ICC : ਰੋਹਿਤ ਸ਼ਰਮਾ ‘ਤੇ ਆਈਸੀਸੀ ਦਾ ਵੱਡਾ ਫੈਸਲਾ, ਵੇਖੋ

ICC

ਬਣੇ ਆਈਸੀਸੀ ਇੱਕਰੋਜ਼ਾ Team of The Year 2023 ਦੇ ਕਪਤਾਨ | ICC

  • ਵਿਸ਼ਵ ਚੈਂਪੀਅਨ ਅਸਟਰੇਲੀਆ ਦੇ ਦੋ ਖਿਡਾਰੀ ਸ਼ਾਮਲ | ICC

ਦੁਬਈ (ਏਜੰਸੀ)। ਕੌਮਾਂਤਰੀ ਕ੍ਰਿਕੇਟ ਕੌਂਸਲ (ਆਈਸੀਸੀ) ਨੇ ਮੰਗਲਵਾਰ ਨੂੰ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਸਾਲ ਦੀ ਸਰਵੋਤਮ ਆਈਸੀਸੀ ਇੱਕਰੋਜ਼ਾ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਆਈਸੀਸੀ ਦੇ ਬਿਆਨ ਮੁਤਾਬਕ ਸਟਾਰ ਬੱਲੇਬਾਜ ਵਿਰਾਟ ਕੋਹਲੀ ਅਤੇ ਤੇਜ ਗੇਂਦਬਾਜ ਮੁਹੰਮਦ ਸ਼ਮੀ-ਮੁਹੰਮਦ ਸਿਰਾਜ ਦੀ ਜੋੜੀ ਤੋਂ ਇਲਾਵਾ ਦੋ ਹੋਰ ਭਾਰਤੀ ਖਿਡਾਰੀਆਂ ਨੂੰ ਇਸ ਟੀਮ ’ਚ ਜਗ੍ਹਾ ਮਿਲੀ ਹੈ। ਟੀਮ ’ਚ ਜਗ੍ਹਾ ਬਣਾਉਣ ਵਾਲੇ ਜ਼ਿਆਦਾਤਰ ਖਿਡਾਰੀ ਫਾਈਨਲ ’ਚ ਪਹੁੰਚਣ ਵਾਲੇ ਭਾਰਤ (ਉਪਜੇਤੂ) ਅਤੇ ਅਸਟਰੇਲੀਆ (ਜੇਤੂ), ਅਤੇ ਸੈਮੀਫਾਈਨਲ ’ਚ ਜਗ੍ਹਾ ਬਣਾਉਣ ਵਾਲੇ ਨਿਊਜੀਲੈਂਡ ਅਤੇ ਦੱਖਣੀ ਅਫਰੀਕਾ ਦੇ ਹਨ। (ICC)

New Delhi : ਅਸਮ ’ਚ ਰਾਹੁਲ ਦੀ ਸੁਰੱਖਿਆ ਸਬੰਧੀ ਖੜਗੇ ਨੇ ਲਿਖਿਆ ਗ੍ਰਹਿ ਮੰਤਰੀ ਨੂੰ ਪੱਤਰ

ਟੀਮ ਦੀ ਚੋਣ ਪਿਛਲੇ ਸਾਲ ਇੱਕਰੋਜ਼ਾ ਵਿਸ਼ਵ ਕੱਪ ਅਤੇ ਏਸ਼ੀਅਨ ਕੱਪ ’ਚ ਖਿਡਾਰੀਆਂ ਦੇ ਪ੍ਰਦਰਸ਼ਨ ਦੇ ਆਧਾਰ ’ਤੇ ਕੀਤੀ ਗਈ ਹੈ। ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਨੂੰ ਟੀਮ ’ਚ ਸਲਾਮੀ ਬੱਲੇਬਾਜ ਵਜੋਂ ਚੁਣਿਆ ਗਿਆ ਹੈ। ਮਿਡਲ ਆਰਡਰ ’ਚ ਵਿਰਾਟ ਕੋਹਲੀ, ਨਿਊਜੀਲੈਂਡ ਦੇ ਡੇਰਿਲ ਮਿਸ਼ੇਲ, ਦੱਖਣੀ ਅਫਰੀਕਾ ਦੇ ਹੇਨਰਿਕ ਕਲਾਸੇਨ ਅਤੇ ਮਾਰਕੋ ਜੈਨਸਨ ਸ਼ਾਮਲ ਹਨ। ਸਿਰਾਜ, ਸ਼ਮੀ ਅਤੇ ਕੁਲਦੀਪ ਯਾਦਵ ਦੀ ਭਾਰਤੀ ਤਿਕੜੀ ਤੋਂ ਇਲਾਵਾ ਗੇਂਦਬਾਜੀ ਹਮਲੇ ’ਚ ਅਸਟਰੇਲੀਆ ਦੇ ਐਡਮ ਜਾਂਪਾ ਨੂੰ ਜਗ੍ਹਾ ਮਿਲੀ ਹੈ। (ICC)

ਆਈਸੀਸੀ ਦੀ ਇੱਕਰੋਜ਼ਾ ਟੀਮ ਇਸ ਪ੍ਰਕਾਰ ਹੈ : ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਟ੍ਰੈਵਿਸ ਹੈੱਡ, ਵਿਰਾਟ ਕੋਹਲੀ, ਡੇਰਿਲ ਮਿਸ਼ੇਲ, ਹੇਨਰਿਚ ਕਲਾਸੇਨ (ਵਿਕਟਕੀਪਰ), ਮਾਰਕੋ ਜੌਹਨਸਨ, ਐਡਮ ਜਾਂਪਾ, ਮੁਹੰਮਦ ਸਿਰਾਜ, ਕੁਲਦੀਪ ਯਾਦਵ ਅਤੇ ਮੁਹੰਮਦ ਸ਼ਮੀ।