IND vs BAN: ਟੀ20 ਵਿਸ਼ਵ ਕੱਪ… ਸੁਪਰ-8 ’ਚ ਅੱਜ ਭਾਰਤ ਦਾ ਮੁਕਾਬਲਾ ਬੰਗਲਾਦੇਸ਼ ਨਾਲ, ਦੋਵਾਂ ਟੀਮਾਂ ਲਈ ਜਿੱਤ ਜ਼ਰੂਰੀ

IND vs BAN

ਜੇਕਰ ਅੱਜ ਬੰਗਲਾਦੇਸ਼ ਹਾਰੀ ਤਾਂ ਸੈਮੀਫਾਈਨਲ ’ਚ ਜਾਣਾ ਮੁਸ਼ਕਲ

  • 2007 ’ਚ ਭਾਰਤ ਨੂੰ ਬਾਹਰ ਕੀਤਾ ਸੀ

ਸਪੋਰਟਸ ਡੈਸਕ। ਟੀ20 ਵਿਸ਼ਵ ਕੱਪ 2024 ’ਚ ਹੁਣ ਸੁਪਰ-8 ਦੇ ਮੁਕਾਬਲੇ ਚੱਲ ਰਹੇ ਹਨ। ਜਿਸ ’ਚ ਸੁਪਰ-8 ਦਾ ਅੱਠਵਾਂ ਮੁਕਾਬਲਾ ਅੱਜ ਭਾਰਤ ਤੇ ਬੰਗਲਾਦੇਸ਼ ਵਿਚਕਾਰ ਖੇਡਿਆ ਜਾਵੇਗਾ। ਅੱਜ ਵਾਲਾ ਮੈਚ ਸਰ ਵਿਵੀਅਨ ਸਟੇਡੀਅਮ ਐਂਟੀਗੁਆ ’ਚ ਖੇਡਿਆ ਜਾਵੇਗਾ। ਮੈਚ ਦਾ ਟਾਸ ਸ਼ਾਮ 7:30 ਵਜੇ ਹੋਵੇਗਾ ਜਦਕਿ ਮੈਚ ਸ਼ੁਰੂ ਭਾਰਤੀ ਸਮੇਂ ਮੁਤਾਬਕ ਰਾਤ 8 ਵਜੇ ਸ਼ੁਰੂ ਹੋਵੇਗਾ। ਦੋਵਾਂ ਟੀਮਾਂ ਨੂੰ ਇਹ ਮੈਚ ’ਚ ਜਿੱਤ ਜ਼ਰੂਰੀ ਹੈ। ਕਿਉਂਕਿ ਜੇਕਰ ਬੰਗਲਾਦੇਸ਼ ਅੱਜ ਵਾਲਾ ਮੈਚ ਹਾਰੀ ਤਾਂ ਉਸ ਲਈ ਸੈਮੀਫਾਈਨਲ ’ਚ ਜਾਣਾ ਮੁਸ਼ਕਲ ਹੋ ਜਾਵੇਗਾ। ਉੱਧਰ ਭਾਰਤੀ ਟੀਮ ਨੂੰ ਵੀ ਸੁਪਰ-8 ਦੇ ਤਿੰਨੇ ਮੁਕਾਬਲੇ ਜਿੱਤਣੇ ਜ਼ਰੂਰੀ ਹਨ। (IND vs BAN)

ਇਹ ਵੀ ਪੜ੍ਹੋ : Kane Williamson: ਕੇਨ ਵਿਲੀਅਮਸਨ ਨੇ ਛੱਡੀ ਕਪਤਾਨੀ, ਕੇਂਦਰੀ Contract ਵੀ ਠੁਕਰਾਇਆ

