Bull Market

ਨਵੀਂ ਦਿੱਲੀ: ਦਿੱਲੀ ਸਰਾਫਾ ਬਾਜ਼ਾਰ ‘ਚ ਪੀਲੀ ਧਾਤ ਦੀ ਗਾਹਕੀ ਵਧਣ ਨਾਲ ਅੱਜ ਸੋਨਾ 90 ਰੁਪਏ ਚਮਕ ਕੇ 29,950 ਰੁਪਏ ਪ੍ਰਤੀ ਦਸ ਗ੍ਰਾਮ ਜਦੋਂਕਿ ਚਾਂਦੀ 200 ਰੁਪਏ ਵਾਧੇ ਨਾਲ 40,200 ਰੁਪਏ ਕਿਲੋਗ੍ਰਾਮ ‘ਤੇ ਪਹੁੰਚ ਗਈ।

ਨੌ ਮਹੀਨੇ ਦੇ ਉੱਚਤਮ ਪੱਧਰ ‘ਤੇ ਪਹੁੰਚਣ ਤੋਂ ਬਾਅਦ ਸੋਨੇ ‘ਤੇ ਦਬਾਅ

ਕੌਮਾਂਤਰੀ ਪੱਧਰ ‘ਤੇ ਹਫਤਾਵਰੀ ਦੌਰਾਨ ਸ਼ੁੱਕਰਵਾਰ ਨੂੰ ਕਰੀਬ ਨੌ ਮਹੀਨੇ ਦੇ ਉੱਚਤਮ ਪੱਧਰ ‘ਤੇ ਪਹੁੰਚਣ ਤੋਂ ਬਾਅਦ ਸੋਨੇ ‘ਤੇ ਦਬਾਅ ਰਿਹਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਉਨ੍ਹਾਂ ਦੇ ਵਿਵਾਦਪੂਰਨ ਮੁੱਖ ਰਣਨੀਤੀਕਾਰ ਸਟੀਫਨ ਬੈਨਨ ਨੂੰ ਹਟਾਏ ਜਾਣ ਤੋਂ ਬਾਅਦ ਅਮਰੀਕੀ ਡਾਲਰ ਅਤੇ ਸ਼ੇਅਰ ਬਾਜ਼ਾਰਾਂ ‘ਚ ਆਈ ਤੇਜ਼ੀ ਦੇ ਦਬਾਅ ‘ਚ ਸੋਨਾ-ਚਾਂਦੀ ਤਿਲਕ ਗਿਆ।

ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਹਫਤਾਵਰ ‘ਤੇ ਸੋਨਾ ਹਾਜ਼ਿਰ 4.75 ਡਾਲਰ ਦੀ ਗਿਰਾਵਟ ਨਾਲ 1,283.85 ਡਾਲਰ ਪ੍ਰਤੀ ਓਂਸ ਬੋਲਿਆ ਗਿਆ। ਚਾਂਦੀ ਹਾਜ਼ਿਰ ਵੀ 0.06 ਡਾਲਰ ਫਿਸਲ ਕੇ 16.95 ਡਾਲਰ ਪ੍ਰਤੀ ਓਂਸ ‘ਤੇ ਆ ਗਈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।