ਸਰਕਾਰ ਵਲੋਂ ਇਸ ਸਾਲ ਵੀ ਨਹੀਂ ਦਿੱਤੀ ਜਾ ਰਹੀ ਐ ਚੀਨੀ-ਪੱਤੀ |Sugar-Leaf
- ਦਾਲ ਵੰਡਣ ਤੋਂ ਵੀ ਬਣਾਈ ਦੂਰੀ, ਫੰਡਾ ਦੀ ਘਾਟ ਦੱਸਿਆ ਜਾ ਰਿਹਾ ਐ ਕਾਰਨ | Sugar-Leaf
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ਦੇ ਉਨਾਂ 1 ਕਰੋੜ ਤੀਹ ਲੱਖ ਗਰੀਬ ਲੋਕਾਂ ਨੂੰ ਇਸ ਸਾਲ ਵੀ ਰੁੱਖੀ-ਸੁੱਕੀ ਰੋਟੀ ਨਾਲ ਡੰਗ ਟਪਾਉਣਾ ਪਏਗਾ, ਜਿਹੜੇ ਕਿ ਨੀਲੇ ਕਾਰਡ ਅਧੀਨ ਪੰਜਾਬ ਸਰਕਾਰ ਤੋਂ ਕਣਕ ਅਤੇ ਦਾਲ ਲੈਣ ਦੇ ਹੱਕਦਾਰ ਬਣੇ ਹੋਏ ਹਨ। ਪੰਜਾਬ ਦੀ ਸੱਤਾ ਵਿੱਚ ਕਾਂਗਰਸ ਦੇ ਆਉਣ ਤੋਂ ਬਾਅਦ ਇਨਾਂ 1 ਕਰੋੜ 30 ਪੰਜਾਬੀਆਂ ਨੂੰ ਉਮੀਦ ਤਾਂ ਚੀਨੀ-ਪੱਤੀ ਦੇ ਮਿਲਣ ਦੀ ਵੀ ਸੀ ਪਰ ਚਾਹ-ਖੰਡ ਤਾਂ ਦੂਰ ਅਜੇ ਵੀ ਗੁਜ਼ਾਰਾ ਬਿਨਾਂ ਦਾਲ ਤੋਂ ਹੀ ਕਰਨਾ ਪਏਗਾ। ਸਰਕਾਰ ਵਲੋਂ 6 ਮਹੀਨੇ ਦੀ ਕਣਕ ਵੰਡਣਾ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਨਾਲ ਨਾ ਹੀ ਦਾਲ ਦਿੱਤੀ ਜਾ ਰਹੀਂ ਹੈ ਅਤੇ ਨਾ ਹੀ ਚਾਹ-ਖੰਡ ਦਿੱਤੀ ਜਾ ਰਹੀਂ ਹੈ।
ਜਾਣਕਾਰੀ ਅਨੁਸਾਰ ਪੰਜਾਬ ਦੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਾਂਗਰਸ ਵਲੋਂ ਵੱਡੇ ਵੱਡੇ ਵਾਅਦੇ ਕਰਦੇ ਹੋਏ ਪੰਜਾਬ ਦੇ 1 ਕਰੋੜ 30 ਲੱਖ ਲੋਕਾਂ ਨੂੰ ਕਣਕ ਦਾਲ ਦੇ ਨਾਲ ਹੀ ਚੀਨੀ ਪੱਤੀ ਦੇਣ ਦਾ ਵੀ ਐਲਾਨ ਕੀਤਾ ਸੀ ਤਾਂ ਕਿ ਰੋਟੀ ਖਾਣ ਦੇ ਨਾਲ ਹੀ ਸਵੇਰੇ ਅਤੇ ਸ਼ਾਮ ਦੀ ਚਾਹ ਵੀ ਇੰਤਜ਼ਾਮ ਹੋ ਸਕੇ। ਕਾਂਗਰਸ ਦੇ ਇਸ ਐਲਾਨ ਤੋਂ ਬਾਅਦ ਲੋਕਾਂ ਨੇ ਕਾਂਗਰਸ ਨੂੰ ਵੋਟਾਂ ਤਾਂ ਪਾ ਦਿੱਤੀਆਂ ਪਰ ਸਰਕਾਰ ਵਿੱਚ ਆਏ ਕਾਂਗਰਸ ਨੂੰ 14 ਮਹੀਨੇ ਬੀਤ ਚੁੱਕੇ ਹਨ ਪਰ ਚੀਨੀ ਪੱਤੀ ਬਾਰੇ ਵਿਚਾਰ ਤੱਕ ਨਹੀਂ ਕੀਤਾ ਜਾ ਰਿਹਾ ਹੈ। (Sugar-Leaf)
