ਸਾਡੇ ਨਾਲ ਸ਼ਾਮਲ

Follow us

19.2 C
Chandigarh
Friday, February 27, 2026
More
    Home ਵਿਚਾਰ ਪ੍ਰੇਰਨਾ ਖੁਸ਼ ਰਹਿਣਾ ਹੈ ...

    ਖੁਸ਼ ਰਹਿਣਾ ਹੈ ਤਾਂ…

    happy

    ਗੁਜ਼ਰ ਗਿਆ ਉਹ ਅਤੀਤ ਹੈ, ਉਸ ਨੂੰ ਦੁਬਾਰਾ ਨਹੀਂ ਲਿਆਂਦਾ ਜਾ ਸਕਦਾ ਇਸੇ ਕਾਰਨ ਜੋ  ਲੰਘ ਗਿਆ ਹੈ ਉਸ ਵਿਸ਼ੇ ‘ਚ ਸੋਚ ਕੇ ਦੁਖੀ ਨਹੀਂ ਹੋਣਾ ਚਾਹੀਦਾ ਅਚਾਰੀਆ ਚਾਣੱਕਿਆ ਮੁਤਾਬਕ, ਜੋ ਇਨਸਾਨ ਬੀਤੇ ਹੋਏ ਸਮੇਂ ਨੂੰ ਲੈ ਕੇ ਚਿੰਤਤ ਰਹਿੰਦਾ ਹੈ, ਉਹ ਕਦੇ ਸੁਖੀ ਨਹੀਂ ਹੋ ਸਕਦਾ ਬੀਤੇ ਸਮੇਂ ਦੀਆਂ ਗੱਲਾਂ ਨੂੰ ਯਾਦ ਕਰਨ ਨਾਲ ਕੋਈ ਲਾਭ ਨਹੀਂ ਮਿਲਦਾ, ਸਗੋਂ ਵਰਤਮਾਨ ਜ਼ਰੂਰ ਪ੍ਰਭਾਵਿਤ ਹੁੰਦਾ ਹੈ ਭੂਤਕਾਲ ‘ਚ ਅਸੀਂ ਜੋ ਵੀ ਚੰਗਾ ਜਾਂ ਬੁਰਾ ਕਰਮ ਕੀਤਾ ਹੈ ਉਸ ਤੋਂ ਸਿੱਖਿਆ ਲੈਂਦਿਆਂ ਸਾਨੂੰ ਅੱਗੇ ਵਧਣਾ ਚਾਹੀਦਾ ਹੈ ਸਾਥੋਂ ਜੋ ਵੀ ਬੁਰੇ ਕਰਮ ਹੋਏ, ਉਹ ਦੁਬਾਰਾ ਨਾ ਹੋਣ, ਇਹ ਧਿਆਨ ਰੱਖਣਾ ਚਾਹੀਦੈ ਜਿਸ ਤਰ੍ਹਾਂ ਲੰਘੇ ਸਮੇਂ ਦੀਆਂ ਗੱਲਾਂ ਨੂੰ ਯਾਦ ਕਰਕੇ ਦੁਖੀ ਨਹੀਂ ਹੋਣਾ ਚਾਹੀਦਾ, ਉਸੇ ਤਰ੍ਹਾਂ ਭਵਿੱਖ ਦੀ ਚਿੰਤਾ ਵੀ ਨਹੀਂ ਕਰਨੀ ਚਾਹੀਦੀ ਆਉਣ ਵਾਲੇ ਸਮੇਂ ‘ਚ ਕੀ ਹੋਵੇਗਾ? ਇਸ ਗੱਲ ਦਾ ਸਹੀ ਜਵਾਬ ਦੇਣਾ ਕਿਸੇ ਇਨਸਾਨ ਦੇ ਵੱਸ ਦੀ ਗੱਲ ਨਹੀਂ ਹੈ ਭਵਿੱਖ ਸਬੰਧੀ ਕੀਤੀਆਂ ਜਾਣ ਵਾਲੀਆਂ ਭਵਿੱਖਬਾਣੀਆਂ ਵੀ ਸੰਭਾਵਿਤ ਹੀ ਮੰਨੀਆਂ ਜਾ ਸਕਦੀਆਂ ਹਨ ਇਸ ਲਈ ਭਵਿੱਖ ਦੀ ਚਿੰਤਾ ਵੀ ਨਹੀਂ ਕਰਨੀ ਚਾਹੀਦੀ ਅਚਾਰਿਆ ਚਾਣੱਕਿਆ ਮੁਤਾਬਕ, ਵਿਅਕਤੀ ਨੂੰ ਸਿਰਫ਼ ਵਰਤਮਾਨ ‘ਚ ਹੀ ਜਿਉਣਾ ਚਾਹੀਦੈ ਅੱਜ ਅਸੀਂ ਕੀ ਕਰ ਸਕਦੇ ਹਾਂ, ਸਾਡਾ ਪੂਰਾ ਧਿਆਨ ਇਸੇ ਪਾਸੇ ਕੇਂਦਰਿਤ ਹੋਣਾ ਚਾਹੀਦਾ ਹੈ ਅੱਜ ਦੇ ਸਮੇਂ ਦੀ  ਸਹੀ ਵਰਤੋਂ ਕਰਕੇ ਅਸੀਂ ਜੋ ਵੀ ਕੰਮ ਕਰ ਸਕਦੇ ਹਾਂ, ਉਹੀ ਕਰੀਏ ਅਜਿਹਾ ਕਰਨ ਨਾਲ ਸਾਨੂੰ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੇ ਦੁੱਖ ਜਾਂ ਚਿੰਤਾ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਸਾਨੂੰ ਬੱਸ ਵਰਤਮਾਨ ਸਮੇਂ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here