ਪੀਐਮੀ ਮੋਦੀ ਦੇ ਸਰਸਾ ਆਉਣ ਦੇ ਮੱਦੇਨਜ਼ਰ ਡਰੋਨ ਉਡਾਉਣ ‘ਤੇ ਪੂਰਨ ਪਾਬੰਦੀ

PM Modi
ਪੀਐਮੀ ਮੋਦੀ ਦੇ ਸਰਸਾ ਆਉਣ ਦੇ ਮੱਦੇਨਜ਼ ਡਰੋਨ ਉਡਾਉਣ 'ਤੇ ਪੂਰਨ ਪਾਬੰਦੀ

ਵੀਵੀਆਈਪੀ ਮੂਵਮੈਂਟ ਦੇ ਮੱਦੇਨਜ਼ਰ ਡਰੋਨ (ਯੂਏਵੀ) ਦੀ ਉਡਾਣ ‘ਤੇ ਪਾਬੰਦੀ

ਸਰਸਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) 19 ਨਵੰਬਰ ਨੂੰ ਸਰਸਾ ਪਹੁੰਚਣਗੇ। ਜਿਸ ਦੇ ਲਈ ਪ੍ਰਸ਼ਾਸਨ ਨੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹਨ। ਡਿਪਟੀ ਕਮਿਸ਼ਨਰ ਪਾਰਥ ਗੁਪਤਾ ਨੇ ਨੂੰ ਵੀ.ਵੀ.ਆਈ.ਪੀ ਮੂਵਮੈਂਟ ਦੇ ਮੱਦੇਨਜ਼ਰ ਅਪਰਾਧਿਕਾ ਪ੍ਰਕਿਰਿਆ ਸੰਹਿਤਾ 1973 ਦੀ ਧਾਰਾ 144 ਅਤੇ ਡਰੋਨ ਨਿਯਮ 2021 ਦੇ ਤਹਿਤ ਡਰੋਨ, ਗਲਾਈਡਰ, ਰਿਮੋਟ ਕੰਟਰੋਲ ਏਅਰਕ੍ਰਾਫਟ, ਫਲਾਇੰਗ ਕੈਮਰੇ, ਕਵਰਡ ਚੋਪਰ, ਹਵਾਈ ਕਵਰੇਜ ਲਈ ਹੇਲੀਕੈਮ, ਪਤੰਗ,ਗੁਬਾਰੇ ਆਦਿ ਉੱਡਾਣ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਸਨ।

ਵੀਵੀਆਈਪੀ ਮੂਵਮੈਂਟ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਨੇ ਸੁਰੱਖਿਆ ਕਾਰਨਾਂ ਕਰਕੇ ਨਗਰ ਕੌਂਸਲ ਸਰਸਾ ਖੇਤਰ ਦੇ ਇੱਕ ਕਿਲੋਮੀਟਰ ਦੇ ਘੇਰੇ ਵਿੱਚ ਡਰੋਨ (ਯੂ.ਏ.ਵੀ.) ਦੀ ਉਡਾਣ ’ਤੇ ਪਾਬੰਦੀ ਲਾ ਦਿੱਤੀ ਹੈ। ਡਰੋਨ ਨਿਯਮ 2021 ਦੇ ਤਹਿਤ ਨਿਰਧਾਰਿਤ ਖੇਤਰ ਨੂੰ ਅਸਥਾਈ ਰੈੱਡ ਜ਼ੋਨ ਘੋਸ਼ਿਤ ਕੀਤਾ ਗਿਆ ਹੈ। ਇਹ ਹੁਕਮ ਡਿਊਟੀ ‘ਤੇ ਤਾਇਨਾਤ ਮੁਲਾਜ਼ਮਾਂ, ਪੁਲਿਸ ਮੁਲਾਜ਼ਮਾਂ ਅਤੇ ਹਵਾਈ ਸੈਨਾ ਨਾਲ ਸਬੰਧਤ ਅਧਿਕਾਰੀਆਂ ਤੇ ਕਰਮਚਾਰੀਆਂ ‘ਤੇ ਲਾਗੂ ਨਹੀਂ ਹੋਣਗੇ। ਹੁਕਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 188 ਅਤੇ ਹੋਰ ਲਾਗੂ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇਗੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ 19 ਨਵੰਬਰ ਨੂੰ ਸਰਸਾ ਪਹੁੰਚਣਗੇ। ਜਿਵੇਂ ਹੀ ਪ੍ਰਸ਼ਾਸਨ ਨੂੰ ਪੀਐਮ ਮੋਦੀ ਦੇ ਆਉਣ ਦੀ ਖ਼ਬਰ ਮਿਲੀ ਤਾਂ ਪ੍ਰਸ਼ਾਸਨ ਨੇ ਤੁਰੰਤ ਕਮਰ ਕੱਸ ਲਈ। ਭਲਕੇ ਸਵੇਰੇ 6 ਵਜੇ ਤੋਂ ਦੁਪਹਿਰ 12 ਵਜੇ ਤੱਕ ਸਰਸਾ ਸ਼ਹਿਰ ਵਿੱਚ ਭਾਰੀ ਪੁਲਿਸ ਫੋਰਸ ਮੌਜੂਦ ਰਹੇਗੀ। (Sirsa News)

ਇਹ ਵੀ ਪੜ੍ਹੋ : ਲੁਧਿਆਣਾ ‘ਚ ਕੱਪੜਾ ਕਾਰੋਬਾਰੀ ਫਿਲਮੀ ਅੰਦਾਜ਼ ’ਚ ਅਗਵਾ

ਪੀਐਮ ਮੋਦੀ (PM Modi) ਦੇ ਹਵਾਈ ਜਹਾਜ਼ ਦੀ ਲੈਂਡਿੰਗ ਸਰਸਾ ਦੇ ਏਅਰਫੋਰਸ ਸਟੇਸ਼ਨ ‘ਤੇ ਲੈਂਡ ਸਵੇਰੇ 11:00 ਵਜੇ ਹੋਵੇਗੀ। ਸੁਰੱਖਿਆ ਦੇ ਮੱਦੇਨਜ਼ਰ ਸ਼ਹਿਰ ਦੇ ਸਾਰੇ ਹਸਪਤਾਲਾਂ ਵਿੱਚ ਐਮਰਜੈਂਸੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਸਰਸਾ ਤੋਂ ਪ੍ਰਧਾਨ ਮੰਤਰੀ ਹੈਲੀਕਾਪਟਰ ਰਾਹੀਂ ਰਾਜਸਥਾਨ ਦੇ ਤਾਰਾਨਗਰ ਜਾਣਗੇ। ਪ੍ਰਧਾਨ ਮੰਤਰੀ ਉੱਥੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਸਰਸਾ ਵਿੱਚ ਜੇਕਰ ਮੌਸਮ ਠੀਕ ਨਹੀਂ ਰਹਿੰਦਾ ਤਾਂ ਪ੍ਰਸ਼ਾਸਨ ਨੇ ਪ੍ਰਧਾਨ ਮੰਤਰੀ ਦੀ ਸੜਕੀ ਯਾਤਰਾ ਲਈ ਵੀ ਬਦਲਵੇਂ ਪ੍ਰਬੰਧ ਕੀਤੇ ਹਨ।

LEAVE A REPLY

Please enter your comment!
Please enter your name here