ਬਾਜੇ ਕੇ ਪਿੰਡ ਚ ਰਾਣਾ ਸੋਢੀ ਦੇ ਵੜਨ ਤੇ ਪਾਬੰਦੀ
ਫਿਰੋਜ਼ਪੁਰ, ਸਤਪਾਲ ਥਿੰਦ, ਸੱਚ ਕਹੂੰ ਨਿਊਜ਼
ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਗੁਰੂ ਹਰ ਸਹਾਏ ਦੇ ਆਗੂ ਆਗੂ ਮਾਸਟਰ ਦੇਸ ਰਾਜ ਜੋ ਪਿਛਲੇ ਦਿਨੀਂ ਝੂਠੇ ਪਰਚੇ ਜੋ ਖੇਡ ਮੰਤਰੀ ਰਾਣਾ ਸੋਢੀ ਦੀ ਸ਼ਹਿ ਤੇ ਕਸ਼ਮੀਰ ਲਾਲ ਅਤੇ ਗੁਰੂਹਰਸਹਾਏ ਦੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਕੀਤੇ ਗਏ ਸਨ. ਉਨ੍ਹਾਂ ਕਾਰਨ ਜੇਲ੍ਹ ਵਿੱਚ ਗਏ ਸਨ ਜਮਾਨਤ ਉੱਪਰ ਉਹ ਰਿਹਾਅ ਹੋ ਕੇ ਪਿੰਡ ਪਹੁੰਚੇ .ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਅਤੇ ਪਿੰਡ ਵਾਸੀਆਂ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਅਤੇ ਖੇਡ ਮੰਤਰੀ ਰਾਣਾ ਸੋਢੀ ਦੇ ਪਿੰਡ ਬਾਜੇ ਕੇ ਵਿੱਚ ਵੜਨ ਤੇ ਪਾਬੰਦੀ ਲਗਾਈ ਗਈ
ਇਕੱਠੇ ਹੋਏ ਲੋਕਾਂ ਨੇ ਪਿੰਡ ਵਿੱਚ ਵਿਸ਼ਾਲ ਮੁਜ਼ਾਹਰਾ ਕਰਨ ਤੋਂ ਬਾਅਦ ਮੀਟਿੰਗ ਕੀਤੀ ਅਤੇ ਇਸ ਮੌਕੇ ਸੰਬੋਧਨ ਕਰਦਿਆਂ ਜਬਰ ਵਿਰੋਧੀ ਸੰਘਰਸ਼ ਕਮੇਟੀ ਦੇ ਕਨਵੀਨਰ ਰੇਸ਼ਮ ਸਿੰਘ ਮਿੱਢਾ ਨੇ ਦੱਸਿਆ ਕਿ ਲੋਕ ਤਾਕਤ ਨਾਲ ਜੋ ਪਿਛਲੇ ਦਿਨੀਂ ਹਾਕਮ ਚੰਦ ਦੇ ਪਲਾਟ ਦਾ ਕਬਜ਼ਾ ਲਿਆ ਗਿਆ ਸੀ ਉਸ ਤੋਂ ਬਾਅਦ ਖੇਡ ਮੰਤਰੀ ਦੀ ਸ਼ਹਿ ਤੇ ਝੂਠੇ ਪਰਚੇ ਆਗੂਆਂ ਉੱਪਰ ਕਰ ਦਿੱਤੇ ਗਏ ਸਨ ਜਿਸ ਕਾਰਨ ਪੰਜ ਆਗੂਆਂ ਨੂੰ ਫੜ ਕੇ ਜੇਲ੍ਹ ਭੇਜ ਦਿੱਤਾ ਗਿਆ ਸੀ ਤੇ ਉਹ ਸਾਰੇ ਆਗੂ ਹੁਣ ਰਿਹਾਅ ਹੋ ਕੇ ਘਰ ਪਹੁੰਚ ਚੁੱਕੇ ਹਨ .
