ਜਲਦ ਬੰਦ ਹੋਣਗੇ ਫਿਰੋਜਪੁਰ ਫਾਜ਼ਿਲਕਾ ਮੁੱਖ ਮਾਰਗ ‘ਤੇ ਬਣੇ Tool Plaza

Tool Plaza

Tool Plaza | ਫਿਰੋਜ਼ਪੁਰ-ਫਾਜ਼ਿਲਕਾ ਰੋਡ ‘ਤੇ ਲੱਗੇ ਇਹ 2 ਟੋਲ ਪਲਾਜਾ ਬਿਲਕੁਲ ਗੈਰ ਕਾਨੂੰਨੀ ਹਨ

ਫਾਜ਼ਿਲਕਾ (ਰਜਨੀਸ਼ ਰਵੀ) ਫਿਰੋਜ਼ਪੁਰ ਫਾਜ਼ਿਲਕਾ ਮੁੱਖ ਮਾਰਗ ‘ਤੇ ਬਣੇ ਟੋਲ ਪਲਾਜ਼ਾ (Tool Plaza) ਜਲਦੀ ਬੰਦ ਹੋਣਗੇ ਇਹ ਖੁਲਾਸਾ ਅੱਜ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਫਾਜ਼ਿਲਕਾ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਕੀਤਾ ਉਨ੍ਹਾਂ ਕਿਹਾ ਕਿ ਇਹ ਟੋਲ ਪਲਾਜ਼ਾ ਸਰਕਾਰੀ ਮਨਜ਼ੂਰੀ ਤੋਂ ਬਗੈਰ ਬਣੇ ਹਨ ਪੱਤਰਕਾਰ ਸੰਮੇਲਨ ‘ਚ ਇਸ ਮਾਮਲੇ ਨੂੰ ਉਠਾਉਂਦਿਆਂ ਉਹਨਾਂ ਇਸ ਗੱਲ ਦਾ ਐਲਾਨ ਕੀਤਾ ਕਿ ਫਿਰੋਜ਼ਪੁਰ-ਫਾਜ਼ਿਲਕਾ ਰੋਡ ‘ਤੇ ਲੱਗੇ ਇਹ 2 ਟੋਲ ਪਲਾਜਾ ਬਿਲਕੁਲ ਗੈਰ ਕਾਨੂੰਨੀ ਹਨ ਅਤੇ ਜਲਦ ਹੀ ਸਰਕਾਰ ਵੱਲੋਂ ਇਨ੍ਹਾਂ ਟੋਲ ਪਲਾਜਿਆਂ ਨੂੰ ਬੰਦ ਕੀਤਾ ਜਾ ਰਿਹਾ ਹੈ ਉਹਨਾਂ ਇਹ ਵੀ ਕਿਹਾ ਕਿ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਵੱਲੋਂ ਇਹ ਟੋਲ ਪਲਾਜ਼ਾ ਬੰਦ ਕਰਨ ਲਈ ਸਰਕਾਰ ਨੂੰ ਲਿਖਿਆ ਜਾ ਚੁੱਕਿਆ ਹੈ, ਕਿਉਂਕਿ ਟੋਲ ਪਲਾਜ਼ਾ ਚਲਾਉਣ ਵਾਲੀ ਕੰਪਨੀ ਕੋਲ ਇਸ ਨੂੰ ਚਲਾਉਣ ਲਈ ਪ੍ਰਵਾਨਗੀ ਸਰਟੀਫਿਕੇਟ ਨਹੀਂ ਹੈ ਅਤੇ ਇਸ ਦੀ ਜਗ੍ਹਾਂ ‘ਤੇ ਉਹ ਕੇਵਲ ਪ੍ਰਵਿਜ਼ਨਲ ਸਰਟੀਫਿਕੇਟ ਨਾਲ ਹੀ ਪਿਛਲੇ 15 ਵਰ੍ਹਿਆਂ ਤੋਂ ਚਲਾ ਰਹੇ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here