ਕਿਉਂਕਿ ਸੈਮੀਫਾਈਨਲ ਮੁਕਾਬਲੇ ’ਚ ਮੀਂਹ ਦਾ ਖਤਰਾ ਬਣਿਆ ਹੋਇਆ ਹੈ। ਗੁਆਨਾ ’ਚ ਸੈਮੀਫਾਈਨਲ ਵਾਲੇ ਮੈਚ 80 ਫੀਸਦੀ ਤੱਕ ਮੀਂਹ ਦੀ ਸੰਭਾਵਨਾ ਹੈ ਤੇ ਸੈਮੀਫਾਈਨਲ ’ਚ ਰਿਜ਼ਰਵ ਦਿਨ ਵੀ ਨਹੀਂ ਹੈ ਤੇ ਜੇਕਰ ਗੁਆਨਾ ’ਚ ਹੋਣ ਵਾਲਾ ਸੈਮੀਫਾਈਨਲ ਮੁਕਾਬਲਾ ਰੱਦ ਹੁੰਦਾ ਹੈ ਤਾਂ ਗਰੁੱਪ ’ਚ ਇੱਕ ਨੰਬਰ ’ਤੇ ਰਹਿਣ ਵਾਲੀ ਟੀਮ ਹੀ ਫਾਈਨਲ ਖੇਡੇਗੀ। ਹੁਣ ਗੱਲ ਕਰਦੇ ਹਾਂ ਇੱਕਰੋਜ਼ਾ ਵਿਸ਼ਵ ਕੱਪ 2007 ਦੀ। ਜਿਸ ਵਿੱਚ ਭਾਰਤ ਤੇ ਬੰਗਲਾਦੇਸ਼ ਦਾ ਮੈਚ ਖੇਡਿਆ ਗਿਆ ਸੀ ਇਹ ਉਹ ਹੀ ਮੁਕਾਬਲਾ ਸੀ ਜਿਸ ਵਿੱਚ ਭਾਰਤੀ ਟੀਮ ਬੰਗਲਾਦੇਸ਼ ਤੋਂ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈ ਸੀ। 17 ਮਾਰਚ 2007 ਨੂੰ ਪੋਰਟ ਆਫ ਸਪੇਨ ’ਚ ਸ਼ਾਕਿਬ ਅਲ ਹਸਨ ਨੇ ਅਰਧਸੈਂਕੜੇ ਵਾਲੀ ਪਾਰੀ ਖੇਡ ਕੇ ਭਾਰਤ ਨੂੰ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ ਸੀ। (IND vs BAN)

ਉਸ ਸਮੇਂ ਭਾਰਤੀ ਟੀਮ ਦੇ ਕਪਤਾਨ ਰਾਹੁਲ ਦ੍ਰਾਵਿੜ ਸਨ। ਅੱਜ ਫਿਰ ਤੋਂ ਸ਼ਾਕਿਬ ਅਲ ਹਸਨ ਰਾਹੁਲ ਦ੍ਰਾਵਿੜ ਵਾਲੀ ਟੀਮ ਸਾਹਮਣੇ ਆਪਣੀ ਚੁਣੌਤੀ ਪੇਸ਼ ਕਰਨਗੇ। ਪਰ ਹਾਲਾਤ ਕੁਝ ਵੱਖ ਹੋਣਗੇ। ਜੇਕਰ ਅੱਜ ਬੰਗਲਾਦੇਸ਼ ਹਾਰੀ ਤਾਂ ਉਹ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋ ਜਾਵੇਗੀ। ਕਿਉਂਕਿ ਬੰਗਲਾਦੇਸ਼ ਆਪਣਾ ਪਹਿਲਾ ਮੁਕਾਬਲਾ ਅਸਟਰੇਲੀਆ ਤੋਂ ਹਾਰ ਚੁੱਕੀ ਹੈ।ਐਂਟੀਗੁਆ ’ਚ ਹੋਣ ਵਾਲੇ ਮੁਕਾਬਲੇ ’ਚ ਬੰਗਲਾਦੇਸ਼ੀ ਟੀਮ ’ਚ ਸ਼ਾਕਿਬ, ਤੌਹੀਦ, ਤੰਜੀਮ ਤੇ ਮੁਸਤਜਿਫੁਰ ਵਰਗੇ ਖਿਡਾਰੀ ਹਨ, ਪਰ ਟੀ20 ਵਿਸ਼ਵ ਕੱਪ ’ਚ ਅੰਕੜੇ ਭਾਰਤੀ ਟੀਮ ਦੇ ਬੰਗਲਾਦੇਸ਼ ਖਿਲਾਫ ਬਹੁਤ ਚੰਗੇ ਹਨ। ਟੀ20 ਟੂਰਨਾਮੈਂਟ ਵਿਸ਼ਵ ਕੱਪ ’ਚ ਬੰਗਲਾਦੇਸ਼ ਦੀ ਟੀਮ ਭਾਰਤ ਨੂੰ ਕਦੇ ਹਰਾ ਨਹੀਂ ਸਕੀ ਹੈ। (IND vs BAN)

