ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਬੀਤੇ ਕੱਲ ਸ਼ਾਮ 7 ਵਜੇ ਦੇ ਕਰੀਬ ਐਡਵੋਕੇਟ ਐਮ.ਜੀ. ਸਮੀਰ ਦਾ ਮੋਬਾਇਲ ਫੋਨ ਅੰਡਰਬ੍ਰਿਜ ਦੇ ਨੇੜੇ ਡਿੱਗ ਗਿਆ ਸੀ, ਜੋ ਕਿ ਅਮਨਦੀਪ ਸਿੰਘ ਵਾਸੀ ਗੰਢੂਆਂ ਨੂੰ ਮਿਲਿਆ ਅਤੇ ਉਸ ਨੇ ਸੰਭਾਲ ਕਰਕੇ ਆਪਣੇ ਪਾਸ ਰੱਖ ਲਿਆ ਅਤੇ ਫੋਨ ਕਾਲ ਕਰਕੇ ਮੋਬਾਇਲ ਫੋਨ ਅੱਜ ਐਮ.ਜੀ. ਸਮੀਰ ਐਡਵੋਕੇਟ ਨੂੰ ਆਪਣੀ ਇਮਾਨਦਾਰੀ ਦਿਖਾਉਂਦੇ ਹੋਏ ਵਾਪਿਸ ਕੀਤਾ।
ਇਸ ਸਮੇਂ ਐਡਵੋਕੇਟ ਐਮ.ਜੀ. ਸਮੀਰ ਨੇ ਅਮਨਦੀਪ ਸਿੰਘ ਵਾਸੀ ਗੰਢੂਆਂ ਨੂੰ ਉਸ ਦੀ ਇਮਾਨਦਾਰੀ ਨੂੰ ਦੇਖਦੇ ਹੋਏ ਉਸ ਨੂੰ ਇਨਾਮ ਦੇਣ ਦੀ ਕੋਸ਼ਿਸ਼ ਕੀਤੀ ਪਰ ਅਮਨਦੀਪ ਸਿੰਘ ਨੇ ਉਸ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਇਹ ਉਸ ਦੀ ਜ਼ਿੰਮੇਵਾਰੀ ਸੀ। ਇਸ ਮੌਕੇ ਐਮ.ਜੀ.ਸਮੀਰ ਐਡਵੋਕੇਟ ਨੇ ਕਿਹਾ ਕਿ ਮੈਂ ਅਮਨਦੀਪ ਸਿੰਘ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਮੇਰਾ ਡਿੱਗਿਆ ਹੋਇਆ ਫੋਨ ਵਾਪਿਸ ਕੀਤਾ ਅਤੇ ਅਮਨਦੀਪ ਸਿੰਘ ਦੀ ਇਮਾਨਦਾਰੀ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਵੀ ਅਜਿਹੇ ਇਮਾਨਦਾਰ ਵਿਅਕਤੀ ਮੌਜੂਦ ਹਨ, ਜਦਕਿ ਆਮ ਲੋਕ ਛੋਟੀਆਂ ਛੋਟੀਆਂ ਅਤੇ ਨਿੱਕੀ ਤੋਂ ਨਿੱਕੀ ਚੀਜ਼ ਲਈ ਵੀ ਲਾਲਚ ਵਿੱਚ ਆ ਜਾਂਦੇ ਹਨ।