ਟੋਕੀਓ, ਏਜੰਸੀ।
ਜਪਾਨ ਅਤੇ ਅਮਰੀਕਾ ਦਰਮਿਆਨ 24 ਸਤੰਬਰ ਨੂੰ ਨਿਊਯਾਰਕ ‘ਚ ਵਪਾਰਕ ਗੱਲਬਾਤ ਦਾ ਦੂਜਾ ਦੌਰ ਸ਼ੁਰੂ ਹੋਵੇਗਾ। ਜਪਾਨ ਦੇ ਵਿੱਤ ਮੰਤਰੀ ਤੋਸ਼ੀਮਿਤਸੂ ਮੋਤੇਗੀ ਨੇ ਅੱਜ ਇਸ ਗੱਲ ਦੀ ਜਾਣਕਾਰੀ ਦਿੱਤੀ। ਅਗਸਤ ‘ਚ ਸ੍ਰੀ ਮੋਤੇਗੀ ਅਤੇ ਅਮਰੀਕੀ ਵਪਾਰ ਪ੍ਰਤੀਨਿਧੀ ਰਾਬਰਟ ਲਾਈਟਥਾਈਜਰ ਦਰਮਿਆਨ ਹੋਏ ਪਹਿਲੇ ਦੌਰ ਦੀ ਮੀਟਿੰਗ ਤੋਂ ਬਾਅਦ ਇਹ ਗੱਲਬਾਤ ਕਾਫੀ ਮਹੱਤਵਪੂਰਨ ਮੰਨੀ ਜਾ ਰਹੀ ਹੈ। ਪਹਿਲੇ ਦੌਰ ਦੀ ਗੱਲਬਾਤ ‘ਚ ਦੋਵਾਂ ਦੇਸ਼ਾ ਦਰਿਆਮਨ ਦੁਵੱਲੇ ਮੁਕਤ ਵਪਾਰ ਸਮਝੌਤੇ (ਐਫਟੀਏ) ਸਬੰਧੀ ਸਹਿਮਤ ਨਹੀਂ ਬਣ ਸਕੀ ਸੀ। ਸ੍ਰੀ ਮੋਤੇਗੀ ਨੇ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਕਿਹਾ ਪਹਿਲੇ ਦੌਰ ‘ਚ ਕੁਝ ਮੁੱਦਿਆਂ ਸਬੰਧੀ ਬਣੀ ਸਹਿਮਤੀ ਦੇ ਆਧਾਰ ‘ਤੇ ਅਸੀਂ ਇਹ ਉਮੀਦ ਕਰਦੇ ਹਾਂ ਕਿ ਇਸ ਮੀਟਿੰਗ ਦੇ ਪਰਿਣਾਮ ਦੋਵਾਂ ਦੇਸ਼ਾਂ ਲਈ ਵਧੀਆ ਹੋਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।