ਇਹ ਵੀ ਪੜ੍ਹੋ : RBI New Guidelines : RBI ਦੀ ਨਵੀਂ ਗਾਈਡਲਾਈਨ! 500 ਅਤੇ 2000 ਦੇ ਨੋਟਾਂ ‘ਤੇ 2 ਨਵੇਂ ਨਿਯਮ ਜਾਣਨਾ ਬਹੁਤ ਜ਼…
ਹੈਰਾਨੀ ਵਾਲੀ ਗਲ ਤਾਂ ਇਹ ਹੈ ਕਿ ਪਿਛਲੇ ਸਾਲ ਅਤੇ ਇਸ ਸਾਲ ਪੇਸ਼ ਹੋਏ ਲਗਾਤਾਰ ਦੋ ਵਾਰ ਬਜਟ ਦੌਰਾਨ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਵਲੋਂ ਕਣਕ ਅਤੇ ਦਾਲ ਦੇ ਨਾਲ ਹੀ ਚੀਨੀ ਪੱਤੀ ਦੇਣ ਲਈ ਬਜਟ ਰੱਖਣ ਤੱਕ ਦਾ ਵੀ ਐਲਾਨ ਕੀਤਾ ਗਿਆ ਸੀ ਪਰ ਪਤਾ ਨਹੀਂ ਕਿਹੜੇ ਕਾਰਨਾਂ ਕਰਕੇ ਇਨਾਂ ਦੋਵਾਂ ਸਾਲ ਦੌਰਾਨ ਇਸ ਬਜਟ ਦੀ ਵਰਤੋਂ ਹੀ ਨਹੀਂ ਕੀਤੀ ਜਾ ਰਹੀਂ ਹੈ ਅਤੇ ਆਮ ਲੋਕਾਂ ਨੂੰ ਸਿਰਫ਼ ਕਣਕ ਹੀ ਵੰਡੀ ਜਾ ਰਹੀ ਹੈ। ਅਪ੍ਰੈਲ ਮਹੀਨੇ ਤੋਂ ਸਤੰਬਰ ਇਕੱਠੀ 6 ਮਹੀਨੇ ਤੱਕ ਦੀ ਵੰਡੀ ਜਾਣ ਵਾਲੀ ਕਣਕ ਨੂੰ ਸਰਕਾਰ ਵਲੋਂ ਵੰਡਣਾ ਸ਼ੁਰੂ ਕਰ ਦਿੱਤਾ ਗਿਆ ਹੈ ਪਰ ਇਸ ਨਾਲ ਕਣਕ ਤੋਂ ਇਲਾਵਾ ਕੁਝ ਵੀ ਨਹੀਂ ਦਿੱਤਾ ਜਾ ਰਿਹਾ ਹੈ।
ਫਾਈਲਾਂ ‘ਚ ਬਣ ਰਹੀ ਐ ਚਾਹ, ਦਸਤਖ਼ਤ ਕਾਰਨ ਨਹੀਂ ਤਿਆਰ ਹੋ ਰਹੀ ਦਾਲ | Sugar-Leaf
ਚੀਨੀ ਅਤੇ ਪੱਤੀ ਤੋਂ ਤਿਆਰ ਹੋਣ ਵਾਲੀ ਕੜਕ ਚਾਹ ਸਿਰਫ਼ ਫਾਈਲਾਂ ਵਿੱਚ ਹੀ ਬਣ ਰਹੀਂ ਹੈ, ਜਦੋਂ ਕਿ ਪਿਛਲੇ 14 ਮਹੀਨੇ ਵਿੱਚ ਇਹ ਫਾਈਲਾਂ ਤੋਂ ਬਾਹਰ ਨਹੀਂ ਆ ਸਕਦੀ ਹੈ। ਪਿਛਲੇ 14 ਮਹੀਨੇ ਦੌਰਾਨ ਕਈ ਵਾਰ ਫਾਈਲ ਤਿਆਰ ਹੋਈ ਅਤੇ ਕਈ ਵਿਭਾਗਾਂ ਤੋਂ ਗੁਜਰਦੇ ਹੋਏ ਕਦੇ ਮੁੱਖ ਸਕੱਤਰ ਅਤੇ ਕਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਕੋਲ ਵੀ ਗਈ ਪਰ ਇਨਾਂ 14 ਮਹੀਨੇ ਵਿੱਚ ਇਹ ਚੀਨੀ ਪੱਤੀ ਫਾਈਲਾਂ ਵਿੱਚੋਂ ਨਿਕਲ ਕੇ ਬਾਹਰ ਹੀ ਨਹੀਂ ਆ ਰਹੀਂ ਹੈ। ਇਸ ਨਾਲ ਹੀ ਕਣਕ ਦੇ ਨਾਲ ਹੀ ਦਾਲ ਜਾਂ ਫਿਰ ਛੋਲੇ ਦੇਣ ਬਾਰੇ ਵੀ ਕਈ ਵਾਰ ਫਾਈਲਾਂ ਵਿੱਚ ਚਰਚਾ ਹੋਈ ਹੈ ਪਰ ਇਜਾਜ਼ਤ ਦੇਣ ਵਾਲੇ ਆਖਰੀ ਦਸਤਖ਼ਤ ਹੀ ਇਸ ਫਾਈਲ ‘ਤੇ ਨਹੀਂ ਹੋ ਪਾ ਰਹੇ ਹਨ।