ਸਾਡੇ ਨਾਲ ਸ਼ਾਮਲ

Follow us

10 C
Chandigarh
Thursday, January 22, 2026
More
    Home Breaking News ਪਿੰਡ ਖੋਖਰ ਨੇੜ...

    ਪਿੰਡ ਖੋਖਰ ਨੇੜੇ ਟਰੈਕਟਰ ਭਾਖੜਾ ਨਹਿਰ ’ਚ ਡਿੱਗਿਆ, 3 ਮਜ਼ਦੂਰ ਔਰਤਾਂ ਡੁੱਬੀਆਂ

    Bhakra Canal

    ਡਰਾਈਵਰ ਸਮੇਤ 9 ਨੂੰ ਬਚਾਇਆ | Bhakra Canal

    ਖਨੋਰੀ (ਕੁਲਵੰਤ ਸਿੰਘ)। ਪਿੰਡ ਖੋਖਰ ਨੇੜੇ ਟਰੈਕਟਰ ਭਾਖੜਾ (Bhakra Canal) ਨਹਿਰ ਵਿੱਚ ਡਿਗਣ ਨਾਲ 3 ਮਜ਼ਦੂਰ ਔਰਤਾਂ ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹ ਗਈਆਂ। ਜਦੋਂ ਕਿ ਟਰੈਕਟਰ ਡਰਾਈਵਰ ਸਮੇਤ 9 ਨੂੰ ਬਚਾ ਲਿਆ। ਮੌਕੇ ‘ਤੇ ਪ੍ਰਾਪਤ ਜਾਣਕਾਰੀ ਅਨੁਸਾਰ ਟਰੈਕਟਰ ਚਾਲਕ ਪਿੰਡ ਮਨੀਆਣਾ ਤੋਂ 12 ਮਜ਼ਦੂਰਾ ਨੂੰ ਲੇ ਕੇ ਝੋਨਾ ਲਾਉਣ ਲਈ ਭਾਖੜਾ ਨਹਿਰ ਦੀ ਪਟੜੀ ‘ਤੇ ਜਾ ਰਿਹਾ ਸੀ। ਕੁੱਝ ਦੂਰੀ ‘ਤੇ ਜਾ ਕੇ ਮੌੜ ‘ਤੇ ਟਰੈਕਟਰ ਤੋਂ ਸੰਤਲ‌ਨ ਵਿਗੜ ਗਿਆ। ਇਸ ਦੌਰਾਨ ਦੋ ਆਦਮੀ ਅਤੇ ਇੱਕ ਔਰਤ ਤਾਂ ਬਾਹਰ ਹੀ ਛਾਲ ਮਾਰ ਗਏ। ਜਦੋਂ ਕਿ 8 ਔਰਤਾਂ ਅਤੇ ਡਰਾਈਵਰ ਨਹਿਰ ਵਿੱਚ ਡਿੱਗ ਗਏ।

    ਇਹ ਵੀ ਪੜ੍ਹੋ : ‘ਪਰਲੋਕਾਰੀ ਵਿਸਫੋਟ’ ਦੇ ਟੁਕੜਿਆਂ ’ਚ ਮਿਲੀ ਲਾਪਤਾ ਟਾਈਟੈਨਿਕ ਪਨਡੁੱਬੀ, ਸਵਾਰ ਪੰਜਾਂ ਦੀ ਮੌਤ

    ਰੌਲਾ ਪੈਣ ‘ਤੇ 5 ਔਰਤਾਂ ਅਤੇ ਡਰਾਈਵਰ ਨੂੰ ਬਚਾ ਲਿਆ ਪਰ 3 ਔਰਤਾਂ ਕਮਲੇਸ਼ ਪਤਨੀ ਗੁਰਮੀਤ ਸਿੰਘ 38 ਸਾਲ, ਗੀਤਾਂ ਪਤਨੀ ਸੁਖਚੈਨ ਸਿੰਘ 35 ਸਾਲ, ਪਾਇਲ ਪੁੱਤਰੀ ਕਾਲਾ 16 ਸਾਲ ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹ ਗਈਆਂ। ਹਲਕਾ ਵਿਧਾਇਕ ਬਰਿੰਦਰ ਗੋਇਲ ਡੀਐੱਸਪੀ ਸ ਮਨੋਜ਼ ਗੋਰਸੀ, ਥਾਣਾ ਮੁਖੀ ਸੌਰਵ ਸੱਭਰਵਾਲ ਨੂੰ ਮੌਕੇ ‘ਤੇ ਪਹੁੰਚ ਕੇ ਤੁਰੰਤ ਹਰ ਸੰਭਵ ਮਦਦ ਕਰਨ ਲਈ ਕਿਹਾ। ਟਰੈਕਟਰ ਨੂੰ ਜੇਬੀਸੀ ਅਤੇ ਗੋਤਾ ਖੋਰਾਂ ਦੀ ਮਦਦ ਨਾਲ ਬਾਹਰ ਕੱਢ ਲਿਆ ਗਿਆ। ਖ਼ਬਰ ਲਿਖੇ ਜਾਣ ਤੱਕ ਗੋਤਾ ਖੋਰਾਂ ਦੀ ਮਦਦ ਨਾਲ ਮਰਨ ਵਾਲਿਆਂ ਦੀਆਂ ਲਾਸ਼ਾਂ ਦੀ ਭਾਲ ਜਾਰੀ ਸੀ।

    LEAVE A REPLY

    Please enter your comment!
    Please enter your name here