ਤੇਜ਼ ਹਨ੍ਹੇਰੀ ਨੇ ਸੜਕ ‘ਤੇ ਵਿਛਾਏ ਵੱਡੀ ਗਿਣਤੀ ਦਰਖ਼ਤ
ਬਰਨਾਲਾ, (ਜਸਵੀਰ ਸਿੰਘ) ਬਰਨਾਲਾ ਇਲਾਕੇ ‘ਚ ਸ਼ਾਮ 6 ਕੁ ਵਜੇ ਆਈ ਹਨੇਰੀ ਨੇ ਤਰਥੱਲੀ ਮਚਾ ਦਿੱਤੀ। ਹਨ੍ਹੇਰੀ ਇੰਨੀ ਤੇਜ਼ ਸੀ ਕਿ ਸੜਕ ਕਿਨਾਰੇ ਖੜੀਆਂ ਕਿੱਕਰਾਂ ਨੇ ਦੇਖਦੇ ਹੀ ਦੇਖਦੇ ਸੜਕ ਨੂੰ ਢਕ ਲਿਆ ਤੇ ਰਾਸਤਾ ਇੱਕ ਵਾਰ ਪੂਰੀ ਤਰਾਂ ਬੰਦ ਹੋ ਗਿਆ ਤੇ ਹਨ੍ਹੇਰੀ ਨੇ ਕਈ ਘਰਾਂ ਦੇ ਸੈੱਡ ਧਰਤੀ ‘ਤੇ ਆ ਗਏ। ਇਸ ਹਨ੍ਹੇਰੀ ਕਿਸੇ ਵੀ ਤਰ੍ਹਾਂ ਦੇ ਕੋਈ ਜਾਨੀ ਨੁਕਸਾਨ ਦਾ ਖ਼ਬਰ ਲਿਖੇ ਜਾਣ ਤੱਕ ਪਤਾ ਨਹੀ ਲੱਗਾ।
ਜ਼ਿਕਰਯੋਗ ਹੈ ਕਿ ਇਲਾਕੇ ਅੰਦਰ ਸ਼ਾਮੀ 6 ਕੁ ਵਜੇ ਅਚਾਨਕ ਤੇਜ਼ ਹਨੇਰੀ ਆਈ ਜਿਸ ਕਾਰਨ ਅਨੇਕਾ ਦਰਖ਼ਤ ਸੜਕ ‘ਤੇ ਢਹਿ ਢੇਰੀ ਹੋ ਗਏ ਤੇ ਇੱਕ ਵਾਰ ਤਾਂ ਰਾਸਤਾ ਵੀ ਪੁਰੀ ਤਰਾਂ ਬੰਦ ਹੋ ਗਿਆ। ਇਸ ਤੋਂ ਇਲਾਵਾ ਕਈ ਕਿਸਾਨਾਂ ਦੇ ਖੇਤੀ ਬਾੜੀ ਸੰਦ ਖੜਾਉਣ ਲਈ ਪਾਏ ਗਏ ਸੈੱਡਾਂ ਨੂੰ ਉਖਾੜ ਕੇ ਸੁੱਟ ਦਿੱਤਾ।
ਇਸ ਸਬੰਧੀ ਗੱਲਬਾਤ ਕਰਦਿਆਂ ਨੰਬਰਦਾਰ ਗੁਰਜੀਤ ਸਿੰਘ ਔਲਖ ਨੇ ਦੱਸਿਆ ਕਿ ਆਥਣ ਵੇਲੇ ਆਈ ਹਨੇਰੀ ਕਾਰਨ ਪਿੰਡ ਠੀਕਰੀਵਾਲਾ ਵਿਖੇ ਜਗਰਾਜ ਸਿੰਘ ਪ੍ਰਭੂ ਦੇ ਘਰ ਵਿਖੇ ਖੇਤੀਬਾੜੀ ਸੰਦ ਖੜਾਉਣ ਲਈ ਪਾਇਆ ਹੋਇਆ ਸੈੱਡ ਬੁਰੀ ਤਰਾਂ ਨੁਕਸਾਨਿਆ ਗਿਆ। ਇਸਤੋਂ ਇਲਾਵਾ ਸੈੱਡ ਦੇ ਨਾਲ ਲਗਦੀ ਕੰਧ ਵੀ ਢਹਿ ਢੇਰੀ ਹੋ ਗਈ। ਉਨਾਂ ਦੱਸਿਆ ਕਿ ਵੱਡੀ ਗਿਣਤੀ ਦਰੱਖਤ ਡਿੱਗਣ ਕਾਰਨ ਪਿੰਡ ਤੋਂ ਰਾਏਸਰ ਨੂੰ ਜਾਂਦੀ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਵਾਲੀ ਸੜਕ ਇੱਕ ਵਾਰ ਪੂਰੀ ਤਰ੍ਹਾਂ ਬੰਦ ਹੋ ਗਈ। ਜਿਸ ਨੂੰ ਨੇੜਲੇ ਘਰਾਂ ਦੇ ਲੋਕਾਂ ਤੇ ਕਿਸਾਨਾਂ ਨੇ ਭਾਰੀ ਮੁਸ਼ੱਕਤ ਨਾਲ ਚਲਦਾ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।