ਆਗੂਆਂ ਨੇ ਦੱਸਿਆ ਕਿ ਸਿਵਲ ਪ੍ਰਸ਼ਾਸਨ ਮੰਨ ਚੁੱਕਾ ਹੈ ਕਿ ਉਹ ਜਗ੍ਹਾਂ ਹਾਕਮ ਚੰਦ ਹੈ ਅਤੇ ਕਸ਼ਮੀਰ ਲਾਲ ਨੇ ਧੱਕੇ ਨਾਲ ਕਬਜ਼ਾ ਕੀਤਾ ਹੋਇਆ ਹੈ ਪਰ ਇਸ ਦੇ ਬਾਵਜੂਦ ਵੀ ਐਸਡੀਐਮ ਅਤੇ ਤਹਿਸੀਲਦਾਰ ਨੇ ਦੋਸ਼ੀ ਕਸ਼ਮੀਰ ਸਾਹਮਣੇ ਗੋਡੇ ਟੇਕੇ ਹੋਏ ਹਨ ਅਤੇ ਕਸ਼ਮੀਰ ਆਪਣੇ ਆਪ ਨੂੰ ਕਾਨੂੰਨ ਤੋਂ ਉੱਪਰ ਦੀ ਸਮਝਦਾ ਹੈ .
ਉਨ੍ਹਾਂ ਕਿਹਾ ਕਿ ਉਹ ਜਗ੍ਹਾ ਹਾਕਮ ਚੰਦ ਦੀ ਹੈ ਅਤੇ ਹਰ ਹਾਲ ਵਿੱਚ ਹਾਕਮ ਚੰਦ ਨੂੰ ਹੀ ਮਿਲੇਗੀ ਆਉਣ ਵਾਲੇ ਦਿਨਾਂ ਵਿੱਚ ਤਿੱਖਾ ਸੰਘਰਸ਼ ਕੀਤਾ ਜਾਵੇਗਾ ਅਤੇ ਜਦੋਂ ਤੱਕ ਇਹ ਮਸਲਾ ਹੱਲ ਨਹੀਂ ਹੁੰਦਾ ਖੇਡ ਮੰਤਰੀ ਰਾਣਾ ਸੋਢੀ ਨੂੰ ਪਿੰਡ ਬਾਜੇ ਕੇ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ ਜੇਕਰ ਰਾਣਾ ਸੋਢੀ ਇਸ ਪਿੰਡ ਵਿੱਚ ਪਹੁੰਚਦਾ ਹੈ ਤਾਂ ਉਸ ਦਾ ਕਾਲੀਆਂ ਝੰਡੀਆਂ ਨਾਲ ਘਿਰਾਓ ਕੀਤਾ ਜਾਵੇਗਾ .
ਇਸ ਮੌਕੇ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਗੁਰਮੀਤ ਮਹਿਮਾ ਨੇ ਦੱਸਿਆ ਕਿ ਦੇਸ਼ ਭਰ ਵਿੱਚ ਦੱਬੇ ਕੁਚਲੇ ਅਤੇ ਪੀੜਤ ਲੋਕਾਂ ਦੇ ਪੱਖ ਵਿੱਚ ਆਵਾਜ਼ ਉਠਾਉਣ ਵਾਲਿਆਂ ਨੂੰ ਕਿਵੇਂ ਸਰਕਾਰ ਜੇਲ੍ਹਾਂ ਵਿਚ ਸੁੱਟ ਰਹੀ ਹੈ ਤੇ ਉਨ੍ਹਾਂ ਦੀ ਜ਼ਬਾਨ ਬੰਦੀ ਕਰ ਰਹੀ ਹੈ . ਉਨ੍ਹਾਂ ਦੱਸਿਆ ਕਿ ਪੰਜਾਬ ਭਰ ਦੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ 13 ਸਤੰਬਰ ਨੂੰ ਚੰਡੀਗੜ੍ਹ ਵਿਖੇ ਇਸ ਦੇ ਵਿਰੋਧ ਵਿੱਚ ਪ੍ਰੋਗਰਾਮ ਕਰਨਗੀਆਂ . ਉਨ੍ਹਾਂ ਨੇ ਵੱਡੀ ਗਿਣਤੀ ਵਿੱਚ ਕਿਸਾਨਾਂ ਮਜ਼ਦੂਰਾਂ ਤੇ ਨੌਜਵਾਨਾਂ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ .
ਇਸ ਮੌਕੇ ਟੀਐਸਯੂ ਦੇ ਨਰੇਸ਼ ਸੇਠੀ ਅਤੇ ਸ਼ਿੰਗਾਰ ਚੰਦ , ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ਦੇ ਰਾਜ ਕੁਮਾਰ ਅਤੇ ਜਥੇਬੰਦੀ ਦੇ ਵਰਕਰ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।