‘ਤਿਰੰਗਾ ਰੁਮਾਲ ਛੂਹ ਲੀਗ’ ਭਲਕੇ ਤੋਂ ਸ਼ੁਰੂ

'Tiranga Rumal Touch'

ਜੇਤੂ ਟੀਮ ਨੂੰ 50 ਲੱਖ ਤੇ ਉਪ ਜੇਤੂ ਟੀਮ ਨੂੰ ਮਿਲਣਗੇ 30 ਲੱਖ ਰੁਪਏ

ਸਰਸਾ, (ਸੱਚ ਕਹੂੰ ਨਿਊਜ਼) ਆਈਪੀਐੱਲ ਦੀ ਤਰਜ਼ ‘ਤੇ ਹੋਣ ਵਾਲੇ ‘ਰੁਮਾਲ ਛੂਹ’ ਖੇਡ ਦੇ ਹੋਣ ਵਾਲੇ ਮੁਕਾਬਲਿਆਂ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹਨ ਬਹੁਤ ਹੀ ਘੱਟ ਸਮੇਂ ‘ਚ ਹੀ ਇੰਨੇ ਵੱਡੇ ਪੱਧਰ ‘ਤੇ ਹੋਣ ਜਾ ਰਹੇ ਇਸ ਖੇਡ ਮੁਕਾਬਲੇ ਦੀ ਹਰ ਪਾਸੇ ਚਰਚਾ ਹੈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਕਿ ‘ਤਿਰੰਗਾ ਰੁਮਾਲ ਛੂਹ ਲੀਗ’ 22 ਤੋਂ 28 ਅਗਸਤ ਤੱਕ ਹੋਵੇਗੀ ਮੁਕਾਬਲੇ ‘ਚ ਜੇਤੂ ਟੀਮ ਨੂੰ 50 ਲੱਖ ਰੁਪਏ ਤੇ ਉਪ ਜੇਤੂ ਟੀਮ ਨੂੰ 30 ਲੱਖ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ ਸ਼ਨਿੱਚਰਵਾਰ ਨੂੰ ਮੁਕਾਬਲੇ ‘ਚ ਹਿੱਸਾ ਲੈਣ ਵਾਲੀਆਂ ਟੀਮਾਂ ਲਈ ਖਿਡਾਰੀਆਂ ਦੀ ਚੋਣ ਪ੍ਰਕਿਰਿਆ ਹੋਈ ਜੋ ਦੇਰ ਰਾਤ ਤੱਕ ਚੱਲੀ ‘ਤਿਰੰਗਾ ਰੁਮਾਲ ਛੂਹ ਲੀਗ’ ਸ਼ਾਹ ਸਤਿਨਾਮ ਜੀ ਧਾਮ ਨੇੜੇ ਸਥਿੱਤ ਇੰਡੋਰ ਸਟੇਡੀਅਮ ‘ਚ ਹੋਵੇਗੀ ਐੱਮਐੱਸਜੀ ਆਲ ਟਰੇਡਿੰਗ ਕੰਪਨੀ ਵੱਲੋਂ ਕਰਵਾਏ ਜਾ ਰਹੇ ਇਸ ਲੀਗ ‘ਚ 8 ਟੀਮਾਂ ਭਾਗ ਲੈ ਰਹੀਆਂ ਹਨ ਲੀਗ ਦੇ ਸਾਰੇ ਮੁਕਾਬਲੇ ਰਾਤ ਨੂੰ ਹੋਣਗੇ ‘ਤਿਰੰਗਾ ਰੁਮਾਲ ਛੂਹ ਲੀਗ’ ਦਾ ਟੀਵੀ ਚੈੱਨਲਾਂ ‘ਤੇ ਵੀ ਪ੍ਰਸਾਰਨ ਕੀਤਾ ਜਾਵੇਗਾ ਮੁਕਾਬਲੇ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ ਸਰਸਾ ਵਰਗੇ ਖੇਤਰ ‘ਚ ਪਹਿਲੀ ਵਾਰ ਆਈਪੀਐੱਲ ਦੀ ਤਰਜ਼ ‘ਤੇ ਹੋ ਰਹੇ ਇਸ ਖੇਡ ਮੁਕਾਬਲੇ ਨੂੰ ਲੈ ਕੇ ਖੇਡ ਦਰਸ਼ਕਾਂ ‘ਚ ਖੂਬ ਉਤਸ਼ਾਹ ਹੈ।

ਖਿਡਾਰੀ ਹੋਣਗੇ ਮਾਲਾਮਾਲ

‘ਤਿਰੰਗਾ ਰੁਮਾਲ ਛੂਹ ਲੀਗ’  ਟੀਮ ‘ਚ ਚੁਣੇ ਗਏ ਖਿਡਾਰੀਆਂ ਨੂੰ ਮਾਲਾਮਾਲ ਕਰ ਦੇਵੇਗੀ ਮੁਕਾਬਲੇ ‘ਚ ਮੈਨ ਆਫ਼ ਦਾ ਟੂਰਨਾਮੈਂਟ ਨੂੰ ਇੱਕ ਕਾਰ ਦਿੱਤੀ ਜਾਵੇਗੀ ਤੇ ‘ਮੈਨ ਆਫ਼ ਦ ਮੈਚ’ ਨੂੰ ਮੋਟਰਸਾਈਕਲ ਦਿੱਤਾ ਜਾਵੇਗਾ ਪੂਜਨੀਕ ਗੁਰੂ ਜੀ ਵੱਲੋਂ ਈਜ਼ਾਦ  ਕੀਤੀ ਗਈ ‘ਰੁਮਾਲ ਛੂਹ’ ਬੇਹੱਦ ਰੋਮਾਂਚਕ ਖੇਡ ਹੈ ਸਰਕਲ ਕਬੱਡੀ, ਖੋ-ਖੋ ਤੇ ਦੌੜ ਦੇ ਸ਼ਾਨਦਾਰ ਮਿਸ਼ਰਨ ਵਾਲੀ ਇਸ ਪੇਂਡੂ ਖੇਡ ਨੂੰ ਨਿਯਮਾਂ ‘ਚ ਬੰਨ੍ਹਿਆ ਗਿਆ ਹੈ ਮੁਕਾਬਲੇ ਦੌਰਾਨ ਥਰਡ ਅੰਪਾਇਰ, ਕੁਮੈਂਟਰੀ ਵਰਗੀਆਂ ਅਤਿਆਧੁਨਿਕ ਸਹੂਲਤਾਂ ਮੁਹੱਈਆਂ ਹੋਣਗੀਆਂ ।