ਮੈਚ ਸਬੰਧੀ ਜਾਣਕਾਰੀ | IND vs BAN

  • ਟੂਰਨਾਮੈਂਟ : ਟੀ20 ਪੁਰਸ਼ ਵਿਸ਼ਵ ਕੱਪ 2024
  • ਸੁਪਰ-8 : ਭਾਰਤ ਬਨਾਮ ਬੰਗਲਾਦੇਸ਼
  • ਮਿਤੀ : 22 ਜੂਨ
  • ਸਟੇਡੀਅਮ : ਸਰ ਵਿਵੀਅਨ ਰਿਚਰਡਸ ਸਟੇਡੀਅਮ, ਐਂਟੀਗੁਆ
  • ਟਾਸ : ਸ਼ਾਮ 7:30 ਵਜੇ, ਮੈਚ ਸ਼ੁਰੂ : ਰਾਤ 8 ਵਜੇ

ਟੀ20 ’ਚ ਭਾਰਤ ਦਾ ਪੱਲਾ ਭਾਰੀ | IND vs BAN

ਟੀ20 ’ਚ ਭਾਰਤ ਤੇ ਬੰਗਲਾਦੇਸ਼ ਵਿਚਕਾਰ ਅੱਜ ਤੱਕ 13 ਮੁਕਾਬਲੇ ਖੇਡੇ ਗਏ ਹਨ। ਜਿਸ ਵਿੱਚ ਭਾਰਤੀ ਟੀਮ ਨੇ 12 ਮੈਚ ਆਪਣੇ ਨਾਂਅ ਕੀਤੇ ਹਨ। ਜਦਕਿ ਇੱਕ ਮੈਚ ਬੰਗਲਾਦੇਸ਼ ਨੇ ਜਿੱਤਿਆ ਹੈ। ਕੁਲ ਮਿਲਾ ਕੇ ਭਾਰਤੀ ਟੀਮ ਦਾ ਪੱਲਾ ਭਾਰੀ ਹੈ। ਪਰ ਅੱਜ ਵਾਲੇ ਮੈਚ ਦੇ ਹਾਲਾਤ ਕੁਝ ਹੋਰ ਹਨ। ਪਰ ਜੇਕਰ ਟੀ20 ਵਿਸ਼ਵ ਕੱਪ ਦੀ ਗੱਲ ਕੀਤੀ ਜਾਵੇ ਤਾਂ ਵਿਸ਼ਵ ਕੱਪ ’ਚ ਭਾਰਤ ਤੇ ਬੰਗਲਾਦੇਸ਼ ਵਿਚਕਾਰ 4 ਮੁਕਾਬਲੇ ਖੇਡੇ ਗਏ ਹਨ ਤੇ ਚਾਰੇ ਹੀ ਭਾਰਤੀ ਟੀਮ ਨੇ ਜਿੱਤੇ ਹਨ।

ਇਹ ਵੀ ਪੜ੍ਹੋ : Bangladesh vs Australia: ਪੈਟ ਕੰਮਿਸ ਦੀ ਹੈਟ੍ਰਿਕ, ਅਸਟਰੇਲੀਆ ਦੀ ਇਸ ਵਿਸ਼ਵ ਕੱਪ ’ਚ ਲਗਾਤਾਰ ਪੰਜਵੀਂ ਜਿੱਤ

ਟਾਸ ਤੇ ਪਿੱਚ ਦੀ ਭੂਮਿਕਾ : ਐਂਟੀਗੁਆ ਵਿੱਚ ਤੇਜ ਗੇਂਦਬਾਜਾਂ ਦਾ ਹਮੇਸ਼ਾ ਦਬਦਬਾ ਰਿਹਾ ਹੈ। ਹਾਲਾਂਕਿ ਇਸ ਟੀ-20 ਵਿਸ਼ਵ ਕੱਪ ’ਚ ਤੇਜ ਗੇਂਦਬਾਜਾਂ ਨੇ 8.45 ਦੀ ਇਕਾਨਮੀ ਰੇਟ ’ਤੇ ਦੌੜਾਂ ਵੀ ਖਰਚ ਕੀਤੀਆਂ। ਮੈਦਾਨ ’ਤੇ ਪਿੱਛਾ ਕਰਨ ਵਾਲੀਆਂ ਟੀਮਾਂ ਨੂੰ ਜ਼ਿਆਦਾ ਸਫਲਤਾ ਮਿਲੀ। ਅਜਿਹੇ ’ਚ ਟੀਮਾਂ ਟਾਸ ਜਿੱਤ ਕੇ ਪਹਿਲਾਂ ਗੇਂਦਬਾਜੀ ਕਰਨਾ ਚਾਹੁਣਗੀਆਂ। ਦੱਖਣੀ ਅਫਰੀਕਾ ਤੇ ਅਮਰੀਕਾ ਵਿਚਕਾਰ ਸੁਪਰ-8 ਮੈਚ ’ਚ ਪਹਿਲਾਂ ਖੇਡਦੇ ਹੋਏ ਅਫਰੀਕਾ ਨੇ 18 ਦੌੜਾਂ ਨਾਲ ਜਿੱਤ ਦਰਜ ਕੀਤੀ।

ਮੈਚ ਦਾ ਮਹੱਤਵ : ਇਹ ਸੁਪਰ-8 ਦਾ 7ਵਾਂ ਮੈਚ ਹੈ। ਭਾਰਤ ਨੇ ਸੁਪਰ-8 ਦੌੜ ਵਿੱਚ ਆਪਣਾ ਪਹਿਲਾ ਮੈਚ ਜਿੱਤ ਲਿਆ ਹੈ। ਉਹ ਇਹ ਮੈਚ ਜਿੱਤ ਕੇ ਸੈਮੀਫਾਈਨਲ ’ਚ ਪਹੁੰਚਣ ਦਾ ਆਪਣਾ ਦਾਅਵਾ ਮਜਬੂਤ ਕਰਨਾ ਚਾਹੇਗੀ। ਬੰਗਲਾਦੇਸ਼ ਨੂੰ ਇਸੇ ਮੈਦਾਨ ’ਤੇ ਪਿਛਲੇ ਮੈਚ ’ਚ ਅਸਟਰੇਲੀਆ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਹ ਸੁਪਰ-8 ਵਿੱਚ ਆਪਣੀ ਪਹਿਲੀ ਜਿੱਤ ਦੀ ਤਲਾਸ਼ ਵਿੱਚ ਹੈ। ਜੇਕਰ ਟੀਮ ਇਹ ਮੈਚ ਹਾਰ ਜਾਂਦੀ ਹੈ ਤਾਂ ਉਸ ਨੂੰ ਅਫਗਾਨਿਸਤਾਨ ਤੋਂ ਵੱਡੀ ਜਿੱਤ ਦੇ ਨਾਲ-ਨਾਲ ਦੂਜੀਆਂ ਟੀਮਾਂ ਦੇ ਮੈਚਾਂ ’ਤੇ ਨਿਰਭਰ ਰਹਿਣਾ ਹੋਵੇਗਾ। (IND vs BAN)

ਰਿਸ਼ਭ ਪੰਤ ਭਾਰਤ ਦੇ ਮੱਧਕ੍ਰਮ ਨੂੰ ਕਰ ਰਹੇ ਮਜ਼ਬੂਤ | IND vs BAN

ਕੁਝ ਸਾਲ ਪਹਿਲਾਂ ਇੱਕ ਸੜਕ ਹਾਦਸੇ ’ਚ ਜ਼ਖਮੀ ਹੋਏ ਰਿਸ਼ਭ ਪੰਤ ਕਾਫੀ ਸਮੇਂ ਬਾਅਦ ਟੂਰਨਾਮੈਂਟ ’ਚ ਵਾਪਸੀ ਕਰ ਰਹੇ ਹਨ। ਪਰ ਪੰਤ ਨੇ ਜਬਰਦਸਤ ਤਰੀਕੇ ਨਾਲ ਟੂਰਨਾਮੈਂਟ ’ਚ ਵਾਪਸੀ ਕੀਤੀ ਹੈ। ਇਸ ਵਿਸ਼ਵ ਕੱਪ ’ਚ ਰਿਸ਼ਭ ਪੰਤ ਭਾਰਤੀ ਟੀਮ ਵੱਲੋਂ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਰਹੇ ਹਨ। ਰਿਸ਼ਭ ਪੰਤ ਨੇ ਪਹਿਲੇ ਮੈਚ ਤੋਂ ਲੈ ਕੇ ਸੁਪਰ-8 ਦੇ ਪਹਿਲੇ ਮੈਚ ਤੱਕ ਤੇਜ਼-ਤਰਾਰ ਬੱਲੇਬਾਜ਼ੀ ਕੀਤੀ ਹੈ। ਪੰਤ ਨੇ ਇਸ ਵਿਸ਼ਵ ਕੱਪ ’ਚ ਨੰਬਰ-3 ’ਤੇ ਬੱਲੇਬਾਜ਼ੀ ਕੀਤੀ ਹੈ। ਰਿਸ਼ਭ ਪੰਤ ਨੇ ਅਫਗਾਨਿਸਤਾਨ ਖਿਲਾਫ ਵੀ ਸਿਰਫ 10 ਗੇਂਦਾਂ ਦਾ ਸਾਹਮਣਾ ਕੀਤਾ ਸੀ ਤੇ 20 ਦੌੜਾਂ ਬਣਾਇਆਂ ਸਨ। (IND vs BAN)

ਖਿਡਾਰੀਆਂ ’ਤੇ ਇੱਕ ਨਜ਼ਰਾਂ…. | IND vs BAN

ਭਾਰਤ ਦੇ ਸੂਰਿਆਕੁਮਾਰ ਨੇ ਅਫਗਾਨਿਸਤਾਨ ਖਿਲਾਫ ਖੇਡੀ ਸ਼ਾਨਦਾਰ ਪਾਰੀ

  • ਸੂਰਿਆਕੁਮਾਰ ਯਾਦਵ : ਉਹ ਇਸ ਵਿਸ਼ਵ ਕੱਪ ’ਚ ਭਾਰਤ ਲਈ ਦੂਜੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਸੂਰਿਆ ਨੇ ਲਗਾਤਾਰ ਦੋ ਅਰਧਸੈਂਕੜੇ ਜੜੇ ਹਨ, ਪਹਿਲਾ ਅਮਰੀਕਾ ਖਿਲਾਫ ਮੁਸ਼ਕਲ ਪਿੱਚ ’ਤੇ ਅਤੇ ਫਿਰ ਬਾਅਦ ’ਚ ਅਫਗਾਨਿਸਤਾਨ ਖਿਲਾਫ ਅਰਧਸੈਂਕੜਾ ਜੜਿਆ ਹੈ। ਉਨ੍ਹਾਂ ਨੇ 4 ਮੈਚਾਂ ’ਚ 112 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਅਫਗਾਨਿਸਤਾਨ ਖਿਲਾਫ ਸੁਪਰ-8 ਮੈਚ ’ਚ 53 ਦੌੜਾਂ ਦੀ ਪਾਰੀ ਖੇਡੀ ਸੀ।
  • ਅਰਸ਼ਦੀਪ ਸਿੰਘ : ਤੇਜ ਗੇਂਦਬਾਜ ਅਰਸ਼ਦੀਪ ਸਿੰਘ ਭਾਰਤ ਲਈ ਸ਼ਾਨਦਾਰ ਗੇਂਦਬਾਜੀ ਕਰ ਰਹੇ ਹਨ। ਉਨ੍ਹਾਂ ਇਸ ਵਿਸ਼ਵ ਕੱਪ ’ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਚੌਥੇ ਗੇਂਦਬਾਜ ਹਨ। ਉਨ੍ਹਾਂ ਨੇ 4 ਮੈਚਾਂ ’ਚ 10 ਵਿਕਟਾਂ ਲਈਆਂ ਹਨ। ਅਰਸ਼ਦੀਪ ਨੇ ਅਮਰੀਕਾ ਖਿਲਾਫ 9 ਦੌੜਾਂ ਦੇ ਕੇ 4 ਵਿਕਟਾਂ ਲਈਆਂ।

ਬੰਗਲਾਦੇਸ਼ ਲਈ ਤੌਹੀਦ ਹਿਰਦੋਏ ਟਾਪ ਸਕੋਰਰ | IND vs BAN

  • ਤੌਹੀਦ ਹਿਰਦੌਏ : ਤੌਹੀਦ ਹਿਰਦੋਏ ਬੰਗਲਾਦੇਸ਼ ਲਈ ਹਰ ਮੈਚ ’ਚ ਪ੍ਰਦਰਸ਼ਨ ਕਰ ਰਹੇ ਹਨ। ਉਹ ਟੀਮ ਦਾ ਸਭ ਤੋਂ ਵੱਧ ਸਕੋਰਰ ਹੈ। ਉਸ ਨੇ 5 ਮੈਚਾਂ ’ਚ 135 ਦੌੜਾਂ ਬਣਾਈਆਂ ਹਨ। ਉਸ ਨੇ ਅਸਟਰੇਲੀਆ ਵਿਰੁੱਧ 40 ਦੌੜਾਂ ਬਣਾਈਆਂ ਸਨ।
  • ਰਿਸਾਦ ਹੁਸੈਨ : ਬੰਗਲਾਦੇਸ਼ ਲਈ ਦੂਜੇ ਚੋਟੀ ਦੇ ਵਿਕਟ ਲੈਣ ਵਾਲੇ ਗੇਂਦਬਾਜ ਹਨ, ਉਨ੍ਹਾਂ ਨੇ 5 ਮੈਚਾਂ ’ਚ 6.94 ਦੀ ਇਕਾਨਮੀ ਨਾਲ ਗੇਂਦਬਾਜੀ ਕੀਤੀ ਹੈ ਤੇ 9 ਵਿਕਟਾਂ ਲਈਆਂ ਹਨ। ਰਿਸਾਦ ਨੇ ਇਸ ਵਿਸ਼ਵ ਕੱਪ ’ਚ ਅਸਟਰੇਲੀਆ ਖਿਲਾਫ 2 ਅਤੇ ਨੀਦਰਲੈਂਡ ਖਿਲਾਫ 3 ਵਿਕਟਾਂ ਲਈਆਂ ਸਨ। (IND vs BAN)

ਮੌਸਮ ਸਬੰਧੀ ਜਾਣਕਾਰੀ | IND vs BAN

ਅਮਰੀਕਾ ਤੋਂ ਬਾਅਦ ਹੁਣ ਐਂਟੀਗੁਆ ’ਚ ਵੀ ਲਗਾਤਾਰ ਮੀਂਹ ਦੇਖਣ ਨੂੰ ਮਿਲ ਰਿਹਾ ਹੈ। ਅਮਰੀਕਾ ਦੇ ਫਲੋਰੀਡਾ ’ਚ ਵੀ ਮੀਂਹ ਕਾਰਨ ਕਾਫੀ ਮੁਕਾਬਲੇ ਰੱਦ ਹੋਏ ਸਨ। 22 ਜੂਨ ਦੀ ਰਾਤ ਨੂੰ ਵੀ 47 ਫੀਸਦੀ ਮੀਂਹ ਪੈਣ ਦੀ ਸੰਭਾਵਨਾ ਹੈ। ਆਸਮਾਨ ਬੱਦਲਵਾਈ ਰਹੇਗਾ ਤੇ ਤਾਪਮਾਨ 27 ਤੋਂ 30 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ। (IND vs BAN)

ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | IND vs BAN

ਭਾਰਤ : ਰੋਹਿਤ ਸ਼ਰਮਾ (ਕਪਤਾਨ), ਵਿਰਾਟ ਕੋਹਲੀ, ਰਿਸ਼ਭ ਪੰਤ, ਸੂਰਿਆਕੁਮਾਰ ਯਾਦਵ, ਸ਼ਿਵਮ ਦੂਬੇ, ਹਾਰਦਿਕ ਪੰਡਯਾ, ਅਕਸ਼ਰ ਪਟੇਲ, ਰਵਿੰਦਰ ਜਡੇਜਾ, ਅਰਸ਼ਦੀਪ ਸਿੰਘ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ। (IND vs BAN)

ਬੰਗਲਾਦੇਸ਼ : ਨਜਮੁਲ ਹੁਸੈਨ ਸ਼ਾਂਤੋ (ਕਪਤਾਨ), ਤੰਜੀਦ ਹਸਨ, ਜਾਕਰ ਅਲੀ, ਲਿਟਨ ਦਾਸ (ਵਿਕਟਕੀਪਰ), ਤੌਹੀਦ ਹਰਦੋਏ, ਸ਼ਾਕਿਬ ਅਲ ਹਸਨ, ਮਹਿਮੂਦੁੱਲਾ, ਰਿਸਾਦ ਹੁਸੈਨ, ਤਸਕੀਨ ਅਹਿਮਦ, ਤਨਜੀਮ ਹਸਨ ਸ਼ਾਕਿਬ ਤੇ ਮੁਸਤਫਿਜੁਰ ਰਹਿਮਾਨ।

LEAVE A REPLY

Please enter your comment!
Please enter your name here